ਯਸ਼ ਪਾਲ
ਯਸ਼ ਪਾਲ [1] (26 ਨਵੰਬਰ 1926 -24 ਜੁਲਾਈ 2017) ਭਾਰਤੀ ਸ਼ਿਖਿਆਵਿਦ ਅਤੇ ਵਿਗਿਆਨੀ ਹੈ। ਉਸ ਨੂੰ ਕਾਸਮਿਕ ਕਿਰਨਾਂ ਦਾ ਅਧਿਐਨ ਕਰਨ ਲਈ ਉਸ ਦੇ ਯੋਗਦਾਨ ਲਈ, ਅਤੇ ਨਾਲ ਨਾਲ ਇੱਕ ਸੰਸਥਾ-ਸਿਰਜਕ ਵਜੋਂ ਜਾਣਿਆ ਜਾਂਦਾ ਹੈ। ਆਪਣੇ ਬਾਅਦ ਦੇ ਸਾਲਾਂ ਵਿਚ, ਉਹ ਦੇਸ਼ ਦੇ ਮੋਹਰੀ ਵਿਗਿਆਨ ਸੰਚਾਰਕਾਂ ਵਿੱਚੋਂ ਇੱਕ ਬਣ ਗਿਆ ਹੈ। ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (TIFR) ਤੋਂ ਉਸਨੇ ਆਪਣਾ ਕੈਰੀਅਰ ਸ਼ੁਰੂ ਕੀਤਾ, ਉਹ ਬਾਅਦ ਵਿਚ 1986 ਤੋਂ 1991 ਤੱਕ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਚੇਅਰਮੈਨ ਰਿਹਾ। 2013 ਵਿੱਚ ਉਸ ਨੂੰ ਭਾਰਤ ਦਾ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ, ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ੁਰੂਆਤੀ ਜੀਵਨ ਅਤੇ ਸਿੱਖਿਆਯਸ਼ ਪਾਲ ਝੰਗ, ਬ੍ਰਿਟਿਸ਼ ਭਾਰਤ ਵਿੱਚ (ਹੁਣ ਪਾਕਿਸਤਾਨ ਵਿਚ) 1926 ਵਿੱਚ ਪੈਦਾ ਹੋਇਆ ਸੀ।[2] ਉਸ ਦਾ ਪਾਲਣ ਪੋਸ਼ਣ ਪਾਈ, ਕੈਥਲ, ਹਰਿਆਣਾ (ਭਾਰਤ) ਵਿੱਚ ਹੋਇਆ ਸੀ, ਪੰਜਾਬ ਯੂਨੀਵਰਸਿਟੀ ਤੋਂ 1949 ਵਿੱਚ ਭੌਤਿਕੀ ਵਿੱਚ ਮਾਸਟਰ ਦੀ ਡਿਗਰੀ ਕੀਤੀ ਅਤੇ 1958 ਵਿੱਚ ਮੈਸੇਸ਼ਿਊਸੇਟਸ ਇੰਸਟੀਚਿਊਟ ਆਫ ਟਕਨਲਾਜੀ ਤੋਂ ਇਸ ਵਿਸ਼ੇ ਉੱਤੇ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।[3][4] ਹਵਾਲੇ
|
Portal di Ensiklopedia Dunia