ਯਾਮਿਨੀ ਕ੍ਰਿਸ਼ਨਾਮੂਰਤੀ
ਮੁੰਗਾਰਾ ਯਾਮਿਨੀ ਕ੍ਰਿਸ਼ਨਾਮੂਰਤੀ (ਜਨਮ 20 ਦਸੰਬਰ 1940) ਇੱਕ ਪ੍ਰਸਿਧ ਭਾਰਤੀ ਡਾਂਸਰ ਹੈ ਜਿਸਨੇ ਡਾਂਸ ਦੀਆਂ ਵਿਧਾਵਾਂ ਭਰਤਨਾਟਯਮ ਅਤੇ ਕੁਚੀਪੁੜੀ ਵਿੱਚ ਪ੍ਰਸਿਧੀ ਪ੍ਰਾਪਤ ਕੀਤੀ।[1][2][3] ਮੁੱਢਲਾ ਜੀਵਨਯਾਮਿਨੀ ਕਿਸ਼ਨਾਮੂਰਤੀ ਦਾ ਜਨਮ 20 ਦਸੰਬਰ 1940 ਨੂੰ ਮਦਨਪੱਲੀ, ਚਿਤੂਰ ਜ਼ਿਲ੍ਹਾ, ਆਂਧਰਾ ਪ੍ਰਦੇਸ਼ ਵਿੱਚ ਹੋਇਆ। ਯਾਮਿਨੀ ਦਾ ਜਨਮ ਪੂਰਨਮਾਸ਼ੀ ਵਾਲੀ ਰਾਤ ਨੂੰ ਹੋਇਆ ਜਿਸ ਕਾਰਨ ਇਸਦੇ ਦਾਦਾਜੀ ਨੇ ਇਸਦਾ ਨਾਂ "ਯਾਮਿਨੀ ਪੂਰਨਾਤਿਲਕਾ" ਰੱਖਿਆ। ਯਾਮਿਨੀ ਦਾ ਪਾਲਣ-ਪੋਸ਼ਣ ਚਿਦਾਮਬਰਮ, ਤਮਿਲਨਾਡੂ ਵਿੱਚ ਹੋਇਆ ਅਤੇ ਇਸਦੀ ਮਾਤ-ਭਾਸ਼ਾ ਤੇਲਗੂ ਹੈ। ਕਰੀਅਰਯਾਮਿਨੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1957 ਤੋਂ ਮਦਰਾਸ ਵਿੱਚ ਕੀਤਾ। ਯਾਮਿਨੀ ਨੂੰ ਤਰੁਪਤੀ ਵੇਨਕਟੇਸ਼ਵਰ, ਮੰਦਰ ਦੀ "ਅਸਥਾਨਾ ਨ੍ਰਿਤਕੀ" ਵਜੋਂ ਸਨਮਾਨਿਤ ਕੀਤਾ ਗਿਆ। ਉਹ ਆਪਣੇ ਇੰਸਟੀਚਿਊਟ, ਯਾਮਿਨੀ ਸਕੂਲ ਆਫ ਡਾਂਸ, ਹੌਜ਼ ਖਾਸ, ਨਵੀਂ ਦਿੱਲੀ ਵਿਖੇ ਛੋਟੀਆਂ ਡਾਂਸਰਾਂ ਨੂੰ ਡਾਂਸ ਦੇ ਸਬਕ ਦਿੰਦੀ ਹੈ।[4] ਅਵਾਰਡਉਸ ਦੇ ਡਾਂਸਿੰਗ ਕਰੀਅਰ ਨੇ ਉਸ ਨੂੰ ਪਦਮ ਸ਼੍ਰੀ (1968)[7] ਪਦਮ ਭੂਸ਼ਣ (2001), ਅਤੇ ਪਦਮ ਵਿਭੂਸ਼ਣ (2016), ਜੋ ਕਿ ਭਾਰਤ ਗਣਰਾਜ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਹਨ, ਸਮੇਤ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ। ਉਸਨੂੰ 8 ਮਾਰਚ 2014 ਨੂੰ ਮਹਿਲਾ ਦਿਵਸ ਦੇ ਮੌਕੇ 'ਤੇ "ਨਾਇਕਾ-ਐਕਸੀਲੈਂਸ ਪਰਸਨਫਾਈਡ" ਵਿਖੇ ਸ਼ੰਭਵੀ ਸਕੂਲ ਆਫ਼ ਡਾਂਸ ਦੁਆਰਾ "ਨਾਟਿਆ ਸ਼ਾਸਤਰ" ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ "ਕੁਚੀਪੁੜੀ ਵਿੱਚ ਔਰਤ ਦੇ ਯੋਗਦਾਨ" 'ਤੇ ਇੱਕ ਭਾਸ਼ਣ ਪ੍ਰਦਰਸ਼ਨ ਦਿੱਤਾ ਸੀ। ਉਸਨੇ ਇੱਕ ਕੁਚੀਪੁੜੀ ਡਾਂਸ ਡੀਵੀਡੀ ਵੀ ਜਾਰੀ ਕੀਤੀ ਜਿਸ ਵਿੱਚ ਪ੍ਰਤੀਕਸ਼ਾ ਕਾਸ਼ੀ ਦੀ ਵਿਸ਼ੇਸ਼ਤਾ ਹੈ ਜੋ ਕਿ ਕੁਚੀਪੁੜੀ ਡਾਨਸੂਸੇ ਸ਼੍ਰੀਮਤੀ ਵੈਜਯੰਤੀ ਕਾਸ਼ੀ, ਸ਼ੰਭਵੀ ਦੀ ਕਲਾਤਮਕ ਨਿਰਦੇਸ਼ਕ ਦੀ ਧੀ ਹੈ। [5][6] ਸਵੈ-ਜੀਵਨੀਯਾਮਿਨੀ ਨੇ "ਡਾਂਸ ਲਈ ਜਨੂਨ" (ਏ ਪੈਸ਼ਨ ਫ਼ਾਰ ਡਾਂਸ) ਨਾਂ ਦੀ ਇੱਕ ਸਵੈ ਜੀਵਨੀ ਦੀ ਰਚਨਾ ਕੀਤੀ। ਹਵਾਲੇ
|
Portal di Ensiklopedia Dunia