ਰਾਮ ਨਾਥ ਕੋਵਿੰਦ
ਰਾਮ ਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹਨ ਜੋ 65.65 ਫੀਸਦੀ ਵੋਟਾਂ ਹਾਸਲ ਕਰਕੇ ਮਿਤੀ 20 ਜੁਲਾਈ 2017 ਨੂੰ ਰਾਸ਼ਟਰਪਤੀ ਦੇ ਅਹੁਦੇ ਲੲੀ ਚੁਣੇ ਗੲੇ। ਰਾਮ ਨਾਥ ਕੋਵਿੰਦ (1 ਅਕਤੂਬਰ 1945) ਦਾ ਜਨਮ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਪਾਰੁਖ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਸਕੂਲ ਦੀ ਸਿੱਖਿਆ ਪੂਰੀ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ਕਰਕੇ ਪਹਿਲਾਂ ਤਾਂ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਕਰਨ ਦੀ ਸੋਚੀ,ਪਰ ਫਿਰ 1971 ਵਿੱਚ ਵਕਾਲਤ ਸ਼ੁਰੂ ਕੀਤੀ। ਵਕਾਲਤ ਦੇ ਸਮੇਂ ਦੌਰਾਨ ਉਨ੍ਹਾਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ। ਰਾਜਨੀਤਿਕ ਸਫਰ1991 ਵਿੱਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਆਪਣਾ ਰਾਜਨੀਤਕ ਸਫ਼ਰ ਸ਼ੁਰੂ ਕੀਤਾ ਅਤੇ ਇਸ ਪਾਰਟੀ ਦੇ ਵਫ਼ਾਦਾਰ ਮੈਂਬਰ ਵਜੋਂ ਕੰਮ ਕਰਦਿਆਂ ਕਈ ਵੱਕਾਰੀ ਅਹੁਦਿਆ ’ਤੇ ਕੰਮ ਕੀਤਾ। ਉਹ ਦੋ ਵਾਰ ਰਾਜ ਸਭਾ ਦਾ ਮੈਂਬਰ ਚੁਣੇ ਗਏ। 8 ਅਗਸਤ 2015 ਨੂੰ ਉਹ ਬਿਹਾਰ ਪ੍ਰਾਂਤ ਦੇ ਰਾਜਪਾਲ ਬਣੇ। ਸੰਵਿਧਾਨ ਅਨੁਸਾਰ ਸਾਡੇ ਦੇਸ਼ ਦਾ ਰਾਸ਼ਟਰਪਤੀ ਦੇਸ਼ ਦੀਆਂ ਤਿੰਨੋਂ ਸੈਨਾਵਾਂ ਭਾਰਤੀ ਫੌਜ, ਸਮੁੰਦਰੀ ਫ਼ੌਜ ਅਤੇ ਭਾਰਤੀ ਹਵਾਈ ਸੈਨਾ ਦਾ ਮੁਖੀ ਹੁੰਦਾ ਹੈ।
ਹਵਾਲੇ
|
Portal di Ensiklopedia Dunia