ਰੇਨਰ ਮਾਰਿਆ ਰਿਲਕੇ
![]() ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ (4 ਦਸੰਬਰ 1875- 29 ਦਸੰਬਰ 1926) ਜਿਸ ਨੂੰ ਕਿ ਰੇਨਰ ਮਾਰਿਆ ਰਿਲਕੇ (ਜਰਮਨ: [ˈʁaɪnɐ maˈʁiːa ˈʁɪlkə]) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਆਸਟਰੀਅਨ ਕਵੀ ਅਤੇ ਨਾਵਲਕਾਰ ਸੀ। [1]ਉਸ ਨੂੰ ਜਰਮਨ ਭਾਸ਼ਾ ਦੇ ਸਭ ਤੋਂ ਗੂੜ੍ਹ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ। ਉਸ ਨੇ ਪਦ ਅਤੇ ਬਹੁਤ ਜ਼ਿਆਦਾ ਪ੍ਰਗੀਤਕ ਗਦ ਦੋਨਾਂ ਲਿਖੇ। ਕਈ ਆਲੋਚਕਾਂ ਨੇ ਰਿਲਕੇ ਦੇ ਕੰਮ ਨੂੰ ਸੁਭਾਵਕ ਤੌਰ ਤੇ ਰਹੱਸਮਈ ਦੱਸਿਆ ਹੈ।[2][3] ਉਸ ਦੀਆਂ ਰਚਨਾਵਾ ਵਿੱਚ ਇੱਕ ਨਾਵਲ, ਕਵਿਤਾ ਦੇ ਕਈ ਸੰਗ੍ਰਿਹ ਅਤੇ ਚਿੱਠੀ-ਪਤਰ ਦੇ ਕਈ ਖੰਡ ਸ਼ਾਮਿਲ ਹਨ, ਜਿਨ੍ਹਾਂ ਵਿੱਚ ਉਹ ਅਮਿੱਟ ਬਿੰਬਾਂ ਦੀ ਸਿਰਜਨਾ ਕਰਦਾ ਹੈ ਜੋ ਅਵਿਸ਼ਵਾਸ, ਏਕਾਂਤ ਅਤੇ ਗਹਿਰੀ ਚਿੰਤਾ ਦੇ ਯੁੱਗ ਵਿੱਚ ਸ਼ਬਦਾਂ ਵਿੱਚ ਬਿਆਨ ਤੋਂ ਪਰੇ ਦੇ ਯਥਾਰਥ ਨਾਲ ਮੇਲਜੋਲ ਦੀ ਕਠਿਨਾਈ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਇਹ ਡੂੰਘੀ ਤਰ੍ਹਾਂ ਹੋਂਦਵਾਦੀ ਥੀਮ ਉਸ ਨੂੰ ਰਵਾਇਤੀ ਅਤੇ ਆਧੁਨਿਕਵਾਦੀ ਲੇਖਕਾਂ ਦਰਮਿਆਨ ਇੱਕ ਪਰਿਵਰਤਨਸ਼ੀਲ ਹਸਤੀ ਵਜੋਂ ਸਥਾਪਤ ਕਰਦੇ ਹਨ। ਰਿਲਕੇ ਨੇ ਪੂਰੇ ਯੂਰੋਪ (ਰੂਸ, ਸਪੇਨ, ਜਰਮਨੀ, ਫ਼ਰਾਂਸ ਅਤੇ ਇਟਲੀ ਸਹਿਤ) ਵਿੱਚ ਵੱਡੇ ਪੈਮਾਨੇ ਉੱਤੇ ਯਾਤਰਾ ਕੀਤੀ, ਅਤੇ ਆਪਣੇ ਬਾਅਦ ਦੇ ਸਾਲਾਂ ਵਿੱਚ ਸਵਿਟਜਰਲੈਂਡ ਵਿੱਚ ਬਸ ਗਿਆ - ਇਹ ਸਥਾਨ ਉਸ ਦੀਆਂ ਅਨੇਕ ਕਵਿਤਾਵਾਂ ਦੀ ਸਿਰਜਨਾ ਦੀ ਪ੍ਰੇਰਨਾ ਦੀ ਕੁੰਜੀ ਸਨ। ਹਾਲਾਂ ਕਿ ਰਿਲਕੇ ਨੂੰ ਜਰਮਨ ਸਾਹਿਤ ਵਿੱਚ ਉਸ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ, ਉਸਦੀਆਂ 400 ਤੋਂ ਵੱਧ ਕਵਿਤਾਵਾਂ ਮੂਲ ਤੌਰ ਤੇ ਫਰਾਂਸੀਸੀ ਵਿੱਚ ਲਿਖੀਆਂ ਗਈਆਂ ਹਨ ਅਤੇ ਸਵਿਟਜਰਲੈਂਡ ਦੇ ਵੈਲੇਸ ਕੈਂਟਨ ਨੂੰ ਸਮਰਪਤ ਹਨ। ਮਿਊਨਿਖ ਅਤੇ ਸੇਂਟ ਪੀਟਰਸਬਰਗਸੰਨ 1897 ਵਿੱਚ, ਮਿਊਨਿਖ ਵਿੱਚ, ਰੇਨਰ ਮਾਰੀਆ ਰਿਲਕੇ ਦੀ ਮੁਲਾਕਾਤ ਬਹੁਤ ਯਾਤਰਾ ਕਰ ਚੁੱਕੀ ਬੁੱਧੀਜੀਵੀ ਔਰਤ, ਲੂ ਅੰਡਰਿਆਸ-ਸਲੋਮੀ ਨਾਲ ਹੋਈ ਅਤੇ ਪਿਆਰ ਪੈ ਗਿਆ। ਰਿਲਕੇ ਨੇ ਸਲੋਮੀ ਦੇ ਕਹਿਣ 'ਤੇ ਆਪਣਾ ਪਹਿਲਾ ਨਾਮ "ਰੇਨੇ" ਤੋਂ ਬਦਲ ਕੇ "ਰੈਨਰ" ਕਰ ਲਿਆ, ਕਿਉਂਕਿ ਉਸ ਦੀ ਸੋਚ ਸੀ ਕਿ ਨਾਮ ਵਧੇਰੇ ਮਰਦਾਨਾ, ਜ਼ਬਰਦਸਤ ਅਤੇ ਜਰਮਨਿਕ ਹੋਣਾ ਚਾਹੀਦਾ ਹੈ। [4] ਇਸ ਸ਼ਾਦੀਸ਼ੁਦਾ ਔਰਰਤ ਨਾਲ ਉਸਦਾ ਸੰਬੰਧ, ਜਿਸ ਨਾਲ ਉਸਨੇ ਰੂਸ ਦੀਆਂ ਦੋ ਵਿਆਪਕ ਯਾਤਰਾਵਾਂ ਕੀਤੀਆਂ ਸਨ, 1900 ਤੱਕ ਚਲਿਆ। ਉਨ੍ਹਾਂ ਦੇ ਜੁਦਾ ਹੋ ਜਾਣ ਦੇ ਬਾਅਦ ਵੀ, ਸਲੋਮੀ ਆਪਣੀ ਜ਼ਿੰਦਗੀ ਦੇ ਅੰਤ ਤੱਕ ਰਿਲਕੇ ਦੀ ਸਭ ਤੋਂ ਮਹੱਤਵਪੂਰਨ ਰਾਜ਼ਦਾਨ ਰਹੀ।1912 ਤੋਂ 1913 ਤੱਕ ਸਿਗਮੰਡ ਫ੍ਰਾਇਡ ਕੋਲੋਂ ਮਨੋਵਿਗਿਆਨਕ ਵਜੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਰਿਲਕੇ ਨਾਲ ਮਨੋ-ਵਿਸ਼ਲੇਸ਼ਣ ਬਾਰੇ ਆਪਣਾ ਗਿਆਨ ਸਾਂਝਾ ਕੀਤਾ। 1898 ਵਿੱਚ ਰਿਲਕੇ ਰੂਸ ਗਿਆ। ਸਲੋਮੀ ਅਤੇ ਉਸਦਾ ਪਤੀ ਉਸਦੇ ਨਾਲ ਸਨ। ਇਹ ਯਾਤਰਾ ਰਿਲਕੇ ਦੇ ਜੀਵਨ ਵਿੱਚ ਇੱਕ ਮੀਲ-ਪੱਥਰ ਸਾਬਤ ਹੋਈ, ਅਤੇ ਇਸਨੇ ਉਸ ਦੇ ਸ਼ੁਰੁਆਤੀ ਗੰਭੀਰ ਕੰਮਾਂ ਦੀ ਠੀਕ ਸ਼ੁਰੁਆਤ ਦੀ ਨਿਸ਼ਾਨਦੇਹੀ ਕੀਤੀ। ਉੱਥੇ ਉਹ ਤਾਲਸਤਾਏ ਨੂੰ ਮਿਲਿਆ। ਮਈ ਅਤੇ ਅਗਸਤ 1900 ਦੇ ਵਿਚਕਾਰ, ਰੂਸ ਦੀ ਦੂਸਰੀ ਯਾਤਰਾ ਕੀਤੀ, ਇਸ ਵਾਰ ਸਿਰਫ ਸਲਾਮੀ ਉਸਦੇ ਨਾਲ ਸੀ। ਉਹ ਮਾਸਕੋ ਅਤੇ ਸੇਂਟ ਪੀਟਰਸਬਰਗ ਗਿਆ, ਜਿੱਥੇ ਉਸਨੇ ਬੋਰਿਸ ਪਾਸਤਰਨਾਕ ਦੇ ਪਰਿਵਾਰ ਅਤੇ ਇੱਕ ਕਿਸਾਨ ਕਵੀ ਸਪਿਰੀਡਨ ਦਰੋਜ਼ਝਿਨ ਨੂੰ ਮਿਲਿਆ। ਲੇਖਕ ਅੰਨਾ ਏ ਤਾਵਿਸ ਬੋਹੇਮੀਆ ਅਤੇ ਰੂਸ ਦੇ ਸਭਿਆਚਾਰਾਂ ਦਾ ਰਿਲਕੇ ਦੀ ਕਵਿਤਾ ਅਤੇ ਚੇਤਨਾ ਉੱਤੇ ਪ੍ਰਮੁੱਖ ਪ੍ਰਭਾਵ ਦੱਸਦਾ ਹੈ।[5] ਰਿਲਕੇ ਦੀ ਇੱਕ ਕਵਿਤਾ ਦਾ ਪੰਜਾਬੀ ਰੂਪਾਂਤ੍ਰ੍ਣਸ਼ਾਇਦ ਸਾਰੇ, ਦਿਓ ਸਾਰੇ ਸਾਡੀ ਹਵਾਲੇ
|
Portal di Ensiklopedia Dunia