ਰਾਹੁਲ ਸਾਂਕ੍ਰਿਤਯਾਯਨ
ਮਹਾਪੰਡਿਤ ਰਾਹੁਲ ਸਾਂਕ੍ਰਿਤਆਇਨ (ਹਿੰਦੀ: राहुल सांकृत्यायन) (9 ਅਪਰੈਲ 1893 –14 ਅਪਰੈਲ 1963), ਜੋ ਹਿੰਦੀ ਯਾਤਰਾ ਸਾਹਿਤ ਦੇ ਪਿਤਾਮਾ ਕਹੇ ਜਾਂਦੇ ਹਨ, ਭਾਰਤ ਦੇ ਸਭ ਤੋਂ ਵਧ ਘੁੰਮਣ ਫਿਰਨ ਵਾਲੇ ਵਿਦਵਾਨ ਲੇਖਕ ਸਨ, ਜਿਨ੍ਹਾਂ ਨੇ ਆਪਣੀ ਜਿੰਦਗੀ ਦੇ ਚਾਲੀ ਸਾਲ ਘਰੋਂ ਬਾਹਰ ਸਫਰ ਕਰਦਿਆਂ ਬਤੀਤ ਕੀਤੇ। [1] ਉਹ ਬੋਧੀ ਭਿਕਸ਼ੂ ਬਣੇ ਅਤੇ ਆਖਰ ਮਾਰਕਸਵਾਦੀ ਸਮਾਜਵਾਦ ਆਪਣਾ ਲਿਆ।[1] ਸਾਂਕ੍ਰਿਤਆਇਨ ਭਾਰਤੀ ਰਾਸ਼ਟਰਵਾਦੀ ਵੀ ਸੀ। ਅੰਗਰੇਜ਼-ਵਿਰੋਧੀ ਲਿਖਤਾਂ ਅਤੇ ਭਾਸ਼ਣਾਂ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਿੰਨ ਸਾਲ ਜੇਲ ਵਿੱਚ ਰੱਖਿਆ ਗਿਆ ।[1] ਵਿਦਵਤਾ ਦੇ ਧਨੀ ਹੋਣ ਨਾਤੇ ਉਨ੍ਹਾਂ ਨੂੰ ਮਹਾਪੰਡਿਤ ਕਿਹਾ ਜਾਂਦਾ ਹੈ।[1] ਉਹ ਬਹੁ-ਵਿਦ ਅਤੇ ਬਹੁਭਾਸ਼ਾਵਿਦ ਦੋਨੋਂ ਸਨ।[1] ਬਚਪਨਰਾਹੁਲ ਸਾਂਕ੍ਰਿਤਿਆਇਨ ਦਾ ਜਨਮ ਉੱਤਰ ਪ੍ਰਦੇਸ਼ ਦੇ ਆਜਮਗੜ ਜ਼ਿਲ੍ਹਾ ਦੇ ਕਨੈਲਾ ਪਿੰਡ ਵਿੱਚ 9 ਅਪਰੈਲ 1893 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਦਾ ਨਾਮ ਕੇਦਾਰਨਾਥ ਪਾਂਡੇ ਸੀ। ਉਨ੍ਹਾਂ ਦੇ ਪਿਤਾ ਗੋਵਰਧਨ ਪਾਂਡੇ ਇੱਕ ਧਾਰਮਿਕ ਵਿਚਾਰਾਂ ਵਾਲੇ ਕਿਸਾਨ ਸਨ। ਉਨ੍ਹਾਂ ਦੀ ਮਾਤਾ ਕੁਲਵੰਤੀ ਆਪਣੇ ਮਾਤਾ-ਪਿਤਾ ਦੀ ਇਕੱਲੀ ਧੀ ਸੀ। ਦੀਪ ਚੰਦ ਪਾਠਕ ਕੁਲਵੰਤੀ ਦੇ ਛੋਟੇ ਭਰਾ ਸਨ। ਉਹ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੀ ਸੀ। ਬਚਪਨ ਵਿੱਚ ਹੀ ਇਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਜਾਣ ਦੇ ਕਾਰਨ ਇਨ੍ਹਾਂ ਦਾ ਪਾਲਣ-ਪੋਸਣ ਇਨ੍ਹਾਂ ਦੇ ਨਾਨੇ ਸ਼੍ਰੀ ਰਾਮ ਸ਼ਰਣ ਪਾਠਕ ਅਤੇ ਨਾਨੀ ਨੇ ਕੀਤਾ ਸੀ। 1898 ਵਿੱਚ ਇਨ੍ਹਾਂ ਨੂੰ ਮੁਢਲੀ ਸਿੱਖਿਆ ਲਈ ਪਿੰਡ ਦੇ ਹੀ ਇੱਕ ਮਦਰਸੇ ਵਿੱਚ ਭੇਜਿਆ ਗਿਆ। ਰਾਹੁਲ ਜੀ ਦਾ ਵਿਆਹ ਬਚਪਨ ਵਿੱਚ ਕਰ ਦਿੱਤਾ ਗਿਆ। ਇਹ ਵਿਆਹ ਰਾਹੁਲ ਜੀ ਦੇ ਜੀਵਨ ਦੀ ਇੱਕ ਸੰਕਰਾਂਤੀ ਘਟਨਾ ਸੀ, ਜਿਸ ਕਰਕੇ ਵਿੱਚ ਰਾਹੁਲ ਜੀ ਨੇ ਕਿਸ਼ੋਰ ਅਵਸਥਾ ਵਿੱਚ ਹੀ ਘਰ ਛੱਡ ਦਿੱਤਾ। ਘਰ ਤੋਂ ਭੱਜ ਕੇ ਇਹ ਇੱਕ ਮੱਠ ਵਿੱਚ ਸਾਧੂ ਹੋ ਗਏ। ਲੇਕਿਨ ਆਪਣੀ ਘੁਮੱਕੜ ਸੁਭਾਅ ਦੇ ਕਾਰਨ ਇਹ ਉਥੇ ਵੀ ਟਿਕ ਨਹੀ ਪਾਏ। ਚੌਦਾਂ ਸਾਲ ਦੀ ਉਮਰ ਵਿੱਚ ਇਹ ਕਲਕੱਤਾ ਭੱਜ ਆਏ। ਇਨ੍ਹਾਂ ਦੇ ਮਨ ਵਿੱਚ ਗਿਆਨ ਪ੍ਰਾਪਤ ਕਰਨ ਲਈ ਗਹਿਰਾ ਅਸੰਤੋਸ਼ ਸੀ। ਇਸ ਲਈ ਘੁੰਮਦੇ ਫਿਰਦੇ ਸਾਰੇ ਭਾਰਤ ਦਾ ਭ੍ਰਮਣ ਕਰਦੇ ਰਹੇ। ਰਾਹੁਲ ਜੀ ਦਾ ਸਾਰਾ ਜੀਵਨ ਹੀ ਰਚਨਾਧਰਮਿਤਾ ਦੀ ਯਾਤਰਾ ਸੀ। ਜਿੱਥੇ ਵੀ ਉਹ ਗਏ ਉੱਥੇ ਦੀ ਭਾਸ਼ਾ ਅਤੇ ਬੋਲੀਆਂ ਨੂੰ ਸਿੱਖਿਆ ਅਤੇ ਇਸ ਤਰ੍ਹਾਂ ਉੱਥੇ ਦੇ ਲੋਕਾਂ ਵਿੱਚ ਘੁਲਮਿਲ ਕੇ ਉੱਥੇ ਦੀ ਸੰਸਕ੍ਰਿਤੀ, ਸਮਾਜ ਅਤੇ ਸਾਹਿਤ ਦਾ ਗੂੜ ਅਧਿਅਨ ਕੀਤਾ। ਰਾਹੁਲ ਸਾਂਕ੍ਰਿਤਿਆਇਨ ਉਸ ਦੌਰ ਦੀ ਉਪਜ ਸਨ ਜਦੋਂ ਬਰਤਾਨਵੀ ਸ਼ਾਸਨ ਦੇ ਅੰਤਰਗਤ ਭਾਰਤੀ ਸਮਾਜ, ਸੰਸਕ੍ਰਿਤੀ, ਮਾਲੀ ਹਾਲਤ ਅਤੇ ਰਾਜਨੀਤੀ ਸਾਰੇ ਸੰਕਰਮਣਕਾਲੀਨ ਦੌਰ ਵਿੱਚੋਂ ਗੁਜਰ ਰਹੇ ਸਨ। ਉਹ ਦੌਰ ਸਮਾਜ ਸੁਧਾਰਕਾਂ ਦਾ ਸੀ ਅਤੇ ਕਾਂਗਰਸ ਅਜੇ ਬਾਲੜੀ ਅਵਸਥਾ ਵਿੱਚ ਸੀ। ਇਸ ਸਭ ਤੋਂ ਰਾਹੁਲ ਅਪ੍ਰਭਾਵਿਤ ਨਹੀਂ ਰਹਿ ਸਕੇ ਅਤੇ ਆਪਣੀ ਜਿਗਿਆਸੂ ਅਤੇ ਘੁਮੱਕੜ ਪ੍ਰਵਿਰਤੀ ਦੇ ਚਲਦੇ ਘਰ-ਵਾਰ ਤਿਆਗ ਕੇ ਸਾਧੂ ਵੇਸ਼ਧਾਰੀ ਸੰਨਿਆਸੀ ਤੋਂ ਲੈ ਕੇ ਵੇਦਾਂਤੀ, ਆਰੀਆ ਸਮਾਜੀ ਅਤੇ ਕਿਸਾਨ ਨੇਤਾ ਅਤੇ ਬੋਧੀ ਭਿਕਸ਼ੂ ਤੋਂ ਲੈ ਕੇ ਸਾਮਵਾਦੀ ਚਿੰਤਕ ਤੱਕ ਦਾ ਲੰਬਾ ਸਫਰ ਤੈਅ ਕੀਤਾ। 1930 ਵਿੱਚ ਸ਼ਿਰੀਲੰਕਾ ਜਾਕੇ ਉਨ੍ਹਾਂ ਨੇ ਬੋਧੀ ਧਰਮ ਵਿੱਚ ਦੀਖਸ਼ਾ ਲੈ ਲਈ ਅਤੇ ਉਦੋਂ ਤੋਂ ਉਹ ‘ਰਾਮੋਦਰ ਸਾਧੁ’ ਤੋਂ ‘ਰਾਹੁਲ’ ਹੋ ਗਏ ਅਤੇ ਸਾਂਕ੍ਰਿਤਿਅ ਗੋਤਰ ਦੇ ਕਾਰਨ ਸਾਂਕ੍ਰਿਤਿਆਇਨ ਕਹਲਾਏ। ਉਨ੍ਹਾਂ ਦੀ ਤਰਕਸ਼ਕਤੀ ਅਤੇ ਅਨੁਪਮ ਗਿਆਨ ਭੰਡਾਰ ਨੂੰ ਵੇਖਕੇ ਕਾਸ਼ੀ ਦੇ ਪੰਡਤਾਂ ਨੇ ਉਨ੍ਹਾਂ ਨੂੰ ਮਹਾਪੰਡਿਤ ਦੀ ਉਪਾਧੀ ਦਿੱਤੀ ਅਤੇ ਇਸ ਪ੍ਰਕਾਰ ਉਹ ਕੇਦਾਰਨਾਥ ਪਾਂਡੇ ਤੋਂ ਮਹਾਪੰਡਿਤ ਰਾਹੁਲ ਸਾਂਕ੍ਰਿਤਿਆਇਨ ਹੋ ਗਏ। 1930 ਵਿੱਚ ਰੂਸ ਦੇ ਲੈਨਿਨਗਰਾਦ ਵਿੱਚ ਇੱਕ ਸਕੂਲ ਵਿੱਚ ਉਨ੍ਹਾਂ ਨੇ ਸੰਸਕ੍ਰਿਤ ਅਧਿਆਪਕ ਦੀ ਨੌਕਰੀ ਕਰ ਲਈ ਅਤੇ ਉਸੀ ਦੌਰਾਨ ਐਲੇਨਾ ਨਾਮਕ ਔਰਤ ਨਾਲ ਦੂਜਾ ਵਿਆਹ ਕਰਵਾ ਲਿਆ, ਜਿਸ ਤੋਂ ਉਨ੍ਹਾਂ ਨੂੰ ਇਗੋਰ ਰਾਹੁਲੋਵਿਚ ਨਾਮਕ ਪੁੱਤਰ ਪ੍ਰਾਪਤ ਹੋਇਆ। ਛੱਤੀ ਭਾਸ਼ਾਵਾਂ ਦੇ ਜਾਣਕਾਰ ਰਾਹੁਲ ਨੇ ਨਾਵਲ, ਨਿਬੰਧ, ਕਹਾਣੀ, ਆਤਮਕਥਾ, ਯਾਦਾਂ ਅਤੇ ਜੀਵਨੀ ਆਦਿ ਵਿਧਾਵਾਂ ਵਿੱਚ ਸਾਹਿਤ ਸਿਰਜਣ ਕੀਤਾ ਪਰ ਸਾਰਾ ਸਾਹਿਤ ਹਿੰਦੀ ਵਿੱਚ ਹੀ ਰਚਿਆ। ਰਾਹੁਲ ਖੋਜੀ ਅਤੇ ਜਿਗਿਆਸੂ ਪ੍ਰਵਿਰਤੀ ਦੇ ਸਨ ਸੋ ਉਨ੍ਹਾਂ ਨੇ ਹਰ ਧਰਮ ਦੇ ਗਰੰਥਾਂ ਦਾ ਗਹਿਨ ਅਧਿਅਨ ਕੀਤਾ। ਆਪਣੀ ਦੱਖਣ ਭਾਰਤ ਯਾਤਰਾ ਦੇ ਦੌਰਾਨ ਸੰਸਕ੍ਰਿਤ ਗਰੰਥਾਂ, ਤਿੱਬਤ ਪਰਵਾਸ ਦੇ ਦੌਰਾਨ ਪਾਲੀ ਗਰੰਥਾਂ ਅਤੇ ਲਾਹੌਰ ਯਾਤਰਾ ਦੇ ਦੌਰਾਨ ਅਰਬੀ ਭਾਸ਼ਾ ਸਿੱਖ ਕੇ ਇਸਲਾਮੀ ਧਰਮ-ਗਰੰਥਾਂ ਦਾ ਅਧਿਅਨ ਕੀਤਾ। ਸਾਹਿਤਕ ਰਚਨਾਵਾਂਕਹਾਣੀਆਂ
ਨਾਵਲ
ਆਤਮਕਥਾ
ਜੀਵਨੀਆਂ
ਯਾਤਰਾ ਸਾਹਿਤ
ਹੋਰ ਮਹੱਤਵਪੂਰਣ ਸਾਹਿਤਕ ਕਾਰਜ
ਹਵਾਲੇ
|
Portal di Ensiklopedia Dunia