ਰੇਖ਼ਤਾ
ਰੇਖ਼ਤਾ (Urdu: ریختہ, ਹਿੰਦੀ: रेख़्ता rextā), ਹਿੰਦੁਸਤਾਨੀ ਭਾਸ਼ਾ ਦਾ ਨਾਮ ਪਿਆ ਜਦੋਂ ਇਸ ਦਾ ਉਪਭਾਸ਼ਾਈ ਅਧਾਰ ਦਿੱਲੀ ਦੀ ਖੜੀਬੋਲੀ ਉਪਭਾਸ਼ਾ ਵੱਲ ਚਲਾ ਗਿਆ। ਰੇਖ਼ਤਾ ਦਾ ਮਤਲਬ ਹੈ "ਬਿਖਰਿਆ", ਯਾਨੀ ਇਹ ਓਨੀ ਫ਼ਾਰਸੀਕ੍ਰਿਤ ਨਹੀਂ ਸੀ ਜਿੰਨੀ ਬਾਅਦ ਨੂੰ ਹੋ ਗਈ।[1] 17ਵੀਂ ਸਦੀ ਦੇ ਅੰਤਲੇ ਅਰਸੇ ਅਰਸੇ ਤੋਂ 18ਵੀਂ ਸਦੀ ਦੀ ਸਮਾਪਤੀ ਦੇ ਸਾਲਾਂ ਤੱਕ ਇਹਦਾ ਖੂਬ ਬੋਲਬਾਲਾ ਰਿਹਾ, ਫਿਰ ਇਹਦੀ ਥਾਂ ਹਿੰਦੀ/ਹਿੰਦਵੀ) ਨੇ ਅਤੇ ਬਾਅਦ ਨੂੰ ਹਿੰਦੁਸਤਾਨੀ ਅਤੇ ਉਰਦੂ, ਨੇ ਲੈ ਲਈ। ਵੈਸੇ ਇਹਦੀ ਖਿੰਡਰੀ ਖਿੰਡਰੀ ਵਰਤੋਂ 19ਵੀਂ ਸਦੀ ਦੇ ਅੰਤ ਤੱਕ ਹੁੰਦੀ ਰਹੀ। ਰੇਖ਼ਤਾ-ਸ਼ੈਲੀ ਦੀ ਸ਼ਾਇਰੀ ਅੱਜ ਵੀ ਉਰਦੂ ਬੋਲਦੇ ਸੱਜਣ ਕਰਦੇ ਹਨ।[2] ਰੇਖ਼ਤਾ ਉਰਦੂ ਜ਼ਬਾਨ ਕੀ ਅਦਬੀ ਬੋਲੀ ਹੈ। ਮਸ਼ਹੂਰ ਸ਼ਾਇਰ ਮਿਰਜ਼ਾ ਅਸਦ ਉੱਲ੍ਹਾ ਖ਼ਾਨ ਗ਼ਾਲਿਬ ਨੇ ਰੇਖ਼ਤਾ ਦੇ ਬਾਰੇ ਕਿਹਾ ਸੀ ਕਿ ਰੇਖ਼ਤਾ ਕੇ ਤੁਮ ਹੀ ਨਹੀਂ ਉਸਤਾਦ ਗ਼ਾਲਿਬ (ريختے کے تم ہی استاد نہیں ہو غالب), ਹਵਾਲੇ
|
Portal di Ensiklopedia Dunia