ਯੁਵਰਾਜ ਹੰਸ
ਯੁਵਰਾਜ ਹੰਸ ਇੱਕ ਪੰਜਾਬੀ ਅਦਾਕਾਰ ਅਤੇ ਗਾਇਕ ਹੈ। ਇਹ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਹੈ। ਨਿੱਜੀ ਜੀਵਨਯੁਵਰਾਜ ਨੇ ਪਿਤਾ ਵਾਂਗ ਹੀ ਸੰਗੀਤ ਇੰਡਸਟਰੀ ਵਿੱਚ ਨਾਂ ਕਮਾਇਆ ਅਤੇ "ਪੰਜਾਬੀ ਫ਼ਿਲਮ ਇੰਡਸਟਰੀ" ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ। ਯੁਵਰਾਜ ਦਾ ਜਨਮ ਜਲੰਧਰ ਵਿੱਚ ਹੋਇਆ। ਯੁਵਰਾਜ ਦਾ ਵੱਡਾ ਭਰਾ ਨਵਰਾਜ ਹੰਸ ਵੀ ਪੰਜਾਬੀ ਗਾਇਕ ਹੈ ਅਤੇ ਪੰਜਾਬੀ ਅਦਾਕਾਰ ਵੀ ਹੈ। ਐਕਟਿੰਗ ਕੈਰੀਅਰਯੁਵਰਾਜ ਨੇ ਦੋ "ਕਥਾ ਚਿੱਤਰ" ਫ਼ਿਲਮਾਂ ਵਿੱਚ ਕੰਮ ਕੀਤਾ। ਇਸਦੀ ਪਹਿਲੀ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਵਰਗੀ ਸਫ਼ਲ ਫ਼ਿਲਮ ਸੀ ਜਿਸ ਨਾਲ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।[1] ਇਸ ਫ਼ਿਲਮ ਵਿੱਚ ਯੁਵਰਾਜ ਨਾਲ ਹਰੀਸ਼ ਵਰਮਾ ਅਤੇ ਆਰੀਆ ਬੱਬਰ ਨੇ ਵੀ ਕੰਮ ਕੀਤਾ ਹੈ। ਯਾਰ ਅਣਮੁਲੇ ਫ਼ਿਲਮ ਵਿੱਚ ਯੁਵਰਾਜ ਦੀ ਭੂਮਿਕਾ ਸ਼ਰਮੀਲਾ ਅਤੇ ਹੁਸ਼ਿਆਰ ਵਿਦਿਆਰਥੀ ਵਾਲੀ ਹੈ ਜਿਸ ਲਈ ਇਸਨੂੰ ਪੰਜਵੇ ਪੰਜਾਬੀ ਫ਼ਿਲਮ ਫੈਸਟੀਵਲ ਵਿੱਚ ਸ਼ੁਰੂਆਤੀ ਅਦਾਕਾਰ ਲਈ ਅਵਾਰਡ ਮਿਲਿਆ। ਇਸ ਤੋਂ ਬਾਅਦ ਇਸਨੇ "ਬੁਰਾਹ" ਫ਼ਿਲਮ ਵਿੱਚ ਭੂਮਿਕਾ ਨਿਭਾਈ ਜੋ ਸਫ਼ਲ ਨਹੀ ਹੋਈ। ਫਿਲਮਾਂ ਦੀ ਸੂਚੀ
ਸੰਗੀਤਕ ਕੈਰੀਅਰ23 ਦਸੰਬਰ, 2015 ਵਿੱਚ, ਯੁਵਰਾਜ ਦੀ ਪਹਿਲੀ ਐਲਬਮ ਰਿਲੀਜ਼ ਹੋਈ ਜਿਸ ਵਿੱਚ ਨੌ ਗਾਣੇ ਰਿਲੀਜ਼ ਹੋਏ ਅਤੇ ਸਭ ਤੋਂ ਹਿਟ ਗਾਣਾ "ਪਾਣੀ" ਰਿਹਾ ਹੈ। ਹਵਾਲੇ
|
Portal di Ensiklopedia Dunia