ਰਾਜਮ ਕ੍ਰਿਸ਼ਨਨ
ਰਾਜਮ ਕ੍ਰਿਸ਼ਨਨ (1924 ਜਾਂ 1925-20 ਅਕਤੂਬਰ 2014) ਤਾਮਿਲ, ਭਾਰਤ ਤੋਂ ਇੱਕ ਨਾਰੀਵਾਦੀ ਤਮਿਲ ਲੇਖਕ ਸੀ। ਜੀਵਨੀਰਾਜਮ ਕ੍ਰਿਸ਼ਨਨ ਦਾ ਜਨਮ ਮੁਸਿਰੀ, ਤਿਰੂਚਿਰਾਪੱਲੀ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਨੇ ਬਹੁਤ ਘੱਟ ਰਸਮੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਜਾਪਦਾ ਹੈ ਕਿ ਉਹ ਵੱਡੇ ਪੱਧਰ 'ਤੇ ਸਵੈ-ਸਿੱਖਿਅਕ ਸੀ। ਉਸ ਨੇ ਆਪਣੇ ਵੀਹਵਿਆਂ ਵਿੱਚ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਉਹਨਾਂ ਲੋਕਾਂ ਦੇ ਜੀਵਨ ਉੱਤੇ ਚੰਗੀ ਤਰ੍ਹਾਂ ਖੋਜ ਕੀਤੇ ਸਮਾਜਿਕ ਨਾਵਲ ਲਿਖਣ ਲਈ ਜਾਣੀ ਜਾਂਦੀ ਹੈ ਜੋ ਆਮ ਤੌਰ ਉੱਤੇ ਆਧੁਨਿਕ ਤਮਿਲ ਸਾਹਿਤ ਵਿੱਚ ਨਹੀਂ ਦਰਸਾਏ ਜਾਂਦੇ, ਜਿਵੇਂ-ਗਰੀਬ ਕਿਸਾਨ, ਨਮਕ ਪੈਨ ਵਰਕਰ, ਛੋਟੇ ਅਪਰਾਧੀ, ਜੰਗਲ ਡਕੈਤ, ਅੰਡਰ-ਟਰਾਇਲ ਕੈਦੀ ਅਤੇ ਮਹਿਲਾ ਮਜ਼ਦੂਰ ਆਦਿ। ਉਸਨੇ 80 ਤੋਂ ਵੱਧ ਕਿਤਾਬਾਂ ਲਿਖੀਆਂ ਹਨ।[1] ਉਸ ਦੀਆਂ ਰਚਨਾਵਾਂ ਵਿੱਚ ਚਾਲੀ ਨਾਵਲ, ਵੀਹ ਨਾਟਕ, ਦੋ ਜੀਵਨੀਆਂ ਅਤੇ ਕਈ ਛੋਟੀਆਂ ਕਹਾਣੀਆਂ ਸ਼ਾਮਲ ਹਨ। ਆਪਣੀ ਲਿਖਤ ਤੋਂ ਇਲਾਵਾ, ਉਹ ਮਲਿਆਲਮ ਤੋਂ ਤਮਿਲ ਵਿੱਚ ਸਾਹਿਤ ਦੀ ਅਨੁਵਾਦਕ ਸੀ। 19ਵੀਂ ਅਤੇ 20ਵੀਂ ਸਦੀ ਵਿੱਚ ਭਾਰਤ ਵਿੱਚ ਔਰਤਾਂ ਦੇ ਲੇਖਣ ਦੇ ਆਪਣੇ ਸੰਗ੍ਰਹਿ ਵਿੱਚ, ਸੂਸੀ ਜੇ ਥਾਰੂ ਅਤੇ ਕੇ ਲਲਿਤਾ ਨੇ ਕ੍ਰਿਸ਼ਨਨ ਨੂੰ "ਤਮਿਲ ਸਾਹਿਤ ਵਿੱਚ ਇੱਕ ਨਵਾਂ ਰੁਝਾਨ ਸਥਾਪਤ ਕਰਨ" ਦਾ ਸਿਹਰਾ ਦਿੱਤਾ, ਜਿਸ ਵਿੱਚ ਕ੍ਰਿਸ਼ਨਨ ਨੇ ਆਪਣੀ ਲਿਖਤ ਦੇ ਪਿਛੋਕੜ ਵਜੋਂ ਸਮਾਜਿਕ ਸਥਿਤੀਆਂ ਦਾ ਮੁਲਾਂਕਣ ਕਰਨ ਵਿੱਚ ਵਿਆਪਕ ਖੋਜ ਦਾ ਜ਼ਿਕਰ ਕੀਤਾ। ਸੰਨ 1973 ਵਿੱਚ, ਉਸ ਨੂੰ ਉਸ ਦੇ ਨਾਵਲ ਵੇਰੂੱਕੂ ਨੀਰ ਲਈ ਤਾਮਿਲ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2] ਸਾਲ 2009 ਵਿੱਚ, ਉਸ ਦੇ ਕੰਮਾਂ ਦਾ ਰਾਸ਼ਟਰੀਕਰਨ ਤਾਮਿਲਨਾਡੂ ਸਰਕਾਰ ਦੁਆਰਾ 300,000 ਰੁਪਏ ਦੇ ਮੁਆਵਜ਼ੇ ਲਈ ਕੀਤਾ ਗਿਆ ਸੀ। ਇਹ ਇੱਕ ਦੁਰਲੱਭ ਘਟਨਾ ਸੀ ਕਿਉਂਕਿ ਆਮ ਤੌਰ ਉੱਤੇ ਤਾਮਿਲਨਾਡੂ ਵਿੱਚ ਸਿਰਫ਼ ਮਰੇ ਹੋਏ ਲੇਖਕਾਂ ਦੀਆਂ ਰਚਨਾਵਾਂ ਦਾ ਰਾਸ਼ਟਰੀਕਰਨ ਕੀਤਾ ਜਾਂਦਾ ਹੈ।[3] ਮੌਤਰਾਜਮ ਆਪਣੇ ਅੰਤਲੇ ਸਮੇਂ ਵਿੱਚ ਗਰੀਬ ਅਤੇ ਬੇਸਹਾਰਾ ਰਹਿ ਗਈ ਸੀ ਅਤੇ ਉਸਨੂੰ ਇੱਕ ਬਿਰਧ ਆਸ਼ਰਮ ਵਿੱਚ ਦਾਖਲ ਕਰਵਾਉਣਾ ਪਿਆ ਸੀ। 20 ਅਕਤੂਬਰ 2014 ਨੂੰ ਉਸ ਦੀ ਮੌਤ ਹੋ ਗਈ। ਪੁਸਤਕ ਸੂਚੀ
ਹਵਾਲੇ
|
Portal di Ensiklopedia Dunia