ਰਵੀਸ਼ ਕੁਮਾਰ
ਰਵੀਸ਼ ਕੁਮਾਰ ਇੱਕ ਭਾਰਤੀ ਟੀਵੀ ਐਂਕਰ,[1] ਲੇਖਕ ਅਤੇ ਪੱਤਰਕਾਰ ਹੈ, ਜੋ ਭਾਰਤੀ ਰਾਜਨੀਤੀ ਤੇ ਸਮਾਜ ਬਾਰੇ ਵਿਸ਼ਿਆਂ ਨੂੰ ਲੈਂਦਾ ਹੈ।[2] ਉਹ ਐਨ.ਡੀ.ਟੀ.ਵੀ. ਦਾ ਸੀਨੀਅਰ ਕਾਰਜਕਾਰੀ ਸੰਪਾਦਕ, ਐਨ.ਡੀ.ਟੀ.ਵੀ. ਦੇ ਹਿੰਦੀ ਨਿਊਜ਼ ਚੈਨਲ ਦਾ ਨਿਊਜ਼ ਸੰਪਾਦਕ ਅਤੇ ਚੈਨਲ ਦੇ ਹਫ਼ਤਾਵਰ ਪ੍ਰਾਈਮ ਟਾਈਮ,[3] ਹਮ ਲੋਗ[4] ਅਤੇ ਰਵੀਸ਼ ਕੀ ਰਿਪੋਰਟ ਸਮੇਤ ਅਨੇਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕਿਆ ਹੈ।[5]ਉਹ ਪੱਤਰਕਾਰਤਾ ਵਿੱਚ ਸ਼ਾਨਦਾਰ ਯੋਗਦਾਨ ਲਈ ਰੈਮਨ ਮੈਗਸੇਸੇ ਐਵਾਰਡ ਪ੍ਰਾਪਤ ਕਰਨ ਵਾਲਾ ਛੇਵਾਂ ਭਾਰਤੀ ਪੱਤਰਕਾਰ ਹੈ। ![]() ਉਹ "ਦ ਫ੍ਰੀ - ਵੋਆਇਸ- ਆਨ ਡੈਮੋਕ੍ਰੇਸੀ, ਕਲਚਰ ਅਤੇ ਦ ਨੇਸ਼ਨ" ਕਿਤਾਬ ਦਾ ਲੇਖਕ ਹੈ। [6][7][8]
ਮੁੱਢਲਾ ਜੀਵਨ ਅਤੇ ਸਿੱਖਿਆਉਹ ਬਿਹਾਰ ਦੇ "ਪੂਰਬੀ ਚੰਪਾਰਨ" ਨਾਮਕ ਇੱਕ ਛੋਟੇ ਜਿਹੇ ਜ਼ਿਲ੍ਹੇ ਵਿੱਚ ਪੈਦਾ ਹੋਇਆ ਸੀ। ਉਸਨੇ ਲੋਯੋਲਾ ਹਾਈ ਸਕੂਲ, ਪਟਨਾ ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਆਪਣੀ ਉੱਚ ਪੜ੍ਹਾਈ ਕਰਨ ਲਈ ਦਿੱਲੀ ਆ ਗਿਆ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਭਾਰਤੀ ਜਨ ਸੰਚਾਰ ਸੰਸਥਾਨ ਤੋਂ ਪੱਤਰਕਾਰਤਾ ਵਿੱਚ ਪੋਸਟ ਗ੍ਰੈਜੁਏਟ ਡਿਪਲੋਮਾ ਪ੍ਰਾਪਤ ਕੀਤਾ। ਪੁਰਸਕਾਰਰਵੀਸ਼ ਕੁਮਾਰ ਨੂੰ 2014 ਵਿੱਚ ਰਾਸ਼ਟਰਪਤੀ ਵਲੋਂ 2010 ਲਈ ਗਣੇਸ਼ ਸ਼ੰਕਰ ਵਿਦਿਅਰਥੀ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ।[9] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia