ਰਾਜਾ ਈਡੀਪਸ
ਰਾਜਾ ਇਡੀਪਸ (ਅੰਗਰੇਜ਼ੀ:Oedipus the King, ਪੁਰਾਤਨ ਯੂਨਾਨੀ: Οἰδίπους Τύραννος, Oidipous Tyrannos), ਜਿਸ ਦਾ ਲਾਤੀਨੀ ਟਾਈਟਲ ਇਡੀਪਸ ਰੈਕਸ (Oedipus Rex) ਵੀ ਵਿਸ਼ਵ ਪ੍ਰਸਿੱਧ ਹੈ, ਸੋਫੋਕਲੀਜ ਦੀ ਲਿਖੀ ਇੱਕ ਕਲਾਸੀਕਲ ਗ੍ਰੀਕ ਟ੍ਰੈਜਿਡੀ ਹੈ ਅਤੇ ਇਹਦੀ ਪਹਿਲੀ ਪੇਸ਼ਕਾਰੀ ਅੰਦਾਜ਼ਨ 429 ਈਪੂ ਵਿੱਚ ਦਿੱਤੀ ਗਈ ਸੀ।[1] ਇਹ ਸੋਫੋਕਲੀਜ ਦੀ ਥੀਬਨ ਨਾਟਕ ਤ੍ਰੈਲੜੀ ਵਿੱਚ ਦੂਜਾ ਸੀ। ਵੈਸੇ ਅੰਦਰਲੀ ਤਰਤੀਬ ਅਨੁਸਾਰ ਇਹ ਪਹਿਲਾ ਹੈ। ਇਸ ਮਗਰੋਂ ਕ੍ਰਮਵਾਰ ਇਡੀਪਸ ਕਲੋਨਸ ਵਿੱਚ ਅਤੇ ਅੰਤੀਗੋਨ ਹਨ। ਰਾਜਾ ਇਡੀਪਸ ਇਸ ਨਾਟਕ ਦੇ ਨਾਇਕ ਇਡੀਪਸ ਦੀ ਕਹਾਣੀ ਹੈ, ਜੋ ਥੀਬਜ ਦਾ ਰਾਜਾ ਬਣਿਆ ਅਤੇ ਜਿਸਦੀ ਕਿਸਮਤ ਵਿੱਚ ਆਪਣੇ ਪਿਤਾ ਅਤੇ ਮਾਂ ਦਾ ਕਤਲ ਕਰਨਾ ਲਿਖਿਆ ਸੀ। ਇਹ ਨਾਟਕ ਕਲਾਸੀਕਲ ਟ੍ਰੈਜਿਡੀ ਦੀ ਉਦਾਹਰਨ ਹੈ। ਖਾਸ ਕਰ ਇਸ ਪੱਖੋਂ ਕਿ ਇਕੱਲੀ ਕਿਸਮਤ ਨਹੀਂ ਨਾਇਕ ਦੀਆਂ ਆਪਣੀਆਂ ਕਮੀਆਂ ਵੀ ਨਾਇਕ ਦੀ ਬਰਬਾਦੀ ਵਿੱਚ ਅਤੇ ਉਸਨੂੰ ਟ੍ਰੈਜਿਕ ਨਾਇਕ ਬਣਾਉਣ ਵਿੱਚ ਭਿਆਲ ਹਨ। ਸਦੀਆਂ ਤੋਂ ਰਾਜਾ ਇਡੀਪਸ ਨੂੰ ਬੇਨਜੀਰ ਗ੍ਰੀਕ ਟ੍ਰੈਜਿਡੀ ਸਮਝਿਆ ਜਾਂਦਾ ਹੈ।[2] ਪਿੱਠਭੂਮੀਇਡੀਪਸ ਦੀ ਮਿੱਥ ਦੀ ਸਿਰਜਣਾ ਵਿੱਚ ਬਹੁਤ ਕੁਝ ਨਾਟਕ ਦੇ ਪਹਿਲੇ ਸੀਨ ਤੋਂ ਪਹਿਲਾਂ ਵਾਪਰਦਾ ਹੈ। ਜਵਾਨ ਉਮਰੇ ਲਈਅਸ ਐਲਿਸ ਦੇ ਰਾਜਾ ਪੇਲੋਪਸ ਦਾ ਮਹਿਮਾਨ ਸੀ, ਅਤੇ ਰਾਜੇ ਦੇ ਸਭ ਤੋਂ ਛੋਟੇ ਪੁੱਤਰ, ਚਰਿਸੀਪਸ ਦਾ ਰਥ ਦੌੜ ਸਿਖਾਉਣ ਲਈ ਉਸਤਾਦ ਬਣ ਜਾਂਦਾ ਹੈ। ਉਸ ਨੇ ਚਰਿਸੀਪਸ ਨੂੰ ਅਗਵਾ ਕਰ ਕੇ ਉਸ ਦਾ ਬਲਾਤਕਾਰ ਕਰਦਾ ਹੈ ਅਤੇ ਪਰਾਹੁਣਚਾਰੀ ਦੀ ਪਵਿੱਤਰ ਮਰਿਆਦਾ ਦੀ ਉਲੰਘਣਾ ਕਰਦਾ ਹੈ। ਕੁਝ ਕਥਾ-ਰੂਪਾਂ ਅਨੁਸਾਰ, ਚਰਿਸੀਪਸ ਸ਼ਰਮ ਦਾ ਮਾਰਾ ਆਤਮਘਾਤ ਕਰ ਲੈਂਦਾ ਹੈ। ਇਸ ਕਤਲ ਦੇ ਨਤੀਜਿਆਂ ਨੇ ਲਈਅਸ, ਉਸ ਦੇ ਪੁੱਤਰ ਇਡੀਪਸ ਅਤੇ ਉਸ ਦੀ ਔਲਾਦ ਨੂੰ ਮੁਸੀਬਤਾਂ ਵਿੱਚ ਸੁੱਟ ਦਿੱਤਾ। ਪਰ, ਬਹੁਤੇ ਵਿਦਵਾਨ ਮੰਨਦੇ ਹਨ ਕਿ ਚਰਿਸੀਪਸ ਦੇ ਬਲਾਤਕਾਰ ਦੀ ਘਟਨਾ ਇਸ ਮਿੱਥ ਵਿੱਚ ਮਗਰੋਂ ਜੋੜੀ ਗਈ। ਹਵਾਲੇ
|
Portal di Ensiklopedia Dunia