ਰਾਸ਼ਟਰੀ ਸਵੈਮ ਸੇਵਕ ਸੰਘਰਾਸ਼ਟਰੀਆ ਸਵੈਮ ਸੇਵਕ ਸੰਘ (ਆਰ.ਐਸ.ਐਸ.) (ਉਚਾਰਨ: /rɑːʂʈriːj(ə) swəjəmseːvək səŋgʱ/, ਸ਼ਬਦੀ ਅਰਥ: ਰਾਸ਼ਟਰੀ ਸਵੈਮ ਸੇਵਕ ਸੰਗਠਨ[1][2] ਇੱਕ ਹਿੰਦੂ ਰਾਸ਼ਟਰਵਾਦੀ, ਅਰਧਸੈਨਿਕ, ਸੱਜ-ਪਿਛਾਖੜੀ[3] ਸੰਗਠਨ ਹੈ ਜਿਸਦੇ ਸਿਧਾਂਤ ਅਵੈੜ ਹਿੰਦੂਤਵ ਵਿੱਚ ਨਿਹਤ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਨਾਲੋਂ ਆਰ.ਐਸ.ਐਸ. ਵਜੋਂ ਜਿਆਦਾ ਪ੍ਰਸਿੱਧ ਹੈ। ਇਸ ਦੀ ਸ਼ੁਰੁਆਤ ਡਾ. ਕੇਸ਼ਵ ਹੇਡਗੇਵਾਰ ਨੇ 1925 ਵਿੱਚ ਬਰਤਾਨਵੀ ਬਸਤੀਵਾਦ ਦਾ ਟਾਕਰਾ ਕਰਨ ਅਤੇ ਮੁਸਲਮਾਨ ਫਿਰਕਾਪ੍ਰਸਤੀ ਦਾ ਵਿਰੋਧ ਕਰਨ ਲਈ ਹਿੰਦੂ ਲੋਕਾਂ ਨੂੰ ਫਿਰਕੂ ਲੀਹਾਂ ਤੇ ਇੱਕ ਕਰਨ ਲਈ ਇੱਕ ਸਭਿਆਚਾਰਕ ਸੰਗਠਨ ਵਜੋਂ ਕੀਤੀ ਗਈ ਸੀ।[4][5] ਸ਼ੁਰੂ ਤੋਂ ਹੀ ਇਸਨੇ ਮੁਸਲਿਮ-ਵਿਰੋਧੀ ਏਜੰਡਾ ਮੁੱਖ ਰੱਖਿਆ ਹੈ ਅਤੇ ਬਹੁਤ ਦੰਗਿਆਂ ਵਿੱਚ ਸਰਗਰਮ ਭਾਗ ਲਿਆ ਹੈ। [6] ਸੰਘੀਆਂ ਨੇ ਦੂਜੀ ਵੱਡੀ ਜੰਗ ਦੌਰਾਨ ਬਣੇ ਸੱਜੇਪੱਖੀ ਨਸਲੀ ਸੰਗਠਨਾਂ ਤੋਂ ਵੀ ਪ੍ਰੇਰਨਾ ਲਈ।[5] ਵਿਚਾਰਧਾਰਾਸਵਾਮੀ ਅਗਨਿਵੇਸ਼ ਆਰਐੱਸਐੱਸ ਬਾਰੇ ਕਹਿੰਦਾ ਹੈ ਕਿ " ਇਸ ਦਾ ਰਵੱਈਆ ਤਾਨਾਸ਼ਾਹਾਂ ਵਾਲਾ ਹੈ, ਉੱਪਰ ਤੋਂ ਲੈ ਕੇ ਹੇਠ ਤੱਕ ਮੁਕੰਮਲ ਕੰਟਰੋਲ। ਇਹ ਸਮਾਜਿਕ ਨਿਆਂ ਅਤੇ ਸੰਵਿਧਾਨ ਦੀਆਂ ਮੂਲ ਕਦਰਾਂ-ਕੀਮਤਾਂ ਲਈ ਖ਼ਤਰਾ ਹੈ। ਇਹ ਵੇਦਾਂ ਦੇ ਸਰਵਵਿਆਪੀ ਨਜ਼ਰੀਏ ਨੂੰ ਤ੍ਰਿਸਕਾਰਦਾ ਹੈ ਅਤੇ ਭਾਰਤ ਵਿਚ ਜਾਤ-ਪਾਤ ਅਤੇ ਕੱਟੜ ਦੇਸ਼ਭਗਤੀ ਦੀ ਵਿਚਾਰਧਾਰਾ ਫੈਲਾਉਂਦਾ ਹੈ ਜੋ ਅਸਹਿਣਸ਼ੀਲ ਅਤੇ ਤੰਗ ਸੋਚ ਹੈ। ਇਹ ਸੱਚਾਈ ਦੀ ਥਾਂ ਹਿੰਸਾ, ਖਾਸ ਕਰਕੇ ਅੰਧ ਵਿਸ਼ਵਾਸ ਦੀ ਹਿੰਸਾ ਵਿੱਚ ਤਬਦੀਲ ਕਰਦਾ ਹੈ। ਇਹ ਦਰਜਾਬੰਦੀ ਤੋਂ ਪ੍ਰਭਾਵਿਤ ਹੈ ਜਿਸ ਤਹਿਤ ਔਰਤਾਂ, ਦਲਿਤਾਂ ਅਤੇ ਆਦਿਵਾਸੀਆਂ ਨਾਲ ਵਿਤਕਰਾ ਹੁੰਦਾ ਹੈ। "[7] ਪਿਛਲੇ ਸਮੇਂ ਦੌਰਾਨ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਬੇਰੋਕ ਵਾਧਾ ਅਤੇ ਮੋਦੀ ਸਰਕਾਰ ਦੀਆਂ ਅਸਫ਼ਲਤਾਵਾਂ ਤੋਂ ਵੋਟਰਾਂ ਦੇ ਅਕੇਵੇਂ ਨੇ ਸੰਘ ਨੂੰ ਆਪਣੇ ਨਜ਼ਰੀਏ ਵਿਚ ਕੂਟਨੀਤਕ ਤਬਦੀਲੀ ਕਰਨ ਲਈ ਪ੍ਰੇਰਿਆ ਹੈ.[8] ਆਰਐੱਸਐੱਸ ਚਾਹੁੰਦੀ ਹੈ ਕਿ ਭਾਰਤ ਆਪਣੀ ਸੱਭਿਅਤਾ ਦੀਆਂ ਜੜ੍ਹਾਂ ਵੱਲ ਪਰਤੇ; ਪਿਛਲੇ 1000 ਸਾਲਾਂ ਵਿੱਚ ਮੁਸਲਮਾਨ ਸ਼ਾਸਕਾਂ ਅਤੇ ਅੰਗਰੇਜ਼ ਬਸਤਾਨਾਂ ਦੇ ਰਾਜ ਦੌਰਾਨ ਜੋ ਕੁੱਝ ਹੋਇਆ-ਬੀਤਿਆ ਹੈ, ਉਸ ਦਾ ਕਿਤੇ ਨਾਂ-ਥੇਹ ਨਾ ਹੋਵੇ। ਵੱਖ ਵੱਖ ਸੱਭਿਆਚਾਰਾਂ ਦੇ ਸੁਮੇਲ ਦਾ ਵੀ ਜੋ ਸਿੱਟਾ ਨਿੱਕਲਿਆ ਜਿਸ ਨੇ ਨਵੇਂ ਸਮਾਜਿਕ ਪ੍ਰਬੰਧ, ਰੀਤਾਂ, ਰਿਵਾਜਾਂ ਅਤੇ ਦੁਨਿਆਵੀ ਲੋੜਾਂ ਨੂੰ ਖਾਸ ਰੂਪ ਅੰਦਰ ਢਾਲਿਆ ਹੈ, ਉਸ ਬਾਰੇ ਵੀ ਜਥੇਬੰਦੀ ਉਲਟੇ ਦਾਅ ਸੋਚਦੀ ਹੈ।[9] ਹਵਾਲੇ
|
Portal di Ensiklopedia Dunia