ਰਜਨੀਸ਼ ਬਹਾਦੁਰ
![]() ਰਜਨੀਸ਼ ਬਹਾਦੁਰ (6 ਸਤੰਬਰ 1957 - 15 ਫ਼ਰਵਰੀ 2022) ਪੰਜਾਬੀ ਸਾਹਿਤ ਦੇ ਅਧਿਆਪਕ ਅਤੇ ਵਿਦਵਾਨ ਆਲੋਚਕ ਅਤੇ ਸੰਪਾਦਕ ਸਨ। ਜੀਵਨ ਸੰਬੰਧੀਰਜਨੀਸ਼ ਬਹਾਦੁਰ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜ਼ਾਲ ਵਿੱਚ 6 ਸਤੰਬਰ 1957 ਨੂੰ ਹਰੀ ਸਿੰਘ ਦੇ ਘਰ ਹੋਇਆ। ਉਸਨੇ ਮੁਢਲੀ ਪੜ੍ਹਾਈ ਸਥਾਨਕ ਸਕੂਲਾਂ ਤੋਂ ਕੀਤੀ। ਗਿਆਰਵੀਂ ਐੱਸ.ਡੀ. ਸਕੂਲ ਪਟਿਆਲਾ ਤੋਂ ਕੀਤੀ ਅਤੇ ਫਿਰ ਮਹਿੰਦਰਾ ਕਾਲਜ ਪਟਿਆਲਾ ਤੋਂ ਗਰੈਜੂਏਸ਼ਨ। ਪੋਸਟ-ਗਰੈਜੂਏਸ਼ਨ ਪੜ੍ਹਾਈ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਉਥੋਂ ਐਮ ਏ ਪੰਜਾਬੀ ਕੀਤੀ ਅਤੇ ਫਿਰ ਜਰਨਲਿਜਮ ਦਾ ਡਿਪਲੋਮਾ ਕੀਤਾ। ਬਾਅਦ ਵਿੱਚ ਖੋਜ ਦੇ ਕੰਮ ਲਈ ਜੰਮੂ ਯੂਨੀਵਰਸਿਟੀ ਚਲਿਆ ਗਿਆ। ਫਿਰ ਅਧਿਆਪਕ ਵਜੋਂ ਡੀਏਵੀ ਕਾਲਜ ਜਲੰਧਰ ਵਿੱਚ ਨੌਕਰੀ ਮਿਲ ਗਈ ਜਿਥੋਂ ਉਹ ਸੇਵਾਮੁਕਤ ਹੋਇਆ। ਵਿਦਿਆਰਥੀ ਜੀਵਨ ਸਮੇਂ ਉਹ ਖੱਬੇ-ਪੱਖੀ ਵਿਦਿਆਰਥੀ ਸੰਗਠਨ ਏ ਆਈ ਐਸ ਐਫ ਦਾ ਸਰਗਰਮ ਆਗੂ ਰਿਹਾ ਅਤੇ ਉਹ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੀ ਅਧਿਆਪਕ ਜਥੇਬੰਦੀ ਵਿੱਚ ਵੀ ਸਰਗਰਮੀ ਨਾਲ ਭਾਗ ਲੈਂਦਾ ਰਿਹਾ। 1999 ਵਿਚ ਉਹ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਇੰਗਲੈਂਡ ਗਿਆ ਸੀ। ਉਥੋਂ ਵਾਪਸ ਆ ਕੇ ਡਾ. ਸਵਰਨ ਚੰਦਨ ਨਾਲ ਰਲ ਕੇ ਰਜਨੀਸ਼ ਬਹਾਦੁਰ ਨੇ ਪ੍ਰਵਚਨ ਮੈਗਜ਼ੀਨ ਕੱਢਣਾ ਸ਼ੁਰੂ ਕੀਤਾ। ਉਹ ਨਵਾਂ ਜ਼ਮਾਨਾ ਅਖ਼ਬਾਰ ਨਾਲ ਵੀ ਜੁੜਿਆ ਹੋਇਆ ਸੀ। ਪੰਜਾਬੀ ਵਿੱਚ ਜਦੋਂ ਲੋਕ-ਰਾਏ ਦੇ ਆਧਾਰ ‘ਤੇ, ਵਧੀਆ ਪੰਜਾਬੀ ਕਹਾਣੀਆਂ ਚੁਣ ਕੇ ਬੀਬੀ ਸਵਰਨ ਕੌਰ ਯਾਦਗਾਰੀ ਪੁਰਸਕਾਰ ਸ਼ੁਰੂ ਕੀਤਾ ਗਿਆ ਸੀ, ਤਾਂ ਇਸ ਚੋਣ ਲਈ ਆਉਣ ਵਾਲੀਆਂ ਹਰ ਸਾਲ ਦੀਆਂ ਬੇਹਤਹੀਨ ਕਹਾਣੀਆਂ ਦੀਆਂ ਗਿਆਰਾਂ ਦੇ ਕਰੀਬ ਪੁਸਤਕਾਂ ਦੀ ਸੰਪਾਦਨਾ ਕੀਤੀ। ‘ਪ੍ਰਵਚਨ’ ਰਾਹੀਂ ਕਹਾਣੀ ਗੋਸ਼ਟੀ ਦੀ ਸ਼ੁਰੂ ਕੀਤੀ ਗਈ ਪਿਛਲੇ 18 ਸਾਲ ਤੋਂ ਨਿਰੰਤਰ ਜਾਰੀ ਨਿਵੇਕਲੀ ਪਰੰਪਰਾ ਦਾ ਰੂਹੇ-ਰਵਾਂ ਸੀ। ਪੁਸਤਕਾਂਸੰਪਾਦਿਤ ਕਹਾਣੀ-ਸੰਗ੍ਰਹਿ
ਆਲੋਚਨਾ
ਹੋਰ
ਹਵਾਲੇ
|
Portal di Ensiklopedia Dunia