ਰੋਨਲਡ ਰੀਗਨ
ਰੋਨਲਡ ਵਿਲਸਨ ਰੀਗਨ ਇੱਕ ਅਮਰੀਕੀ ਸਿਆਸਤਦਾਨ ਅਤੇ ਅਦਾਕਾਰ ਸਨ। ਜਿੰਨ੍ਹਾ ਨੇ 1981 ਤੋਂ 1989 ਤੱਕ ਸੰਯੁਕਤ ਰਾਜ ਦੇ 40ਵੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ ਹਾਲੀਵੁਡ ਵਿੱਚ ਅਦਾਕਾਰ ਅਤੇ ਯੂਨੀਅਨ ਲੀਡਰ ਸਨ। 1967 ਤੋਂ 1975 ਤੱਕ ਉਹ ਕੈਲੀਫੋਰਨੀਆ ਦ ਗਵਰਨਰ ਰਹੇ। ਰੀਗਨ ਦਾ ਜਨਮ 1911 ਵਿੱਚ ਇਲੀਨੋਏ ਵਿੱਚ ਹੋਇਆ। ਉਨ੍ਹਾ ਆਪਣੀ ਗਰੈਜੂਏਸ਼ਨ ਇਊਰੇਕਾ ਕਾਲਜ ਤੋਂ 1953 ਵਿੱਚ ਕੀਤੀ। ਉਸ ਸਮੇਂ ਉਹ ਖੇਤਰੀ ਰੇਡੀਓ ਵਿੱਚ ਕਮੈਂਟਰੀ ਕਰਨ ਦਾ ਕੰਮ ਕਰਦੇ ਸੀ। 1937 ਵਿੱਚ ਉਹ ਹਾਲੀਵੁਡ ਵਿੱਚ ਆ ਗਿਆ ਅਤੇ ਉਨ੍ਹਾ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ ਕੀਤੀ। ਉਹ ਦੋ ਵਾਰ ਸਕਰੀਨ ਐਕਟਰ ਗਿਲਡ ਦਾ ਪ੍ਰਧਾਨ ਰਹੇ, ਜਿਹੜੀ ਕਿ ਅਦਾਕਾਰਾਵਾਂ ਦੀ ਯੂਨੀਅਨ ਸੀ। ਜੀਵਨਰੋਨਲਡ ਦਾ ਜਨਮ ਤਾਮਪਿਕੋ, ਇਲੋਨੋਏ ਵਿੱਚ 6 ਫਰਵਰੀ 1911 ਵਿੱਚ ਹੋਇਆ। ਉਸਦੀ ਮਾਤਾ ਦਾ ਨਾਂ ਨੀਲ ਵਿਲਸਨ ਰੀਗਨ ਅਤੇ ਪਿਤਾ ਜੈਕ ਰੀਗਨ ਸੀ। ਉਸਦਾ ਪਿਤਾ ਇੱਕ ਵਿਕਰੇਤਾ ਅਤੇ ਕਹਾਣੀਕਾਰ ਸੀ। ਉਸਦਾ ਦਾਦਾ ਆਇਰਲੈੰਡ ਤੋਂ ਕਾਉਂਟੀ ਟਿਮਪਰੀ ਤੋਂ ਆਇਆ ਸੀ। ਰੀਗਨ ਦਾ ਇੱਕ ਵੱਡਾ ਭਰਾ ਵੀ ਸੀ, ਨੀਲ ਰੀਗਨ, ਜੋ ਕਿ ਵਿਗਿਆਪਨ ਦਾ ਕੰਮ ਕਰਦਾ ਸੀ। ਅਮਰੀਕੀ ਰਾਸ਼ਟਰਪਤੀ ਦੇ ਤੌਰ ਤੇ ਕੀਤੇ ਕੰਮ: 1981–89ਰੀਗਨ ਨੇ ਆਪਨੇ ਨਿੱਜੀ ਵਿਚਾਰਾਂ ਨਾਲ ਸਬੰਧਿਤ ਪਾਲਸੀਆਂ ਲਾਗੂ ਕੀਤੀਆਂ, ਜਿਵੇਂ ਕਿ ਵਿਅਕਤੀਗਤ ਸੁਤੰਤਰਤਾ, ਅਮਰੀਕਾ ਦੇ ਆਰਥਿਕਤਾ ਅਤੇ ਮਿਲਟਰੀ ਵਿੱਚ ਬਦਲਾਵ ਆਦਿ। ਉਸਨੇ ਕੋਲਡ ਵਾਰ ਨੂੰ ਖਤਮ ਕਰਨ ਵਿੱਚ ਵੀ ਯੋਗਦਾਨ ਪਾਇਆ। ਉਸਦੇ ਰਾਸ਼ਟਰਪਤੀ ਰਹਿਣ ਦੇ ਸਮੇਂ ਵਿੱਚ ਅਮਰੀਕਾ ਨੇ ਆਪਣੀਆਂ ਪਾਲਸੀਆਂ ਨੂੰ ਮੁੜ ਤਾਜ਼ਾ ਕੀਤਾ। ਉਸਦੇ ਸਮੇਂ ਨੂੰ ਰੀਗਨ ਕਰਾਂਤੀ ਵੀ ਕਿਹਾ ਜਾਂਦਾ ਹੈ। ਉਸਨੇ ਆਪਣੀ ਇੱਕ ਨਿੱਜੀ ਡਾਇਰੀ ਲਾਈ ਹੋਈ ਸੀ ਜਿਸ ਵਿੱਚ ਉਹ ਹਰ ਰੋਜ ਦੀਆਂ ਘਟਨਾਵਾਂ ਅਤੇ ਆਪਣੇ ਵਿਚਾਰ ਲਿਖਦਾ ਸੀ। ਇਹ ਡਾਇਰੀ ਮਈ 2007 ਵਿੱਚ ਛਪੀ। ਇਸਨੂੰ ਰੀਗਨ ਡਾਇਰੀਜ਼ ਕਿਹਾ ਜਾਂਦਾ ਹੈ। ਕਾਰਜਕਾਲ ਸਮਾਂ20 ਜਨਵਰੀ 1981 ਨੂੰ ਚੀਫ ਜਸਟਿਸ ਵਾਰਨ ਈ ਬਰਗਰ ਦੀ ਅਗਵਾਈ ਵਿੱਚ ਸੰਯੁਕਤ ਰਾਜ ਦੇ 40ਵੇਂ ਰਾਸ਼ਟਰਪਤੀ ਵਜੋ ਸੌਂਹ ਚੁੱਕਦੇ ਹੋਏ ਰੋਨਲਡ ਰੀਗਨ। ਉਪ ਰਾਸ਼ਟਰਪਤੀ ਜਾਰਜ ਐਚ ਡਬਲਿਉ ਬੁਸ਼ ਨਾਲ ਰੀਗਨ 1987 ਵਿੱਚ। ਉਸ ਸਮੇਂ ਰੀਗਨ ਸਭ ਤੋਂ ਸਭ ਤੋਂ ਵੱਡੀ ਉਮਰ (69 ਸਾਲ ਦੀ) ਵਿੱਚ ਜਾਕੇ ਰਾਸ਼ਟਰਪਤੀ ਬਣੇ ਸੀ। ਉਹਨਾਂ 20 ਜਨਵਰੀ 1981ਈ. ਵਿੱਚ ਦਿੱਤੇ ਆਪਣੇ ਪਹਿਲੇ ਭਾਸ਼ਣ, ਜੋ ਕਿ ਉਸਨੇ ਆਪ ਲਿਖਿਆ ਸੀ, ਵਿੱਚ ਦੇਸ਼ ਦੀ ਆਰਥਿਕਤਾ ਬਾਰੇ ਕਿਹਾ ਕਿ: "ਵਰਤਮਾਨ ਸੰਕਟ ਦੇ ਸਮੇਂ ਵਿੱਚ ਸਰਕਾਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਬਲਕਿ ਸਰਕਾਰ ਹੀ ਸਾਡੀ ਸਮੱਸਿਆ ਹੈ।"[1] ਸਕੂਲਾਂ ਵਿੱਚ ਪਰਾਥਨਾ ਅਤੇ ਮੌਨ ਦਾ ਸਮਾਂ1981 ਵਿੱਚ ਰੀਗਨ ਪਹਿਲਾ ਅਜਿਹਾ ਰਾਸ਼ਟਰਪਤੀ ਸੀ, ਜਿਸਨੇ ਸਕੂਲਾਂ ਦੀ ਪਰਾਥਨਾ ਵਿੱਚ ਸੋਧ ਦਾ ਪ੍ਰਸਤਾਵ ਰੱਖਿਆ[2]। ਇਸ ਤੋਂ ਪਹਿਲਾਂ ਸਕੂਲ ਦੀਆਂ ਪ੍ਰਾਥਨਾਵਾਂ ਸੁਪਰੀਮ ਕੋਰਟ ਦੁਆਰਾ 1961ਈ. ਵਿੱਚ ਬੰਦ ਕਰ ਦਿੱਤੀਆ ਗਈਆਂ ਸਨ। ਰੀਗਨ ਨੇ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਰੀਗਨ ਨੇ 1981 ਵਿੱਚ ਇਸ ਵਿੱਚ ਸੋਧ ਕਰਨ ਬਾਰੇ ਕਿਹਾ ਕੀ, "ਸੰਵਿਧਾਨ ਵਿੱਚ ਕੋਈ ਵੀ ਅਜਿਹਾ ਭਾਗ ਨਹੀਂ ਹੈ ਜੋ ਕਿਸੇ ਵਿਅਕਤੀ ਜਾਂ ਉਹਨਾਂ ਦੇ ਸਮੂਹ ਨੂੰ ਸਕੂਲਾਂ ਵਿੱਚ ਪਰਾਥਨਾ ਕਰਨ ਤੋਂ ਰੋਕੇ।"[3] ਰੀਗਨ ਨੇ ਕਾਂਗਰਸ ਨੂੰ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਸ ਸੋਧ ਨਾਲ ਸਿਰਫ ਨਾਗਰਿਕਾਂ ਦੇ ਸੁਤੰਤਰਤਾ ਬਹਾਲ ਕਰਕੇ ਉਹਨਾਂ ਨੂੰ ਸਕੂਲਾਂ ਅਤੇ ਸੰਸਥਾਵਾਂ ਵਿੱਚ ਪਰਾਥਨਾ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਨੈਸ਼ਨਲ ਟੀਵੀ ਉੱਤੇ ਰਾਬਾਈ ਮੈਨਾਖੇਮ ਮੇਡੇਲ ਸਕਨੀਰਸਨ ਨੇ ਉਸਦੇ ਭਾਸ਼ਣ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਨਾਲ ਬੱਚਿਆਂ ਦੇ ਚਰਿਤਰ ਵਿੱਚ ਨੇਕਤਾ ਅਤੇ ਇਮਾਨਦਾਰੀ ਆਵੇਗੀ[4]। ਉਸਨੇ ਫਿਰ 1984 ਵਿੱਚ ਇਹ ਮਸਲਾ ਚੱਕਿਆ[5]। 1985 ਵਿੱਚ ਉਸਨੇ ਕੋਰਟ ਦੁਆਰਾ ਪਰਾਥਨਾ ਬੰਦ ਕਰਨ ਦੇ ਫੈਸਲੇ ਨਾਲ ਆਪਣੀ ਨਿਰਾਸ਼ਾ ਵਿਅਕਤ ਕੀਤੀ[6][7]। ਆਪਣੇ ਕਾਲ ਵਿੱਚ ਉਸਨੇ ਇਸ ਨੂੰ ਲਾਗੂ ਕਰਨ ਲਈ ਪੂਰੇ ਜ਼ੋਰਦਾਰ ਯਤਨ ਕੀਤੇ, ਪਹਿਲਾਂ ਪਰਾਥਨਾ ਦੇ ਰੂਪ ਵਿੱਚ ਬਾਦ ਵਿੱਚ ਮੌਨ ਦੇ ਰੂਪ ਵਿੱਚ।[8] ਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ ਰੋਨਲਡ ਰੀਗਨ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia