ਰਣਜੀਤ ਬਾਵਾ
ਰਣਜੀਤ ਬਾਵਾ ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਰਣਜੀਤ ਦਾ ਜਨਮ 14 ਮਾਰਚ 1989 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਹੋਇਆ। "ਜੱਟ ਦੀ ਅਕਲ" ਗੀਤ ਨਾਲ ਪ੍ਰਸਿੱਧੀ ਪ੍ਰਾਪਤ ਹੋਈ। ਉਸਨੇ 2015 ਵਿੱਚ ਐਲਬਮ, "ਮਿੱਟੀ ਦਾ ਬਾਵਾ" ਨਾਲ ਆਪਣੀ ਸ਼ੁਰੂਆਤ ਕੀਤੀ। ਹੁਣ ਬਾਵਾ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ "ਤੂਫਾਨ ਸਿੰਘ" ਨਾਲ ਕਰਨ ਜਾ ਰਿਹਾ ਹੈ, ਇਹ ਫ਼ਿਲਮ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ ਜ਼ਿੰਦਗੀ 'ਤੇ ਅਧਾਰਿਤ ਹੈ।[3][4][5] ਮੁੱਢਲਾ ਜੀਵਨਬਚਪਨ ਤੋਂ ਹੀ ਉਹ ਸੰਗੀਤ ਨਾਲ ਜੁੜਿਆ ਹੋਇਆ ਸੀ। ਉਹ ਆਪਣੇ ਸਕੂਲ ਦੇ ਦਿਨਾਂ ਵਿਚ ਵੀ ਗਾਣੇ ਗਾਉਂਦੇ ਸੀ। ਛੇਵੀਂ ਜਮਾਤ ਵਿਚ ਉਸ ਨੇ ਆਪਣੇ ਸਕੂਲ ਵਿਚ ਇਕ ਗੀਤ ਗਾਇਆ ਜਿਸ ਲਈ ਉਸ ਦੇ ਅਧਿਆਪਕਾਂ ਅਤੇ ਹੋਰਨਾਂ ਨੇ ਸ਼ਲਾਘਾ ਕੀਤੀ। ਫਿਰ ਉਨ੍ਹਾਂ ਦੇ ਸੰਗੀਤ ਅਧਿਆਪਕ ਮੰਗਲ ਨੇ ਉਸ ਨੂੰ ਸਿਖਲਾਈ ਦਿੱਤੀ ਅਤੇ ਉਨ੍ਹਾਂ ਨੇ ਸੰਗੀਤ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਬਾਵੇ ਨੂੰ ਪ੍ਰੇਰਿਤ ਕੀਤਾ। ਜਦੋਂ, ਰਣਜੀਤ ਬਾਵਾ ਗੁਰੂ ਨਾਨਕ ਕਾਲਜ, ਬਟਾਲਾ ਤੋਂ ਗ੍ਰੈਜੂਏਸ਼ਨ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੋਸਟ-ਗ੍ਰੈਜੂਏਸ਼ਨ ਕਰ ਰਿਹਾ ਸੀ, ਰਣਜੀਤ ਬਾਵਾ ਨੇ ਕਈ ਸੰਗੀਤਕਾਰ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ. ਇਕ ਇੰਟਰਵਿਊ ਵਿਚ ਰਣਜੀਤ ਬਾਵਾ ਨੇ ਕਿਹਾ, "ਉਨ੍ਹਾਂ ਛੇ ਸਾਲਾਂ ਲਈ ਮੈਂ ਇਕ ਪਾਕਿਸਤਾਨੀ ਗੀਤ ਗਾਇਆ, "ਬੋਲ ਮਿੱਟੀ ਦਿਆ ਬਾਵਿਆ", ਜਿਸ ਨੇ ਮੈਨੂੰ 'ਬਾਵਾ' ਦੇ ਤੌਰ ਤੇ ਮਸ਼ਹੂਰ ਕਰ ਦਿੱਤਾ।ਇਸ ਲਈ ਉਹ ਬਾਵਾ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ. ਸੰਗੀਤਐਲਬਮ
ਸਿੰਗਲ
ਹਵਾਲੇ
ਬਾਹਰੀ ਜੋੜ
|
Portal di Ensiklopedia Dunia