ਰਸ਼ਮੀ ਦੇਸਾਈ
ਰਸ਼ਮੀ ਦੇਸਾਈ (ਜਨਮ ਦਿਵਿਆ ਦੇਸਾਈ; 4 ਅਗਸਤ 1986) ਇੱਕ ਭਾਰਤੀ ਅਭਿਨੇਤਰੀ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਹ ਕਲਰਸ ਟੈਲੀਵਿਜ਼ਨ ਚੈਨਲ ਦੇ ਨਾਟਕ ਉਤਰਨ ਵਿੱਚ ਤੱਪਸਿਆ ਠਾਕੁਰ ਦੇ ਨਾਮ ਨਾਲ ਜਾਣੀ ਜਾਂਦੀ ਹੈ।[4] ਟੈਲੀਵਿਜ਼ਨ ਉੱਪਰ ਕੰਮ ਕਰਨ ਤੋਂ ਪਹਿਲਾਂ ਇਸ ਨੇ ਕਈ ਬੀ ਗ੍ਰੇਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਇਹ ਫ਼ਿਲਮਾਂ ਹਿੰਦੀ, ਅਸਾਮੀ, ਬੰਗਾਲੀ, ਮਨੀਪੁਰੀ, ਅਤੇ ਭੋਜਪੁਰੀ ਭਾਸ਼ਾਵਾਂ ਵਿੱਚ ਬਣੀਆ ਹਨ। ਸ਼ੁਰੂਆਤੀ ਜੀਵਨਰਸ਼ਮੀ ਦਾ ਜਨਮ ਸ਼ਿਵਾਨੀ ਦੇਸਾਈ ਕੋਲ 13 ਫਰਵਰੀ 1986 ਨੂੰ ਨਾਗਾਓਂ, ਅਸਾਮ ਵਿੱਚ ਹੋਇਆ ਸੀ।[5] ਦੇਸਾਈ ਇੱਕ ਗੁਜਰਾਤੀ ਪਰਿਵਾਰ ਤੋਂ ਹੈ। ਉਸਦਾ ਇੱਕ ਭਰਾ ਗੌਰਵ ਦੇਸਾਈ ਹੈ। ਦੇਸਾਈ ਦਾ ਜਨਮ ਅਤੇ ਪਾਲਨ-ਪੋਸ਼ਨ ਮੁੰਬਈ ਵਿੱਚ ਹੋਇਆ ਅਤੇ ਉਸਨੇ ਆਪਣੀ ਸਕੂਲੀ ਪੜ੍ਹਾਈ ਅਤੇ ਅੰਡਰਗ੍ਰੈਜੁਏਸ਼ਨ ਉੱਥੇ ਹੀ ਕੀਤੀ। ਰਸ਼ਮੀ ਨੇ ਨਰਸੀ ਮੋਨਜੀ ਕਾਲਜ ਆਫ਼ ਕਾਮਰਸ ਐਂਡ ਇਕਨਾਮਿਕਸ, ਮੁੰਬਈ ਤੋਂ ਟੂਰਸ ਐਂਡ ਟਰੈਵਲਜ਼ ਵਿੱਚ ਡਿਪਲੋਮਾ ਦੀ ਡਿਗਰੀ ਹਾਸਲ ਕੀਤੀ। ਨਿੱਜੀ ਜੀਵਨਉਸਨੇ 12 ਫਰਵਰੀ 2012 ਨੂੰ ਧੌਲਪੁਰ ਵਿੱਚ ‘ਉਤਰਨ’ ਦੇ ਆਪਣੇ ਸਹਿ-ਸਟਾਰ ਨੰਦੀਸ਼ ਸੰਧੂ ਨਾਲ ਵਿਆਹ ਕੀਤਾ। 2014 ਵਿੱਚ, ਉਹ ਵੱਖ ਹੋ ਗਏ, ਅਤੇ 2015 ਵਿੱਚ, ਜੋੜੇ ਨੇ ਵਿਆਹ ਦੇ ਲਗਭਗ ਚਾਰ ਸਾਲਾਂ ਬਾਅਦ ਤਲਾਕ ਲਈ ਅਰਜ਼ੀ ਦਿੱਤੀ। 2018 ਵਿੱਚ, ਦੇਸਾਈ ਨੇ ਅਰਹਾਨ ਖਾਨ ਨਾਲ ਮੁਲਾਕਾਤ ਕੀਤੀ, ਦੋਵਾਂ ਨੇ 2019 ਵਿੱਚ ਬਿੱਗ ਬੌਸ 13 ਵਿੱਚ ਹਿੱਸਾ ਲਿਆ, ਜਿੱਥੇ ਅਰਹਾਨ ਨੇ ਦੇਸਾਈ ਨੂੰ ਵਿਆਹ ਲਈ ਪ੍ਰਸਤਾਵ ਦਿੱਤਾ, ਅਤੇ ਦੇਸਾਈ ਨੇ ਪ੍ਰਸਤਾਵ ਸਵੀਕਾਰ ਕਰ ਲਿਆ। ਬਾਅਦ ਵਿੱਚ, ਸਲਮਾਨ ਖਾਨ ਦੁਆਰਾ ਇਹ ਖੁਲਾਸਾ ਕੀਤਾ ਗਿਆ ਕਿ ਅਰਹਾਨ ਪਹਿਲਾਂ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਬੱਚਾ ਸੀ ਜਿਸਨੂੰ ਉਸਨੇ ਦੇਸਾਈ ਤੋਂ ਲੁਕਾ ਕੇ ਰੱਖਿਆ ਸੀ। 2020 ਵਿੱਚ, ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ, ਦੇਸਾਈ ਨੇ ਅਰਹਾਨ ਨਾਲ ਬ੍ਰੇਕਅੱਪ ਕਰ ਲਿਆ।[6][7] ਹਵਾਲੇ
|
Portal di Ensiklopedia Dunia