ਰਾਊਕੇ ਕਲਾਂ

ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਰਾਊਕੇ ਕਲਾਂ
ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਰਾਊਕੇ ਕਲਾਂ

ਰਾਊਕੇ ਕਲਾਂ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਸ ਪਿੰਡ ਦੀ ਇਤਿਹਾਸਿਕ ਮਹੱਤਤਾ ਇਹ ਹੈ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦਾ ਜਨਮ ਹੋਇਆ ਸੀ। ਇਹ ਬਾਬਾ ਬਘੇਲ ਸਿੰਘ ਦਾ ਜੱਦੀ ਪਿੰਡ ਹੈ ਜੋ ਦਿੱਲੀ ਦਾ ਝੰਡਾ ਲਹਿਰਾਉਣ ਵਾਲਾ ਪਹਿਲਾ ਸਿੱਖ ਜਰਨੈਲ ਸੀ। ਪਿੰਡ ਰਾਊਕੇ ਕਲਾਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਮਾਲਵਾ ਖਿੱਤੇ ਵਿੱਚ ਰਾਊਕੇ ਕਲਾਂ ਇਕੱਲਾ ਅਜਿਹਾ ਪਿੰਡ ਹੈ ਜਿਸ ਵਿੱਚ ਛੇਵੇਂ ਪਾਤਿਸ਼ਾਹ ਦੇ ਦੋ ਅਸਥਾਨ ਹਨ। ਇਤਿਹਾਸਕਾਰਾਂ ਅਨੁਸਾਰ ਛੇਵੇਂ ਪਾਤਿਸ਼ਾਹ ਜਦੋਂ ਮਾਲਵਾ ਖੇਤਰ ਵਿੱਚ ਆਏ ਤਾਂ ਡਰੋਲੀ ਭਾਈ ਤੋਂ ਤਖਤੂਪੁਰਾ/ਲੋਪੋ ਨੂੰ ਜਾਦੇ ਸਮੇਂ ਰਾਊਕੇ ਕਲਾਂ ਵਿੱਚ ਰੁਕੇ ਸਨ। ਉਹਨਾਂ ਦੇ ਨਾਲ ਕੁਝ ਸਿੰਘ ਵੀ ਸਨ। ਗੁਰੂ ਸਾਹਿਬ ਨੇ ਪਹਿਲਾਂ ਤਾਂ ਪਿੰਡ ਦੇ ਵਾਲੀ ਜਗ੍ਹਾ ਤੇ ਡੇਰੇ ਲਾਏ, ਜਿਸ ਕਿੱਲੇ ਨਾਲ ਗੁਰੂ ਸਾਹਿਬ ਦਾ ਘੋੜਾ ਬੰਨਿਆ ਸੀ ਉਹ ਗੁਰੂ ਦੀ ਕਿਰਪਾ ਨਾਲ ਹਰਾ ਹੋ ਗਿਆ ਅਤੇ ਜੰਡ ਬਣ ਗਿਆ। ਉਸ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਗੁਰਦੁਆਰਾ ਜੰਡ ਸਾਹਿਬ (ਪਾਤਿਸ਼ਾਹੀ ਛੇਵੀਂ) ਹੈ।

ਹੋਰ ਜਾਣਕਾਰੀ

ਪਿੰਡ ਰਾਊਕੇ ਕਲਾਂ, ਜ਼ਿਲ੍ਹਾ ਮੋਗਾ ਦਾ ਇਹ ਪਿੰਡ ਮੋਗਾ-ਬਰਨਾਲਾ ਸੜਕ ਤੋਂ ਛਿਪਦੀ ਵਾਲੇ ਪਾਸੇ 3 ਕਿਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਇਸ ਨੂੰ ਬੱਧਨੀ ਕਲਾਂ ਤੋਂ ਲਿੰਕ ਸੜਕ ਦੇ ਜਰੀਏ ਜਾਇਆ ਜਾ ਸਕਦਾ ਹੈ। ਇਸ ਪਿੰਡ ਦੀ ਮੋੜੀ ਬਾਬਾ ਰਾਊ ਜੀ ਨੇ ਆਪਣੇ ਕਰ ਕਮਲਾਂ ਨਾਲ ਗੱਡੀ ਸੀ ਜਿੱਥੋਂ ਇਸ ਪਿੰਡ ਬੱਜਣਾ ਸ਼ੁਰੂ ਹੋਇਆ। ਬਾਬਾ ਰਾਊ ਜੋ ਕਿ ਧਾਲੀਵਾਲ ਗੋਤ ਨਾਲ ਸਬੰਧ ਰੱਖਦਾ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਦਾ ਸਿਪਾਹੀ ਸੀ, ਬਾਬਾ ਰਾਊ ਦੀ ਪੀੜੀ ਵਿੱਚੋਂ ਹੀ ਬਾਬਾ ਬਘੇਲ ਸਿੰਘ ਅਤੇ ਸਰਦਾਰਨੀ ਸਦਾ ਕੌਰ ਹੋਏ ਹਨ ਜੱਥੇਦਾਰ ਬਘੇਲ ਸਿੰਘ ( ਦਿੱਲੀ ਫਤਿਹ ਕਰਨ ਵਾਲੇ) ਅਤੇ ਸਰਦਾਰਨੀ ਸਦਾ ਕੌਰ ( ਮਹਾਰਾਜਾ ਰਣਜੀਤ ਸਿੰਘ ਦੀ ਸੱਸ)  ਇਸ ਪਿੰਡ ਦੇ ਹੀ ਹਨ। ਇਸ ਤੋਂ ਇਲਾਵਾ ਸ਼ਹੀਦ ਚੜਤ ਸਿੰਘ, ਸਰਦਾਰ ਗੁਰਨਾਮ ਸਿੰਘ ਵੀ ਰਾਊਕੇ ਕਲਾਂ ਦੇ ਹਨ।

ਮੀਡੀਆ/ਅਖਬਾਰ

ਇਸ ਪਿੰਡ ਵਿੱਚ ਡੇਲੀ ਰਾਊਕੇ ਨਿਊਜ ਨਾਮ ਦਾ ਇੱਕ ਔਨਲਾਈਨ ਅਖਬਾਰ ਚੱਲ ਰਿਹਾ ਹੈ ਜੋ ਕਿ ਪਿੰਡ ਦੀਆਂ ਖਬਰਾਂ ਨੂੰ ਦੇਸ਼ਾਂ ਵਿਦੇਸ਼ਾ ਵਿੱਚ ਬੈਠੇ ਪਿੰਡ ਵਾਸੀਆਂ ਤੱਕ ਪਹੁੰਚਾਉਦਾ ਹੈ। ਇਸ ਪੇਜ ਨੂੰ ਇੱਕ ਸੁਸਾਇਟੀ ਡੇਲੀ ਰਾਊਕੇ ਨਿਊਜ ਵੈਲਫੇਅਰ ਸੁਸਾਇਟੀ ਚਲਾ ਰਹੀ ਹੈ। ਡਾ ਅਵਤਾਰ ਸਿੰਘ ਦੇਵਗਨ ਇਸ ਸੁਸਾਇਟੀ ਦੇ ਪ੍ਰਧਾਨ ਅਤੇ ਡੇਲੀ ਰਾਊਕੇ ਨਿਊਜ ਦੇ ਸਰਪ੍ਰਸਤ ਹਨ।

ਇਸ ਸਮੇ ਜਗਸੀਰ ਸਿੰਘ ਗਿੱਲ ਜਿਨ੍ਹਾਂ ਨੂੰ ਸੀਰਾ ਭਾਊ ਵੀ ਕਹਿੰਦੇ ਹਨ ਉਹ ਗੁਰਪ੍ਰੀਤ ਸਿੰਘ ਬੱਬੀ ਦੇ ਸਹਿਜੋਗ ਨਾਲ ਪਿੰਡ ਵਿੱਚ ਸੇਵਾ ਕਰ ਰਹੇ ਹਨ[1][1]

ਸਰਪੰਚ

ਇਸ ਸਮੇਂ ਰਾਊਕੇ ਕਲਾਂ ਦੇ ਸਰਪੰਚ ਪਰਮਜੀਤ ਕੌਰ ਪਤਨੀ ਕ੍ਰਿਸ਼ਨ ਸਿੰਘ ਖ਼ਾਲਸਾ ਹਨ। ਜੋ ਕਿ 2024 ਦੇ ਵਿੱਚ ਅਜਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਸਰਪੰਚ ਬਣੇ ਹਨ। ਉਹ ਪਹਿਲੀ ਵਾਰ ਰਾਜਨੀਤੀ ਵਿੱਚ ਆਏ ਹਨ।

ਸਾਬਕਾ ਸਰਪੰਚ

ਰਾਊਕੇ ਕਲਾਂ ਦੇ ਸਾਬਕਾ ਸਰਪੰਚ ਸ: ਜਰਨੈਲ ਸਿੰਘ (ਬੱਗੀ) ਹਨ। ਜਿੰਨਾਂ ਨੇ 2018 ਦੇ ਵਿੱਚ ਅਜਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਸਰਪੰਚ ਬਣੇ ਸਨ। ਜਰਨੈਲ ਸਿੰਘ ਹੁਣ ਤੱਕ ਦੇ ਬਣੇ ਸਰਪੰਚਾਂ ਵਿੱਚ ਸਭ ਤੋਂ ਘੱਟ ਉਮਰ ਦੇ ਸਰਪੰਚ ਹਨ। ਚੋਣ ਲੜਨ ਸਮੇਂ ਉਹਨਾਂ ਦੀ ਉਮਰ ਲਗਭਗ 30 ਸਾਲ ਸੀ ਅਤੇ ਉਹ ਪਹਿਲੀ ਵਾਰ ਰਾਜਨੀਤੀ ਵਿੱਚ ਆਏ ਹਨ। [1][2]

[2]

ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਰਾਊਕੇ ਕਲਾਂ

ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਰਾਊਕੇ ਕਲਾਂ

ਪਿੰਡ ਰਾਊਕੇ ਕਲਾਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਮਾਲਵਾ ਖਿੱਤੇ ਵਿੱਚ ਰਾਊਕੇ ਕਲਾਂ ਇਕੱਲਾ ਅਜਿਹਾ ਪਿੰਡ ਹੈ ਜਿਸ ਵਿੱਚ ਛੇਵੇਂ ਪਾਤਿਸ਼ਾਹ ਦੇ ਦੋ ਅਸਥਾਨ ਹਨ। ਇਤਿਹਾਸਕਾਰਾਂ ਅਨੁਸਾਰ ਛੇਵੇਂ ਪਾਤਿਸ਼ਾਹ ਜਦੋਂ ਮਾਲਵਾ ਖੇਤਰ ਵਿੱਚ ਆਏ ਤਾਂ ਡਰੋਲੀ ਭਾਈ ਤੋਂ ਤਖਤੂਪੁਰਾ/ਲੋਪੋ ਨੂੰ ਜਾਦੇ ਸਮੇਂ ਰਾਊਕੇ ਕਲਾਂ ਵਿੱਚ ਰੁਕੇ ਸਨ। ਉਹਨਾਂ ਦੇ ਨਾਲ ਕੁਝ ਸਿੰਘ ਵੀ ਸਨ। ਗੁਰੂ ਸਾਹਿਬ ਨੇ ਪਹਿਲਾਂ ਤਾਂ ਪਿੰਡ ਦੇ ਵਾਲੀ ਜਗ੍ਹਾ ਤੇ ਡੇਰੇ ਲਾਏ, ਉਨ੍ਹਾਂ ਨੇ ਜਿਸ ਕਿੱਲੇ ਨਾਲ ਗੁਰੂ ਸਾਹਿਬ ਦਾ ਘੋੜਾ ਬੰਨਿਆਂ ਸੀ ਉਹ ਗੁਰੂ ਦੀ ਕਿਰਪਾ ਨਾਲ ਹਰਾ ਹੋ ਗਿਆ ਅਤੇ ਜੰਡ ਬਣ ਗਿਆ। ਉਸ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਗੁਰਦੁਆਰਾ ਜੰਡ ਸਾਹਿਬ (ਪਾਤਿਸ਼ਾਹੀ ਛੇਵੀਂ) ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਪਿੰਡ ਦੇ ਬਾਹਰ-ਵਾਰ ਇੱਕ ਪਾਣੀ ਦੀ ਛੱਪੜੀ ਤੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ। ਕੁਝ ਸਮਾਂ ਗੁਰੂ ਸਾਹਿਬ ਨੇ ਇਸ ਜਗ੍ਹਾ ਡੇਰੇ ਲਗਾਏ। ਜਾਣ ਸਮੇਂ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਜੋ ਵੀ ਇਸ ਜਗ੍ਹਾ ਤੇ ਇਸ਼ਨਾਨ ਕਰੇਗਾ ਉਸਦੇ ਚਮੜੀ ਰੋਗ ਠੀਕ ਹੋਣਗੇ। ਅੱਜ ਇਸ ਅਸਥਾਨ ਉੱਪਰ ਗੁਰਦੁਆਰਾ ਕੇਰਸਰ ਸਾਹਿਬ ਬਣਿਆ ਹੋਇਆ ਹੈ। ਜੋ ਕਿ ਪਿੰਡ ਦੇ ਚੜਦੀ ਵਾਲੇ ਪਾਸੇ ਬੱਧਨੀ ਨੂੰ ਜਾਂਦੇ ਸਮੇਂ ਸੂਏ ਤੋਂ ਪਹਿਲਾਂ ਆਉਂਦਾ ਹੈ। ਇਸ ਜਗ੍ਹਾ ਸੰਗਤਾਂ ਚਮੜੀ ਰੋਗ, ਮੌਕਿਆਂ ਵਾਲੇ ਇਸ਼ਨਾਨ ਕਰਨ ਆਉਂਦੇ ਹਨ ਅਤੇ ਰੋਗ ਮੁਕਤ ਹੁੰਦੇ ਹਨ ਇਸ ਜਗ੍ਹਾ ਸੰਗਤਾਂ ਲੂਣ-ਸੂਣ (ਨਮਕ-ਝਾੜੂ) ਦਾ ਮੱਥਾ ਟੇਕਦੀਆਂ ਹਨ।

ਹਵਾਲੇ

  1. 1.0 1.1 "DailyRaukeNews". {{cite news}}: Cite has empty unknown parameter: |dead-url= (help)
  2. [facebook.com/dailyraukenews facebook.com/dailyraukenews]. {{cite web}}: Check |url= value (help); Missing or empty |title= (help)

ਬਾਹਰੀ ਕੜੀਆਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya