ਰਾਹੁਲ ਦ੍ਰਾਵਿੜ
![]() ਰਾਹੁਲ ਦ੍ਰਾਵਿੜ (ਮਰਾਠੀ: राहुल शरद द्रविड, ਜਨਮ: 11 ਜਨਵਰੀ 1973, ਉਮਰ 39 ਸਾਲ) ਭਾਰਤ ਦਾ ਇੱਕ ਸੇਵਾ ਮੁਕਤ ਕ੍ਰਿਕਟ ਖਿਡਾਰੀ ਹੈ। ਦ੍ਰਾਵਿੜ ਨੇ ਹੁਣ ਤੱਕ ਭਾਰਤ ਵੱਲੋਂ 162 ਟੈਸਟ ਖੇਡੇ ਹਨ ਅਤੇ ਜਿਹਨਾਂ ਵਿੱਚ ਉਨ੍ਹਾਂ ਨੇ 52.82 ਦੀ ਔਸਤ ਨਾਲ 13,206 ਰਨ ਬਣਾਏ ਹਨ। ਇਸ ਦੌਰਾਨ ਉਨ੍ਹਾਂ ਨੇ 36 ਸੈਂਕੜੇ ਅਤੇ 63 ਅਰਧ ਸੈਂਕੜੇ ਲਗਾਏ ਹਨ। ਟੈਸਟ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਨਿਜੀ ਸਕੋਰ 270 ਰਨ ਰਿਹਾ ਹੈ। ਪਿਛਲੇ ਸਾਲ ਇੱਕ ਦਿਨਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਦ੍ਰਾਵਿੜ ਨੇ 344 ਇੱਕ-ਦਿਨਾ ਮੈਚਾਂ ਵਿੱਚ 39.16 ਦੀ ਔਸਤ ਨਾਲ 10,889 ਰਨ ਬਣਾਏ ਹਨ। ਇੱਕ-ਦਿਨਾ ਮੈਚਾਂ ਵਿੱਚ ਦ੍ਰਾਵਿੜ ਦੇ ਨਾਮ 12 ਸੈਂਕੜੇ ਅਤੇ 83 ਅਰਧ ਸੈਂਕੜੇ ਦਰਜ ਹਨ।[1][2][3] ਰਾਹੁਲ ਦ੍ਰਾਵਿੜ ‘ਦ ਵਾਲ’ ਯਾਨੀ ਕੰਧ ਦੇ ਨਾਮ ਨਾਲ ਮਸ਼ਹੂਰ ਵਿਦੇਸ਼ੀ ਧਰਤੀ ਉੱਤੇ ਦੂਸਰੇ ਸਭ ਤੋਂ ਸਫ਼ਲ ਟੈਸਟ ਬੱਲੇਬਾਜ਼ ਹਨ ਅਤੇ ਉਨ੍ਹਾਂ ਨੇ 53.03 ਦੇ ਔਸਤ ਨਾਲ 7690 ਰਨ ਬਣਾਏ ਹਨ, ਜਿਸ ਨਾਲ ਉਹ ਵੈਸਟ ਇੰਡੀਜ਼ ਦੇ ਬ੍ਰਾਇਨ ਲਾਰਾ ਅਤੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਤੋਂ ਉੱਪਰ ਹਨ। ਹਵਾਲੇ
|
Portal di Ensiklopedia Dunia