ਰਾਜਨੀਤਕ ਦਰਸ਼ਨ![]() ਸਿਆਸੀ ਫ਼ਲਸਫ਼ਾ ਜਾਂ ਰਾਜਨੀਤਕ ਦਰਸ਼ਨ (Political philosophy) ਦੇ ਅੰਤਰਗਤ ਸਿਆਸਤ, ਆਜ਼ਾਦੀ, ਨਿਆਂ, ਜਾਇਦਾਦ, ਹੱਕ, ਕਨੂੰਨ ਅਤੇ ਸਰਕਾਰ ਦੁਆਰਾ ਕਨੂੰਨ ਨੂੰ ਲਾਗੂ ਕਰਨ ਆਦਿ ਮਜ਼ਮੂਨਾਂ ਨਾਲ ਸੰਬੰਧਿਤ ਸਵਾਲਾਂ ਉੱਤੇ ਚਿੰਤਨ ਕੀਤਾ ਜਾਂਦਾ ਹੈ: ਇਹ ਕੀ ਹਨ, ਉਨ੍ਹਾਂ ਦੀ ਲੋੜ ਕਿਉਂ ਹੈ, ਕਿਹੜੀ ਚੀਜ਼ ਸਰਕਾਰ ਨੂੰ ਸਹੀ ਬਣਾਉਂਦੀ ਹੈ, ਕਿਹੜੇ ਹੱਕਾਂ ਅਤੇ ਆਜ਼ਾਦੀਆਂ ਦੀ ਰੱਖਿਆ ਕਰਨਾ ਸਰਕਾਰ ਦਾ ਕਰਤੱਵ ਹੈ, ਕਾਨੂੰਨ ਕੀ ਹੈ, ਕਿਸੇ ਸਹੀ ਸਰਕਾਰ ਦੇ ਪ੍ਰਤੀ ਨਾਗਰਿਕਾਂ ਦੇ ਕੀ ਫਰਜ਼ ਹਨ, ਕਦੋਂ ਕਿਸੇ ਸਰਕਾਰ ਨੂੰ ਉਖਾੜ ਸੁੱਟਣਾ ਸਹੀ ਹੈ ਆਦਿ। ਪ੍ਰਾਚੀਨ ਕਾਲ ਵਿੱਚ ਸਾਰਾ ਵਿਵਸਥਿਤ ਚਿੰਤਨ ਫ਼ਲਸਫ਼ੇ ਦੇ ਅਨੁਸਾਰ ਹੁੰਦਾ ਸੀ, ਇਸ ਲਈ ਸਾਰੀ ਵਿੱਦਿਆ ਫ਼ਲਸਫ਼ੇ ਦੇ ਵਿਚਾਰ ਖੇਤਰ ਵਿੱਚ ਆਉਂਦੀ ਸੀ। ਸਿਆਸੀ ਸਿਧਾਂਤ ਦੇ ਅੰਤਰਗਤ ਸਿਆਸਤ ਦੇ ਵੱਖ-ਵੱਖ ਪੱਖਾਂ ਦਾ ਅਧਿਅਨ ਕੀਤਾ ਜਾਂਦਾ ਹੈ। ਸਿਆਸਤ ਦਾ ਸੰਬੰਧ ਮਨੁੱਖਾਂ ਦੇ ਜਨਤਕ ਜੀਵਨ ਨਾਲ ਹੈ। ਪਰੰਪਰਾਗਤ ਪੜ੍ਹਾਈਆਂ ਵਿੱਚ ਚਿੰਤਨ ਮੂਲਕ ਪੱਧਤੀ ਦੀ ਪ੍ਰਧਾਨਤਾ ਸੀ ਜਿਸ ਵਿੱਚ ਸਾਰੇ ਤੱਤਾਂ ਦੀ ਜਾਂਚ ਤਾਂ ਨਹੀਂ ਕੀਤੀ ਜਾਂਦੀ, ਪਰ ਦਲੀਲ਼ ਸ਼ਕਤੀ ਦੇ ਆਧਾਰ ਉੱਤੇ ਉਸ ਦੇ ਸਾਰੇ ਸੰਭਾਵਿਕ ਪੱਖਾਂ, ਆਪਸ ਵਿੱਚ ਸਬੰਧਾਂ ਪ੍ਰਭਾਵਾਂ ਅਤੇ ਨਤੀਜਿਆਂ ਉੱਤੇ ਵਿਚਾਰ ਕੀਤਾ ਜਾਂਦਾ ਹੈ। ਸੰਖੇਪ ਵਿੱਚ, ਸਿਆਸੀ ਫ਼ਲਸਫ਼ਾ ਉਹ ਫ਼ਲਸਫ਼ੀ ਸਰਗਰਮੀ ਹੈ ਜਿਸ ਦੇ ਤਹਿਤ ਉੱਪਰੋਕਤ ਸੰਕਲਪਾਂ ਦੇ ਪਿੱਛੇ ਕਾਰਜਸ਼ੀਲ ਕਿਰਿਆਵਿਧੀਆਂ ਦੇ ਇਤਿਹਾਸ, ਮਕਸਦ ਅਤੇ ਵਿਕਾਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।[1] ਇਤਿਹਾਸਪ੍ਰਾਚੀਨ ਫ਼ਲਸਫ਼ੇਪ੍ਰਾਚੀਨ ਚੀਨਚੀਨੀ ਸਿਆਸੀ ਫ਼ਲਸਫ਼ੇ ਦਾ ਮੁਢ 6ਵੀਂ ਸਦੀ ਬੀ.ਸੀ. ਵਿੱਚ, ਖਾਸ ਤੌਰ ਕਨਫਿਊਸ਼ਸ ਨਾਲ ਬਸੰਤ ਅਤੇ ਪਤਝੜ ਪੀਰੀਅਡ ਦੌਰਾਨ ਬਝਦਾ ਹੈ। ਹਵਾਲੇ
|
Portal di Ensiklopedia Dunia