ਰਾਬਿਆ ਖਾਨ
ਰਾਬਿਆ ਖਾਨ ਇੱਕ ਬੰਗਲਾਦੇਸ਼ੀ ਮਹਿਲਾ ਅੰਤਰਰਾਸ਼ਟਰੀ ਕ੍ਰਿਕਟਰ ਹੈ, ਜੋ ਇੱਕ ਲੈੱਗ ਸਪਿਨਰ ਦੇ ਰੂਪ ਵਿੱਚ ਰਾਸ਼ਟਰੀ ਟੀਮ ਲਈ ਖੇਡਦੀ ਹੈ।[1][2] ਨਵੰਬਰ 2019 ਵਿੱਚ ਉਸ ਨੂੰ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਟੀਮ ਲਈ 2019 ਮਹਿਲਾ ਦੱਖਣੀ ਏਸ਼ਿਆਈ ਖੇਡ ਦੌਰਾਨ ਸ਼ਾਮਿਲ ਕੀਤਾ ਗਿਆ, ਜੋ ਨੇਪਾਲ ਵਿਚ ਹੋਇਆ।[3][4] ਉਸਨੇ 4 ਦਸੰਬਰ 2019 ਨੂੰ ਨੇਪਾਲ ਦੇ ਵਿਰੁੱਧ ਬੰਗਲਾਦੇਸ਼ ਲਈ ਮਹਿਲਾ ਟੀ-20 ਅੰਤਰਰਾਸ਼ਟਰੀ (ਡਬਲਿਉ.ਟੀ. 20 ਆਈ) ਦੀ ਸ਼ੁਰੂਆਤ ਕੀਤੀ।[5] ਉਸਨੇ ਮੈਚ ਵਿੱਚ ਸਿਰਫ 8 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਅਤੇ ਉਸਨੂੰ ਮੈਚ ਦੀ ਸਰਬੋਤਮ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ।[6][7] ਇਹ ਡੈਬਿਉ 'ਤੇ ਚੌਥੇ ਸਰਬੋਤਮ ਗੇਂਦਬਾਜ਼ੀ ਅੰਕੜੇ ਅਤੇ ਮਹਿਲਾ ਟੀ-20 ਵਿੱਚ ਬੰਗਲਾਦੇਸ਼ੀ ਗੇਂਦਬਾਜ਼ ਦੁਆਰਾ ਪੰਜਵੀਂ ਸਰਬੋਤਮ ਗੇਂਦਬਾਜ਼ੀ ਦਾ ਅੰਕੜਾ ਸੀ।[8][9] ਜਨਵਰੀ 2020 ਵਿੱਚ ਉਸਨੂੰ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿੱਚ ਇੱਕ ਸਟੈਂਡਬਾਏ ਖਿਡਾਰੀ ਵਜੋਂ ਨਾਮਜ਼ਦ ਕੀਤਾ ਗਿਆ ਸੀ।[10][11] ਮਾਰਚ 2021 ਵਿੱਚ ਉਸਨੂੰ ਦੱਖਣੀ ਅਫਰੀਕਾ ਇਮਰਜਿੰਗ ਦੇ ਖਿਲਾਫ ਘਰੇਲੂ ਸੀਰੀਜ਼ ਲਈ ਬੰਗਲਾਦੇਸ਼ ਮਹਿਲਾ ਉਭਰਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[12][13] ਲੜੀ ਦੇ ਤੀਜੇ ਮੈਚ ਵਿੱਚ ਉਸਨੇ 15 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ ਉਸਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।[14][15] ਉਸ ਨੂੰ 2020-21 ਬੰਗਬੰਧੂ 9ਵੀਂ ਬੰਗਲਾਦੇਸ਼ ਖੇਡਾਂ ਵਿੱਚ ਬਲੂ ਟੀਮ ਲਈ ਖੇਡਣ ਲਈ ਚੁਣਿਆ ਗਿਆ ਸੀ।[16] ਹਵਾਲੇ
ਬਾਹਰੀ ਲਿੰਕ |
Portal di Ensiklopedia Dunia