ਰਾਮਚੰਦਰ ਸ਼ੁਕਲਰਾਮਚੰਦਰ ਸ਼ੁਕਲ (4 ਅਕਤੂਬਰ 1884 - 2 ਫਰਵਰੀ 1941), [1]ਜੋ ਕਿ ਅਚਾਰੀਆ ਸ਼ੁਕਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਹਿੰਦੀ ਸਾਹਿਤ ਦੇ ਇਤਿਹਾਸ ਨੂੰ ਵਿਗਿਆਨਕ ਪ੍ਰਣਾਲੀ ਵਿੱਚ ਲਿਖਣ ਵਾਲਾ ਪਹਿਲਾ ਸੰਹਿਤਾਕਾਰ ਮੰਨਿਆ ਜਾਂਦਾ ਹੈ ਜਿਸ ਨੇ ਬਹੁਤ ਘੱਟ ਵਸੀਲਿਆਂ ਨਾਲ ਵਿਆਪਕ, ਅਨੁਭਵੀ ਖੋਜ [2] ਦੀ ਵਰਤੋਂ ਕਰਦਿਆਂ ਹਿੰਦੀ ਸਾਹਿਤਯ ਕਾ ਇਤਹਾਸ (1928–29) ਦੀ ਪ੍ਰਕਾਸ਼ਨਾ ਕੀਤੀ। ਮੁੱਢਲਾ ਜੀਵਨਅਚਾਰੀਆ ਰਾਮਚੰਦਰ ਸ਼ੁਕਲ ਦਾ ਜਨਮ 4 ਅਕਤੂਬਰ 1882 ਨੂੰ ਬਸਤੀ ਜ਼ਿਲ੍ਹੇ ਦੇ ਇੱਕ ਅਮੀਰ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਚੰਦਰਬਲੀ ਸ਼ੁਕਲ ਉਸ ਸਮੇਂ ਇੱਕ ਮਾਲੀਆ ਇੰਸਪੈਕਟਰ (ਕਾਨੂੰਨਗੋ) ਸੀ। ਲੰਦਨ ਮਿਸ਼ਨ ਸਕੂਲ ਵਿੱਚ ਆਪਣਾ ਹਾਈ ਸਕੂਲ ਕਰਨ ਤੋਂ ਪਹਿਲਾਂ ਉਹ ਯੋਗ ਅਧਿਆਪਕਾਂ ਤੋਂ ਆਪਣੇ ਘਰ ਵਿਚ ਹਿੰਦੀ, ਅੰਗਰੇਜ਼ੀ ਅਤੇ ਉਰਦੂ ਸਿੱਖਦਾ ਸੀ ਅਤੇ ਫਿਰ ਅਗਲੇਰੀ ਪੜ੍ਹਾਈ ਲਈ ਉਹ ਪਹਿਲਾਂ ਪ੍ਰਆਗਰਾਜ ਫਿਰ ਅਲਾਹਾਬਾਦ ਆਇਆ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। ਇਸ ਤੋਂ ਬਾਅਦ ਉਸਨੇ ਆਪਣੀਆਂ ਸਾਹਿਤ ਰਚਨਾਵਾਂ ਪ੍ਰਕਾਸ਼ਤ ਕੀਤਾ। ਜੀਵਨੀਸ਼ੁਕਲ ਦੀ ਰਚਨਾ ਹਿੰਦੀ ਕਵਿਤਾ ਅਤੇ ਵਾਰਤਕ ਦੀ ਉਤਪਤੀ ਦਾ 6 ਵੀਂ ਸਦੀ ਤੋਂ ਲੈ ਕੇ ਬੋਧ ਅਤੇ ਨਾਥ ਸੰਪਰਦਾਵਾਂ ਰਾਹੀਂ ਇਸ ਦੇ ਵਿਕਾਸ ਅਤੇ ਅਮੀਰ ਖੁਸਰੋ, ਕਬੀਰਦਾਸ, ਰਵੀਦਾਸ, ਤੁਲਸੀਦਾਸ ਦੇ ਮੱਧਕਾਲ ਦੇ ਯੋਗਦਾਨ, ਨਿਰਾਲਾ ਅਤੇ ਪ੍ਰੇਮਚੰਦ ਦੇ ਆਧੁਨਿਕ ਯਥਾਰਥਵਾਦ ਵੱਲ ਆਉਣ ਦੀ ਨਿਸ਼ਾਨਦੇਹੀ ਕਰਦੀ ਹੈ।
ਆਚਾਰੀਆ ਸ਼ੁਕਲਾ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਵਿਖੇ ਪੜ੍ਹਾਇਆ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਦੇ ਸਮੇਂ ਦੌਰਾਨ 1937 ਤੋਂ ਉਸ ਦੀ ਮੌਤ (1941) ਤਕ ਹਿੰਦੀ ਵਿਭਾਗ ਦੀ ਪ੍ਰਧਾਨਗੀ ਕੀਤੀ। ਹਾਲਾਂਕਿ ਉਹ ਮੁੱਖ ਰੂਪ ਵਿੱਚ ਕਹਾਣੀਕਾਰ ਨਹੀਂ ਸੀ ਪਰ ਉਸਨੇ ਅਸਲ ਲਿਖਤ ਨੂੰ ਪ੍ਰੇਰਿਤ ਕਰਨ ਲਈ ਇੱਕ ਲੰਬੀ ਹਿੰਦੀ ਕਹਾਣੀ "ਗਯਾਰਹ ਵਰਸ਼ ਕਾ ਸਮਯ" ਲਿਖੀ। ਲਿਖਤਾਂ
ਹਵਾਲੇ
|
Portal di Ensiklopedia Dunia