ਰੋਮਾਂਸ (ਮੁਹੱਬਤ)![]() ਰੋਮਾਂਸ ਇਕ ਹੋਰ ਵਿਅਕਤੀ ਦੇ ਪ੍ਰਤੀ ਭਾਵਾਤਮਕ ਖਿੱਚ ਤੋਂ ਭਾਵਪੂਰਨ ਅਤੇ ਆਮ ਤੌਰ ਤੇ ਆਨੰਦਮਈ ਭਾਵਨਾ ਹੈ। ਇਹ ਭਾਵਨਾ, ਜਿਨਸੀ ਆਕਰਸ਼ਣ ਨਾਲ ਸੰਬੰਧਿਤ ਹੈ, ਪਰ ਇਸਦਾ ਹੋਣਾ ਲਾਜ਼ਮੀ ਨਹੀਂ। ਇਤਿਹਾਸਕ ਤੌਰ ਤੇ, "ਰੋਮਾਂਸ" ਦੀ ਧਾਰਨਾ ਦਾ ਮੁਢ ਸ਼ਿਵਾਲਰੀ ਸ਼ਿਸ਼ਟਾਚਾਰ ਦੇ ਆਦਰਸ਼ ਤੋਂ ਹੁੰਦਾ ਹੈ ਜਿਵੇਂ ਕਿ ਇਸ ਦੇ ਸ਼ਿਵਾਲਰੀ ਰੋਮਾਂਸ ਸਾਹਿਤ ਵਿੱਚ ਦਰਸਾਇਆ ਗਿਆ ਹੈ। ਰੋਮਾਂਸਵਾਦੀ ਪਿਆਰ ਸੰਬੰਧਾਂ ਦੇ ਸੰਦਰਭ ਵਿੱਚ, ਰੋਮਾਂਸ ਦਾ ਮਤਲਬ ਆਮ ਤੌਰ ਤੇ ਕਿਸੇ ਦੇ ਮਜ਼ਬੂਤ ਰੁਮਾਂਟਿਕ ਪਿਆਰ ਦਾ, ਜਾਂ ਇੱਕ ਵਿਅਕਤੀ ਦੇ ਕਿਸੇ ਹੋਰ ਵਿਅਕਤੀ ਨਾਲ ਨਜਦੀਕੀ ਤੌਰ ਤੇ ਜਾਂ ਰੋਮਾਂਚਕ ਢੰਗ ਨਾਲ ਜੁੜਨ ਦੀਆਂ ਡੂੰਘੀਆਂ ਅਤੇ ਦ੍ਰਿੜ ਭਾਵਨਾਤਮਕ ਇੱਛਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਆਮ ਪਰਿਭਾਸ਼ਾਵਾਂਰੋਮਾਂਟਿਕ ਪਿਆਰ ਦੀ ਸਹੀ ਪਰਿਭਾਸ਼ਾ ਦੇ ਬਾਰੇ ਬਹਿਸ ਸਾਹਿਤ ਵਿੱਚ ਅਤੇ ਨਾਲ ਹੀ ਮਨੋਵਿਗਿਆਨੀਆਂ, ਦਾਰਸ਼ਨਿਕਾਂ , ਬਾਇਓਕੈਮਿਸਟਾਂ ਅਤੇ ਹੋਰ ਪੇਸ਼ੇਵਰਾਂ ਅਤੇ ਮਾਹਿਰਾਂ ਦੇ ਕੰਮਾਂ ਵਿੱਚ ਮਿਲ ਸਕਦੀ ਹੈ। ਰੁਮਾਂਚਕ ਪਿਆਰ ਇੱਕ ਸਪੇਖਕ ਸ਼ਬਦ ਹੈ, ਪਰ ਆਮ ਤੌਰ ਤੇ ਇੱਕ ਪਰਿਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ ਜੋ ਮਹੱਤਵਪੂਰਣ ਸੰਬੰਧਾਂ ਵਿੱਚ ਯੋਗਦਾਨ ਪਾਉਣ ਦੇ ਰੂਪ ਵਿੱਚ ਇੱਕ ਵਿਅਕਤੀ ਨਾਲ ਨੇੜਲੇ ਸੰਬੰਧਾਂ ਦੇ ਅੰਦਰ ਪਲਾਂ ਅਤੇ ਸਥਿਤੀਆਂ ਨੂੰ ਵੱਖ ਕਰਦਾ ਹੈ।
ਇਤਿਹਾਸਕ ਵਰਤੋਂਇਤਿਹਾਸਕਾਰ ਮੰਨਦੇ ਹਨ ਕਿ "ਰੋਮਾਂਸ" ਸ਼ਬਦ ਨੂੰ ਫ੍ਰੈਂਚ ਭਾਸ਼ਾ ਵਿਚ "ਕਾਵਿ ਕਹਾਣੀ" ਦੇ ਅਰਥ ਵਿੱਚ ਵਿਕਸਤ ਹੋਇਆ। ਇਹ ਸ਼ਬਦ ਮੂਲ ਰੂਪ ਵਿੱਚ ਲਾਤੀਨੀ ਮੂਲ ਦਾ ਇੱਕ ਕਿਰਿਆ ਵਿਸ਼ੇਸ਼ਣ "ਰੋਮਨੀਕਸ" ਸੀ, ਜਿਸਦਾ ਅਰਥ "ਰੋਮਨ ਸ਼ੈਲੀ ਦਾ" ਹੈ। ਇਸ ਨਾਲ ਜੁੜੀ ਧਾਰਨਾ ਇਹ ਹੈ ਕਿ ਯੂਰਪੀ ਮੱਧਕਾਲੀ ਵਰਨੈਕੂਲਰ ਕਹਾਣੀਆਂ ਆਮ ਤੌਰ ਤੇ ਸ਼ਿਵਾਲਰੀ ਸੂਰਬੀਰਤਾ ਬਾਰੇ ਸਨ ਅਤੇ ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਜਾ ਕੇ ਕਿਤੇ ਪਿਆਰ ਦੇ ਵਿਚਾਰ ਦਾ ਇਸ ਨਾਲ ਸੰਯੋਗ ਹੋਇਆ। ਰੋਮਾਂਸ ਸ਼ਬਦ ਹੋਰ ਭਾਸ਼ਾਵਾਂ ਵਿੱਚ ਹੋਰ ਅਰਥਾਂ ਵਿੱਚ ਵਿਕਸਿਤ ਹੋਇਆ, ਜਿਵੇਂ ਕਿ ਉਨ੍ਹੀਵੀਂ ਸਦੀ ਦੀ ਸ਼ੁਰੂਆਤ ਵਿੱਚ ਸਪੈਨਿਸ਼ ਅਤੇ ਇਤਾਲਵੀ ਵਿੱਚ "ਸਾਹਸੀ" ਅਤੇ "ਗਰਮਜੋਸ਼ੀ" ਦੀਆਂ ਪਰਿਭਾਸ਼ਾਵਾਂ ਦੇ ਤੌਰ ਤੇ, ਕਈ ਵਾਰ "ਪਿਆਰ ਵਾਰਤਾ" ਜਾਂ "ਆਦਰਸ਼ਕ ਦਾ ਗੁਣ" ਵੀ ਜੁੜਿਆ ਹੁੰਦਾ ਸੀ। ਪ੍ਰਾਚੀਨ ਸਮਾਜਾਂ ਵਿੱਚ, ਵਿਆਹ ਅਤੇ ਵਾਸ਼ਨਾ ਸਬੰਧਾਂ ਵਿੱਚ ਤਣਾਅ ਹੁੰਦਾ ਸੀ, ਲੇਕਿਨ ਇਹ ਜਿਆਦਾਤਰ ਮਾਹਵਾਰੀ ਚੱਕਰ ਅਤੇ ਜਨਮ ਦੇ ਸੰਬੰਧ ਵਿੱਚ ਟੈਬੂ ਵਿੱਚ ਪ੍ਰਗਟ ਕੀਤਾ ਜਾਂਦਾ ਸੀ।[2] ![]() ਕਲਾਡ ਲੇਵੀ-ਸਟਰਾਸ ਵਰਗੇ ਮਾਨਵ-ਵਿਗਿਆਨੀਆਂ ਨੇ ਦਿਖਾਇਆ ਹੈ ਕਿ ਪ੍ਰਾਚੀਨ ਅਤੇ ਸਮਕਾਲੀ ਆਦਿਵਾਸੀ ਸਮਾਜਾਂ ਵਿਚ ਆਸ਼ਕੀ ਦੇ ਜਟਿਲ ਰੂਪਾਂਤਰ ਮੌਜੂਦ ਸਨ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅਜਿਹੇ ਸਮਾਜਾਂ ਦੇ ਮੈਂਬਰ ਆਪਣੇ ਸਥਾਪਿਤ ਰੀਤੀ-ਰਿਵਾਜਾਂ ਤੋਂ ਅੱਡਰੇ ਅਜਿਹੇ ਇਸ਼ਕੀਆ ਰਿਸ਼ਤੇ ਕਾਇਮ ਕਰਦੇ ਸਨ ਜੋ ਆਧੁਨਿਕ ਰੋਮਾਂਸ ਦੇ ਸਮਾਂਤਰ ਹੁੰਦੇ।[3] 18ਵੀਂ ਸਦੀ ਤੋਂ ਪਹਿਲਾਂ, ਬਹੁਤ ਸਾਰੇ ਵਿਆਹ ਵਿਵਸਥਾ ਦੇ ਤਹਿਤ ਨਹੀਂ ਸੀ ਹੁੰਦੇ, ਸਗੋਂ ਇਹ ਘੱਟ ਜਾਂ ਵੱਧ ਆਪਮੁਹਾਰੇ ਸਬੰਧਾਂ ਤੋਂ ਪਨਪਦੇ ਸੀ। 18 ਵੀਂ ਸਦੀ ਤੋਂ ਬਾਅਦ, ਗੈਰ ਕਾਨੂੰਨੀ ਰਿਸ਼ਤਿਆਂ ਨੇ ਇਕ ਹੋਰ ਆਜ਼ਾਦ ਭੂਮਿਕਾ ਅਖਤਿਆਰ ਕਰ ਲਈ। ਬੁਰਜ਼ਵਾ ਵਿਆਹ ਵਿੱਚ, ਇਹ ਅਪਰਵਾਨਗੀ ਹੋਰ ਵੀ ਅੱਖੜ ਹੋ ਗਈ ਹੋ ਸਕਦੀ ਹੈ ਅਤੇ ਤਣਾਅ ਪੈਦਾ ਕਰਦੀ ਹੋ ਸਕਦੀ ਹੈ। [4]ਲੇਡੀਜ਼ ਆਫ ਦ ਲਈਜ਼ਰ ਕਲਾਸ ਵਿਚ, ਰਟਗਰਜ਼ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬੌਨੀ ਜੀ ਸਮਿੱਥ ਨੇ ਇਸ਼ਕ ਅਤੇ ਵਿਆਹ ਦੀਆਂ ਰਸਮਾਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੂੰ ਆਧੁਨਿਕ ਲੋਕ ਅਤਿਆਚਾਰੀ ਦੇ ਰੂਪ ਵਿਚ ਦੇਖ ਸਕਦੇ ਹਨ। ਉਹ ਲਿਖਦੀ ਹੈ, "ਜਦ ਨੌਰਡ ਦੀਆਂ ਜਵਾਨ ਔਰਤਾਂ ਵਿਆਹ ਕਰਵਾਉਂਦੀਆਂ ਸਨ ਤਾਂ ਉਹ ਪਿਆਰ ਅਤੇ ਰੋਮਾਂਸ ਦੇ ਭਰਮ ਤੋਂ ਬਗੈਰ ਅਜਿਹਾ ਕਰਦੀਆਂ ਸਨ। ਉਹ ਵਿੱਤੀ, ਪੇਸ਼ੇਵਰ ਅਤੇ ਕਈ-ਵਾਰ ਰਾਜਨੀਤਿਕ ਹਿੱਤ ਦੇ ਅਨੁਸਾਰ ਵੰਸ਼ ਦੀ ਨੁਮਾਇੰਦਗੀ ਲਈ ਚਿੰਤਾ ਦੇ ਢਾਂਚੇ ਦੇ ਅੰਦਰ ਕੰਮ ਕੀਤਾ." ਬਾਅਦ ਵਿੱਚ ਜਿਨਸੀ ਕ੍ਰਾਂਤੀਅੱਗੇ ਤੋਰਨ ਦੇ ਸਰੋਕਾਰ ਦੇ ਇੱਕ ਚੌਖਟੇ ਦੇ ਅੰਦਰ ਅਜਿਹਾ ਕਰਦੀਆਂ। ਬਾਅਦ ਵਾਲੇ ਜਿਨਸੀ ਇਨਕਲਾਬ ਨੇ ਉਦਾਰਵਾਦ ਤੋਂ ਪੈਦਾ ਹੋ ਰਹੇ ਸੰਘਰਸ਼ਾਂ ਨੂੰ ਘਟਾ ਦਿੱਤਾ ਹੈ, ਪਰ ਉਨ੍ਹਾਂ ਨੂੰ ਖਤਮ ਨਹੀਂ ਕੀਤਾ।. ਹਵਾਲੇ
|
Portal di Ensiklopedia Dunia