ਰਾਜੂ ਸ਼੍ਰੀਵਾਸਤਵ
ਰਾਜੂ ਸ਼੍ਰੀਵਾਸਤਵ (25 ਦਸੰਬਰ 1963 ਤੋਂ 21 ਸਤੰਬਰ 2022) ਇੱਕ ਭਾਰਤੀ ਹਾਸਰਸ ਕਲਾਕਾਰ ਸੀ। ਉਹ ਮੁੱਖ ਤੌਰ ਤੇ ਆਮ ਆਦਮੀ ਅਤੇ ਰੋਜ਼ਮੱਰਾ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਤੇ ਵਿਅੰਗ ਸੁਣਾਉਣ ਲਈ ਜਾਣਿਆ ਜਾਂਦਾ ਸੀ। ਮੁੱਢਲਾ ਜੀਵਨਰਾਜੂ ਸ਼੍ਰੀਵਾਸਤਵ 1993 ਤੋਂ ਹਾਸਿਆਂ ਦੀ ਦੁਨੀਆ ਵਿੱਚ ਕੰਮ ਕਰਦਾ ਸੀ। ਉਸ ਨੇ ਕਲਿਆਨਜੀ-ਆਨੰਦਜੀ, ਬੱਪੀ ਲਾਹਿਰੀ ਅਤੇ ਨਿਤੀਨ ਮੁਕੇਸ਼ ਵਰਗੇ ਕਲਾਕਾਰਾਂ ਦੇ ਨਾਲ ਭਾਰਤ ਅਤੇ ਵਿਦੇਸ਼ ਵਿੱਚ ਕੰਮ ਕੀਤਾ। ਉਹ ਆਪਣੀ ਮਿਮਿਕਰੀ ਲਈ ਜਾਣਿਆ ਜਾਂਦਾ ਸੀ। ਉਸ ਨੂੰ ਅਸਲੀ ਸਫਲਤਾ ਗ੍ਰੇਟ ਇੰਡੀਅਨ ਲਾਫ਼ਟਰ ਚੈਲੰਜ ਤੋਂ ਮਿਲੀ। ਇਸ ਸ਼ੋ ਵਿੱਚ ਆਪਣੀ ਪੇਸ਼ਕਾਰੀ ਦੀ ਬਦੌਲਤ ਉਹ ਘਰ-ਘਰ ਵਿੱਚ ਸਭ ਦੀ ਜ਼ੁਬਾਨ ਉੱਤੇ ਆ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਰਾਜੂ ਕਾਨਪੁਰ ਤੋਂ 2014 ਲੋਕ ਸਭਾ ਚੋਣ ਲਈ ਖੜਾ ਕੀਤਾ ਸੀ।[1] ਪਰ 11 ਮਾਰਚ 2014 ਨੂੰ ਰਾਜੂ ਨੇ ਇਹ ਕਹਿ ਕੇ ਟਿਕਟ ਵਾਪਸ ਕਰ ਦਿੱਤੀ ਕਿ ਪਾਰਟੀ ਦੇ ਲੋਕਲ ਯੂਨਿਟ ਤੋਂ ਉਸਨੂੰ ਕਾਫ਼ੀ ਸਹਿਯੋਗ ਨਹੀਂ ਸੀ ਮਿਲ ਰਿਹਾ। [2] ਫਿਰ 19 ਮਾਰਚ 2014 ਨੂੰ ਉਹ ਭਾਜਪਾ ਵਿੱਚ ਚਲਿਆ ਗਿਆ।[3][4] ਫਿਲਮਾਂ
ਟੀਵੀਹਵਾਲੇ
|
Portal di Ensiklopedia Dunia