ਯਾਕਸਿਕ
“ਯਾਕਸਿਕ” ਕੋਰੀਅਨ ਮਿਠਿਆਈ ਹੈ ਜਿਸ ਵਿੱਚ ਉਬਲੇ ਚਾਵਲ, ਵੇਸਟ ਨਟ, ਜੁਜੁਬ ਅਤੇ ਪਾਇਨ ਨਟ ਮਿਲਦੇ ਜਾਂਦੇ ਹਨ। ਇਹ ਕਈ ਵਾਰ ਸ਼ਹਿਦ ਜਾਂ ਭੂਰੀ ਖੰਡ, ਤਿਲਾਂ ਦਾ ਤੇਲ, ਸੋਇਆ ਸਾਸ,ਅਤੇ ਦਾਲਚੀਨੀ ਦੇ ਨਾਲ ਮਸਾਲੇਦਾਰ ਬਣਾਇਆ ਜਾਂਦਾ ਹੈ। ਇਹ ਰਵਾਇਤੀ ਤੌਰ ਤੇ “[ਜੇਓਂਗਵੋਲ ਦਾਏਬੋਰੀਅਮ] ”Jeongwol Daeboreum ( 정월 대보름 ) ,ਚੰਦਰ ਕੈਲੰਡਰ ਵਿੱਚ ਹਰ 15 ਜਨਵਰੀ ਨੂੰ ਆਉਂਦਾ ਇੱਕ ਕੋਰੀਆਈ ਤਿਉਹਾਰ ਹੈ ਜਿਸ ’ਤੇ ਇਸਨੂੰ ਖਾਧਾ ਜਾਂਦਾ ਹੈ। ਅਤੇ ਵਿਆਹਾਂ ਅਤੇ [ਹਵਾਨਗਾਪ] ਉਤਸਵ ਤੇ ਵੀ ਇਸਨੂੰ ਖਾਇਆ ਜਾਂਦਾ ਹੈ।[1] ਨਿਰੁਕਤੀਯਾਕਸਿਕ ਦਾ ਨਾਮ ਇਸ ਵਿੱਚ ਸ਼ਹਿਦ ਦਾ ਉਪਯੋਗ ਹੋਣ ਕਰਕੇ ਪਿਆ ਹੈ। ਨਿਰੁਕਤੀ ਕਿਤਾਬ ,19 ਵੀੰ ਸਦੀ ਦੀ ਕਿਤਾਬ "ਅਹੁਨ ਗਾਕਬੀ" ਵਿੱਚ ਦੱਸਿਆ ਗਿਆ ਹੈ ਕੀ ਸ਼ਹਿਦ ਦਵਾਈ ਦੀ ਤਰਾਂ ਵਰਤਿਆ ਜਾਂਦਾ ਸੀ। ਇਸ ਕਾਰਣ ਇਸ ਨੂੰ ਕੋਰੀਅਨ ਵਿੱਚ ਵੈਦਿਕ ਭੋਜਨ (약주) ਜਾਂ ਰੋਗ ਨਾਸ਼ਕ ਚਾਵਲ (약반)ਆਖਦੇ ਹਨ।[2] ਇਤਿਹਾਸ13ਵੀੰ ਸਦੀ ਦੀ ਸਮਗੁਕ ਯੁਸਾ ਵਿੱਚ ਯਾਕਸਿਕ ਦਾ ਉੱਲੇਖ ਮਿਲਦਾ ਹੈ। ਕਹਿੰਦੇ ਹਨ ਕੀ ਮਹਾਰਾਜਾ ਸੋਜੀ 15 ਜਨਵਰੀ ਨੂੰ ਇੱਕ ਯਾਤਰਾ ਤੇ ਗਿਆ ਜਦੋਂ ਇੱਕ ਕਾਂ ਨੇ ਉਸ ਨੂੰ ਅੱਗੇ ਖ਼ਤਰੇ ਲਈ ਚੌਕਸ ਕਿੱਤਾ। ਰਾਜਾ ਕਾਂ ਦੀ ਚੇਤਾਵਨੀ ਕਰਕੇ ਇੱਕ ਸੰਭਾਵੀ ਬਗਾਵਤ ਤੋਂ ਬੱਚ ਗਿਆ ਅਤੇ ਉਸਤੋਂ ਬਾਅਦ 15 ਜਨਵਰੀ ਦਾ ਦਿਨ ਉਸਦੀ ਯਾਦ ਦੇ ਤੌਰ ਤੇ ਮਨੋਨੀਤ ਕੀਤਾ ਗਿਆ। ਚੀੜ੍ਹੇ ਚਾਵਲ ਯਾਕਸਿਕ ਦਾ ਮੂਲ ਬਣ ਗਿਆ, ਜੋ ਯਾਦਗਾਰੀ ਰੀਤ ਦੀ ਤਰਾਂ ਭੇਟ ਦੇ ਰੂਪ ਵਿੱਚ ਕਾਂ ਨੂੰ ਪਾਇਆ ਜਾਂਦਾ ਹੈ। ਪਕਾਉਣ ਦਾ ਤਰੀਕਾਚੀੜ੍ਹੇ ਚਾਵਲ ਨੂੰ ਉਬਾਲਕੇ ਸ਼ਹਿਦ, ਭੂਰਾ ਮਿੱਠਾ, ਅਤੇ ਗੰਜਾਂਗ (ਚਾਵਲ ਨੂੰ ਰੰਗ ਕਰਣ ਮਿਲਾਏ ਜਾਂਦੇ ਹਨ. ਚੇਸਟਨਟ, ਪਾਇਨ ਨਟ, ਤਿਲ ਦਾ ਤੇਲ ਅਤੇ ਜੁਜੂਬ ਨੂੰ ਇਸ ਮਿਸ਼ਰਣ ਵਿੱਚ ਪਾਕੇ ਇਸਨੂੰ ਦੁਬਾਰਾ ਉਬਾਲਿਆ ਜਾਂਦਾ ਹੈ। [3] ਬਾਹਰੀ ਲਿੰਕ
ਹਵਾਲੇ
|
Portal di Ensiklopedia Dunia