ਰਜਿੰਦਰ ਸਿੰਘ ਬੱਲ

ਰਾਜਿੰਦਰ ਸਿੰਘ ਬੱਲ ਇੱਕ ਪੰਜਾਬੀ ਲੇਖਕ ਸੀ।[ਹਵਾਲਾ ਲੋੜੀਂਦਾ]

ਜੀਵਨ

ਰਾਜਿੰਦਰ ਸਿੰਘ ਬੱਲ ਦਾ ਜਨਮ 15 ਅਕਤੂਬਰ 1922 ਨੂੰ ਜ਼ਿਲ੍ਹਾ ਲਾਇਲਪੁਰ ਵਿੱਚ ਸ੍ਰ. ਰਣਧੀਰ ਸਿੰਘ ਜਾਗੀਰਦਾਰ ਦੇ ਘਰ ਮਾਤਾ ਰੁਕਮਣੀ ਦੇਵੀ ਦੀ ਕੁਖੋਂ ਹੋਇਆ।

ਸਿੱਖਿਆ

ਆਪ ਜੀ ਨੇ ਲਾਇਲਪੁਰ ਦੇ ਖਾਲਸਾ ਕਾਲਜ ਤੋਂ ਐਫ. ਏ. ਬੰਬਈ ਦੇ ਲੈਨਟਨ ਕਾਮਰਸ ਕਾਲਜ ਤੋਂ ਬੀ. ਕਾਮ ਦੀ ਪੜ੍ਹਾਈ ਕੀਤੀ।

ਕਾਰਜ

ਆਪ ਨੇ ਬਹੁਤ ਕਾਰਜ ਵੀ ਕੀਤੇ, ਜਿਵੇਂ ਪੰਜਾਬੀ ਸਾਹਿਤ ਦੇ ਇਮਤਿਹਾਨਾਂ ਦਾ ਵਾਈ ਐਮ ਐਸ ਏ ਗਿਆਨੀ ਕਾਲਜ ਖੋਲਿਆ ਤੇ ਇਸਦੇ ਨਾਲ ਨਾਲ ਸਾਹਿਤ ਦੀ ਰਚਨਾ ਵੀ ਕੀਤੀ। 1942 ਵਿੱਚ 'ਭਾਰਤ ਛੱਡੋ' ਲਹਿਰ ਵਿੱਚ ਹਿੱਸਾ ਪਾਇਆ।ਵੰਡ ਤੋਂ ਬਾਅਦ ਜਲੰਧਰ ਆ ਪੁਰਾਣੀਆਂ ਸਰਗਰਮੀਆਂ ਜਾਰੀ ਰੱਖੀਆਂ। 'ਸੁਰਜੀਤ'ਤੇ 'ਦਲੇਰ ਖਾਲਸਾ' ਸਮਾਚਾਰ ਪੱਤਰ ਕੱਢੇ ।

ਰਚਨਾਵਾਂ

ਆਪ ਜੀ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ।

ਨਾਟਕ

  • ਚਾਚੇ ਦੀ ਸਹੁੰ
  • ਗਲਤੀ

ਇਕਾਂਗੀ ਸੰਗ੍ਰਹਿ

  • ਸਾਜਨ ਟੁਰ ਗਏ
  • ਸਹਿਕਦੀ ਲੋਅ

ਕਹਾਣੀ ਸੰਗ੍ਰਹਿ

  • ਫੜਕਦਾ ਪੰਛੀ

ਆਲੋਚਨਾ

  • ਪੰਜਾਬੀ ਸਾਹਿਤ ਦੀ ਸਮਰੱਥਾ
  • ਆਧੁਨਿਕ ਪੰਜਾਬੀ ਕਵੀ

ਸੰਪਾਦਿਤ

  • ਪੰਜਾਬੀ ਪਿੰਗਲ
  • ਟੈਗੋਰ ਦੇ ਨਗਮੇ
  • ਟਾਈਪ ਰਾਈਟਿੰਗ ਇੰਸਟਰਕਟਰ
  • ਅਜੀਤ ਗਿਆਨੀ ਗਾਈਡ
  • ਪੂਰਨ ਪੰਜਾਬੀ ਲੇਖ
  • ਸ੍ਰੋਮਣੀ ਪੰਜਾਬੀ ਲੇਖ

ਖੋਜ ਪੁਸਤਕ

ਭਾਈ ਬੰਨੋ ਦਰਪਣ ਅਤੇ ਖਾਰੇ ਵਾਲੀ ਬੀੜ

ਬਾਲ ਕਹਾਣੀ ਸੰਗ੍ਰਹਿ

ਇਕ ਸੀ ਰਾਜਾ ਇਕ ਸੀ ਰਾਣੀ

ਵਿਆਕਰਣ

ਪੰਜਾਬੀ ਵਿਆਕਰਣ

ਰੁਬਾਈਆਂ

ਚਾਰ ਕਦਮ

ਖੰਡਕਾਵਿ-ਖਿਆਲਾਤ

ਦਰਵੇਸ਼ ਭਾਈ ਬੰਨੋ

ਹੋਰ

ਵਲੀਏ ਪੰਜਾਬ-ਮਹਾਰਾਜਾ ਰਣਜੀਤ ਸਿੰਘ

ਸਟੀਕ

ਪੰਜ ਬਾਣੀ ਚੰਡੀ ਦੀ ਵਾਰ ਆਸਾ ਦੀ ਵਾਰ ਗੁਜਰੀ ਦੀ ਵਾਰ

ਵਿਚਾਰਧਾਰਾ

ਆਪ ਦੀ ਵਿਚਾਰਧਾਰਾ ਵਿੱਚ ਧਾਰਮਿਕ ਪ੍ਰਗਤੀਵਾਦ ਦੀ ਪ੍ਰਧਾਨਤਾ ਹੈ।[1]

ਹਵਾਲੇ

  1. ਸੰਪਾਦਕ-ਜੋਗਿੰਦਰ ਸਿੰਘ ਰਮਦੇਵ,ਨਿਊ ਬੁੱਕ ਕੰਪਨੀ, ਜਲੰਧਰ, ਪੰਨਾ ਨੰ. 281-282
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya