ਰਮਨ ਪ੍ਰਭਾਵ![]() ਰਮਨ ਪ੍ਰਭਾਵ ਦੀ ਖੋਜ ਦਾ ਸਬੰਧ ਪ੍ਰਕਾਸ਼ ਦੇ ਖਿੰਡਣ ਨਾਲ ਸੀ। ਜਦੋਂ ਪਾਰਦਰਸ਼ੀ ਮਾਧਿਅਮ ਵਿਚੋਂ ਲੰਘਣ ਵਾਲੇ ਪ੍ਰਕਾਸ਼ ਦਾ ਉਸ ਰਾਹੀਂ ਖਿੰਡਾਅ ਹੁੰਦਾ ਹੈ, ਉਸ ਦੀ ਆਵ੍ਰਿਤੀ ਉਦੋਂ ਵੀ ਬਦਲ ਜਾਂਦੀ ਹੈ। ਇਸੇ ਵਰਤਾਰੇ ਦਾ ਨਾਂਅ ਰਮਨ ਪ੍ਰਭਾਵ[1] ਹੈ। ਇਹੀ ਖੋਜ ਅੱਗੇ ਜਾ ਕੇ ਪ੍ਰਕਾਸ਼ ਦੇ ਕੁਆਂਟਮ ਸੁਭਾਅ ਦਾ ਆਧਾਰ ਬਣੀ ਸੀ। ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾ: ਸੀ.ਵੀ. ਰਮਨ ਨੇ ਆਪਣੀ ਖੋਜ 'ਰਮਨ ਪ੍ਰਭਾਵ' ਖੋਜਣ ਦਾ 28 ਫਰਵਰੀ, 1928 ਦੇ ਦਿਨ ਐਲਾਨ ਕੀਤਾ। ਇਹ ਦਿਨ ਭਾਰਤ 'ਚ ਵਿਗਿਆਨ ਦਿਵਸ਼ ਵਜੋਂ ਮਨਾਇਆ ਜਾਂਦਾ ਹੈ। ਸੰਨ 1930 'ਚ ਭੌਤਿਕ ਵਿਗਿਆਨ ਦੇ ਖੇਤਰ 'ਚ ਡਾ: ਰਮਨ ਦੀ ਖੋਜ 'ਰਮਨ ਪ੍ਰਭਾਵ' 'ਤੇ ਉਸ ਨੂੰ ਨੋਬਲ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਡਾ: ਰਮਨ ਜਦੋਂ ਸਮੁੰਦਰੀ ਜਹਾਜ਼ ਦੇ ਡੈਕ 'ਤੇ ਬੈਠਿਆ, ਉਹ ਪਾਣੀ ਦੇ ਨੀਲੇ ਰੰਗ ਬਾਰੇ ਸੋਚਣ ਲੱਗਾ, ਜਿਹੜਾ ਬੰਗਾਲ ਦੀ ਖਾੜੀ 'ਚ ਸਫੈਦ ਰੰਗ ਦਾ ਦਿਖਾਈ ਦਿੰਦਾ ਸੀ। ਸ੍ਰੀ ਨਿਵਾਸ ਕ੍ਰਿਸ਼ਨਨ, ਡਾ: ਰਮਨ ਨਾਲ ਪ੍ਰਕਾਸ਼ ਕਿਰਨਾਂ ਦੇ ਦ੍ਰਵ ਮਾਧਿਅਮ 'ਤੇ ਖਿੰਡਣ ਦਾ ਖੋਜ ਕਾਰਜ ਕਰ ਰਹੇ ਸਨ। ਡਾ: ਰਮਨ ਨੇ ਸ੍ਰੀ ਨਿਵਾਸ ਕ੍ਰਿਸ਼ਨਨ ਦੇ ਸਹਿਯੋਗ ਨਾਲ ਇਹ ਤੱਥ ਖੋਜ ਹੀ ਲਿਆ ਸੀ। ਡਾ: ਰਮਨ ਨੋਬਲ ਪੁਰਸਕਾਰ ਲੈਣ ਗਿਆ ਤਾਂ ਰਵਾਇਤ ਮੁਤਾਬਿਕ ਉਸ ਨੇ ਬੋਰਡ ਦੇ ਮੈਂਬਰਾਂ ਨੂੰ 'ਅਲਕੋਹਲ ਉਤੇ ਰਮਨ ਪ੍ਰਭਾਵ' ਦਾ ਪ੍ਰਯੋਗ ਕਰਕੇ ਦਿਖਾਇਆ ਸੀ। ਹੋਰ ਦੇਖੋਹਵਾਲੇ
|
Portal di Ensiklopedia Dunia