ਰਾਘਵ ਚੱਡਾ
ਰਾਘਵ ਚੱਡਾ ਇਕ ਭਾਰਤੀ ਰਾਜਨੇਤਾ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚੋਂ ਇਕ ਹੈ। ਉਹ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲੇ ਕਮੇਟੀ ਦਾ ਮੈਂਬਰ ਹੈ।[5] ਉਹ ਰਾਸ਼ਟਰੀ ਖਜ਼ਾਨਚੀ[6] ਅਤੇ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਬੁਲਾਰਾ ਸੀ ਅਤੇ ਚਾਰਟਰਡ ਅਕਾਊਟੈਂਟ ਸੀ। ਉਹ ਸਾਲ 2019 ਦੀਆਂ ਆਮ ਚੋਣਾਂ ਲਈ ਦੱਖਣੀ ਦਿੱਲੀ ਲੋਕ ਸਭਾ ਹਲਕੇ ਦਾ ਇੰਚਾਰਜ[7] ਅਤੇ ਦੱਖਣੀ ਦਿੱਲੀ ਸੰਸਦੀ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਰਿਹਾ।[8] ਉਹ ਰਾਜਿੰਦਰ ਨਗਰ ਤੋਂ ਚੁਣਿਆ ਗਿਆ ਵਿਧਾਇਕ ਹੈ।[9] ਪੇਸ਼ੇਵਰ ਕੈਰੀਅਰਉਸ ਨੂੰ 2016 ਦੇ ਬਜਟ ਦੀ ਤਿਆਰੀ ਵਿਚ ਸਹਾਇਤਾ ਉਪ ਮੁੱਖ ਮੰਤਰੀ, ਮਨੀਸ਼ ਸਿਸੋਦੀਆ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ, ਜਿਸ ਲਈ ਉਸ ਨੂੰ ਪ੍ਰਤੀ ਮਹੀਨਾ 1 ਰੁਪਿਆ ਮਾਣ ਭੱਤਾ ਮਿਲਦਾ ਸੀ। ਉਸਨੇ ਇੱਕ ਵਿੱਤੀ ਸਲਾਹਕਾਰ ਵਜੋਂ ਕੰਮ ਕੀਤਾ। ਉਸ ਦੀ ਨਿਯੁਕਤੀ ਨੂੰ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਅਪਰੈਲ, 2018 ਵਿੱਚ ਬੀਤੇ ਦੀ ਤਾਰੀਖ ਤੋਂ ਖ਼ਤਮ ਕਰ ਦਿੱਤਾ ਗਿਆ ਸੀ।[10][11][12] ਉਸ ਨੂੰ ਸਰਬਸੰਮਤੀ ਨਾਲ ਪਾਰਟੀ ਦੀ ਨੈਸ਼ਨਲ ਐਗਜੈਕਟਿਵ ਕਮੇਟੀ ਲਈ ਚੁਣਿਆ ਗਿਆ ਸੀ। ਫਿਰ ਉਸਨੂੰ 2019 ਦੀਆਂ ਆਮ ਚੋਣਾਂ ਲਈ ਦੱਖਣੀ ਦਿੱਲੀ ਲੋਕ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ।[13] 2019 ਲੋਕ ਸਭਾ ਚੋਣਉਸਨੇ ਦੱਖਣੀ ਦਿੱਲੀ ਸੰਸਦੀ ਹਲਕੇ ਤੋਂ ‘ਆਪ’ ਪਾਰਟੀ ਲੋਕ ਸਭਾ ਉਮੀਦਵਾਰ ਵਜੋਂ ਚੋਣ ਲੜੀ। ਉਹ ਭਾਜਪਾ ਦੇ ਉਮੀਦਵਾਰ ਰਮੇਸ਼ ਬਿਧੂਰੀ ਤੋਂ ਚੋਣ ਹਾਰ ਗਿਆ ਸੀ।[14] 2020 ਦਿੱਲੀ ਵਿਧਾਨ ਸਭਾ ਦੀ ਚੋਣਉਹ ਇਸ ਸਮੇਂ ਰਾਜਿੰਦਰ ਨਗਰ ਤੋਂ ਚੁਣਿਆ ਗਿਆ ਵਿਧਾਇਕ ਹੈ। ਉਸਨੇ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਆਰ ਪੀ ਸਿੰਘ ਨੂੰ 20,058 ਵੋਟਾਂ ਨਾਲ ਹਰਾਇਆ।[15] ਹਵਾਲੇ
|
Portal di Ensiklopedia Dunia