ਰੁ:ਪੇ ਡੈਬਿਟ ਕਾਰਡ
![]() ਰੁ:ਪੇ ਡੈਬਿਟ ਕਾਰਡ RuPay debit card [1] ਇਹ ਭਾਰਤ ਦੇ ਕੌਮੀ ਅਦਾਇਗੀ ਕਾਰਪੋਰੇਸ਼ਨ ਅਦਾਰੇ ਦਾ ਅਧਿਕਾਰਤ ਬੈਂਕਾਂ ਦੁਆਰਾ ਜਾਰੀ ਕੀਤਾ ਡੈਬਿਟ ਕਾਰਡ ਹੈ। ਇਸ ਦੀਆਂ ਮੁੱਖ ਸਹੂਲਤਾਂ ਵਿੱਚ ਜਾਰੀ ਕਰਦਾ ਬੈਂਕ ਦੁਆਰਾ ਨਕਦ ਭੁਗਤਾਨ ਤੋਂ ਇਲਾਵਾ ਪ੍ਰਚੂਨ (ਨਕਦ ਰਹਿਤ) ਖਰੀਦਾਰੀ ਤੇ ਹੋਰ ਸਹੂਲਤਾਂ ਵੀ ਸ਼ਾਮਲ ਹਨ।ਅਧਿਕਾਰਤ ਬੈਂਕਾਂ ਦੀ ਸੂਚੀ ਨਾਲ ਦਿੱਤੀ ਕੜੀ ਤੇ ਵੇਖੀ ਜਾ ਸਕਦੀ ਹੈ। http://www.npci.org.in/RuPayIssuance.aspx Archived 2014-08-15 at the Wayback Machine. ਰੁ:ਪੇ ਭਾਰਤ ਵਿੱਚ ਮਾਸਟਰ ਕਾਰਡ ਤੇ ਵੀਜ਼ਾ ਕਾਰਡ ਦਾ ਮੁਕਾਬਲਾ ਕਰਦਾ ਹੈ। ਮਨਜ਼ੂਰੀਰੁ:ਪੇ ਡੈਬਿਟ ਕਾਰਡ ਭਾਰਤ ਦੇਸ ਦੇ ਲਗਭਗ 145200 ਏ ਟੀ ਐਮ ਮਸ਼ੀਨਾਂ ਤੇ ਅਤੇ 875000 ਵਿਕਰੀ ਬਿੰਦੂਆਂ ਦੇ ਟਰਮੀਨਲਾਂ ਤੇ ਲੈਣ ਦੇਣ ਲਈ ਮਨਜ਼ੂਰ ਸ਼ੁਦਾ ਹਨ।ਇਸ ਤੋਂ ਇਲਾਵਾ 10000 ਈ-ਕਾਮਰਸ ਵੈੱਬ ਸਾਈਟਾਂ ਤੇ ਵੀ ਇਹ ਕਾਰਡ ਸਵੀਕਾਰੇ ਜਾਂਦੇ ਹਨ।[2] [3] ਰੁ:ਪੇ ਕਾਰਡ ਨਾਲ ਐਚ ਡੀ ਐਫ ਸੀ ਐਰਗੋ ਕੰਪਨੀ ਦੀ ਦੁਰਘਟਨਾ ਬੀਮਾ ਪਾਲਿਸੀ ਨੱਥੀ ਕੀਤੀ (ਬੰਨ੍ਹੀ) ਹੋਈ ਹੈ। ਭਾਵ ਇਸ ਬੀਮੇ ਦਾ ਲਾਭ ਉਹ ਕਾਰਡ ਧਾਰਕ ਹੀ ਉਠਾ ਸਕਦਾ ਹੈ ਜਿਸ ਦਾ ਕਾਰਡ ਪਿਛਲੇ 45 ਦਿਨਾਂ ਦੇ ਅੰਦਰ ਅੰਦਰ ਕਿਸੇ ਵੀ ਲੈਣ ਦੇਣ ਲਈ ਸਵਾਈਪ ਕੀਤਾ ਗਿਆ ਹੋਵੇ।[4] ਹਵਾਲੇ
|
Portal di Ensiklopedia Dunia