ਰੋਸ਼ਨ ਕੁਮਾਰੀ
ਰੋਸ਼ਨ ਕੁਮਾਰੀ ਫ਼ਕੀਰ ਮੁਹੰਮਦ ਇਕ ਭਾਰਤੀ ਕਲਾਸੀਕਲ ਡਾਂਸਰ, ਅਦਾਕਾਰ ਅਤੇ ਕੋਰੀਓਗ੍ਰਾਫਰ ਹੈ, ਜਿਸ ਨੂੰ ਬਹੁਤ ਸਾਰੇ ਲੋਕ ਕਥਕ ਦੇ ਕਲਾਸੀਕਲ ਨਾਚ ਦੇ ਸਭ ਤੋਂ ਮਾਹਿਰਾਂ ਵਿਚੋਂ ਇਕ ਮੰਨਦੇ ਹਨ।[1] [2] ਉਹ ਜੈਪੁਰ ਘਰਾਨਾ ਦੀ ਸ਼ਾਗਿਰਦ ਅਤੇ ਮੁੰਬਈ, ਕਥਕ ਨੂੰ ਉਤਸ਼ਾਹਿਤ ਕਰਨ ਵਾਲੀ ਅਕਾਦਮੀ, ਨ੍ਰਿਤਿਆ ਕਲਾ ਕੇਂਦਰ ਦੀ ਸੰਸਥਾਪਕ ਹੈ। [3] 1975 ਵਿਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ [4] ਰੋਸ਼ਨ ਨੇ 1984 ਵਿਚ ਭਾਰਤ ਸਰਕਾਰ ਤੋਂ ਪਦਮਸ਼੍ਰੀ- ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰਾਪਤ ਕੀਤਾ ਸੀ।[5] ਜੀਵਨੀਰੋਸ਼ਨ ਕੁਮਾਰੀ ਦਾ ਜਨਮ ਕ੍ਰਿਸਮਸ ਈਵ (ਜਨਮ ਸਾਲ ਅਨਿਸ਼ਚਿਤ ) 'ਤੇ ਉੱਤਰ ਭਾਰਤੀ ਸੂਬੇ ਹਰਿਆਣਾ ਦੇ ਅੰਬਾਲਾ ਵਿਖੇ ਉੱਘੇ ਤਬਲਾਬਾਜ਼ ਚੌਧਰੀ ਫਕੀਰ ਮੁਹੰਮਦ ਅਤੇ ਮਸ਼ਹੂਰ ਸ਼ਾਸਤਰੀ ਅਤੇ ਪਲੇਬੈਕ ਗਾਇਕ ਜੋਹਰਾਬਾਈ ਅੰਬਾਲੇਵਾਲੀ ਦੇ ਘਰ ਹੋਇਆ ਸੀ।[6] ਉਸਨੇ ਕੇ.ਐਸ. ਮੋਰੇ ਤੋਂ ਕਥਕ ਦੀਆਂ ਮੁੱਢਲੀਆਂ ਗੱਲਾਂ ਸਿੱਖੀਆਂ ਅਤੇ ਸੁੰਦਰ ਪ੍ਰਸਾਦ ਅਧੀਨ ਕਥਕ ਨੂੰ ਮੁੰਬਈ ਦੇ ਮਹਾਰਾਜ ਬਿੰਦਾਦੀਨ ਸਕੂਲ ਵਿਚ ਜਾਰੀ ਰੱਖਿਆ। [7] ਬਾਅਦ ਵਿਚ ਉਸਨੇ ਗੁਲਾਮ ਹੁਸੈਨ ਖਾਨ ਅਤੇ ਹਨੂਮਾਨ ਪ੍ਰਸਾਦ ਅਧੀਨ ਸਿਖਲਾਈ ਹਾਸਿਲ ਕੀਤੀ ਅਤੇ ਗੋਵਿੰਦਰਾਜ ਪਿਲਾਈ ਅਤੇ ਮਹਲਿੰਗਮ ਪਿਲਾਈ ਤੋਂ ਭਾਰਤ ਨਾਟਿਯਮ ਦੀ ਸਿਖਲਾਈ ਪ੍ਰਾਪਤ ਕੀਤੀ। ਕੁਮਾਰੀ ਨੇ ਭਾਰਤ ਵਿਚ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਹੈ ਜਿਸ ਵਿਚ ਰਾਸ਼ਟਰਪਤੀ ਭਵਨ ਦਾ ਵਿਸ਼ੇਸ਼ ਪ੍ਰਦਰਸ਼ਨ ਸ਼ਾਮਲ ਹੈ। [2] ਉਸਨੇ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਨਿਕਿਤਾ ਖਰੁਸ਼ਚੇਵ, ਮਿਲਟਨ ਓਬੋਟ, ਜੌਰਡਨ ਦੇ ਹੁਸੈਨ ਅਤੇ ਨੇਪਾਲ ਦੇ ਰਾਜੇ ਵਰਗੀਆਂ ਸ਼ਖਸੀਅਤਾਂ ਸਾਹਮਣੇ ਵੀ ਪ੍ਰਦਰਸ਼ਨ ਕੀਤਾ ਹੈ। [6] 1971 ਵਿੱਚ ਉਸਨੇ ਮੁੰਬਈ ਦੇ ਬਾਂਦਰਾ ਵਿਖੇ ਨ੍ਰਿਤਿਆ ਕਲਾ ਕੇਂਦਰ ਦੀ ਸਥਾਪਨਾ ਕੀਤੀ, ਜਿੱਥੇ ਉਸਨੇ ਕਈ ਵਿਦਿਆਰਥੀਆਂ ਨੂੰ ਡਾਂਸ ਸਿਖਾਇਆ। ਮੁਕੱਤਾ ਜੋਸ਼ੀ ਅਦਿਤੀ ਭਾਗਵਤ, [8] ਨੰਦਿਤਾ ਪੁਰੀ,ਮੁਕਤਾ ਜੋਸ਼ੀ, ਸਹਿਜਪ੍ਰੀਤ ਸਿੰਘ, ਨਿਗਾਰ ਬਾਨੋ [9] ਅਨੋਨਾ ਗੁਹਾ [10] ਅਤੇ ਸ਼ੈਲਾ ਅਰੋੜਾ [11] ਉਸ ਦੇ ਕੁਝ ਪ੍ਰਸਿੱਧ ਸ਼ਾਗਿਰਦ ਹਨ। ਫ਼ਿਲਮੀ ਕਰੀਅਰ1953 ਵਿੱਚ ਬਿਮਲ ਰਾਏ ਨੇ ਕੁਮਾਰੀ ਨੂੰ ਆਪਣੀ ਫ਼ਿਲਮ ਪਰਿਣੀਤਾ ਵਿੱਚ ਕਥਕ ਦੀ ਪ੍ਰ੍ਫੋਰਮੈਂਸ ਦੇਣ ਲਈ ਬੁਲਾਇਆ ਸੀ। ਅਗਲੇ ਸਾਲ ਉਸਨੇ ਸੋਹਰਾਬ ਮੋਦੀ ਦੁਆਰਾ ਨਿਰਦੇਸ਼ਤ ਹਿੰਦੀ / ਉਰਦੂ ਦੋਭਾਸ਼ੀ ਫ਼ਿਲਮ ਮਿਰਜ਼ਾ ਗ਼ਾਲਿਬ ਅਤੇ ਨਿਤਿਨ ਬੋਸ ਦੀਵਾਰਿਸ ਵਿੱਚ ਪੇਸ਼ਕਾਰੀ ਕੀਤੀ। ਉਸਦੀ ਅਗਲੀ ਪੇਸ਼ਕਾਰੀ ਬਸੰਤ ਬਾਹਾਰ ਵਿਚ ਹੋਈ। 1956 ਵਿੱਚ ਰਾਜਾ ਨਵਾਠੇ ਦੁਆਰਾ ਬਣਾਈ ਗਈ ਫ਼ਿਲਮ ਸੱਤਿਆਜੀਤ ਰੇ, ਪ੍ਰਸਿੱਧ ਭਾਰਤੀ ਫ਼ਿਲਮ ਨਿਰਮਾਤਾ ਦੀ 1958 ਵਿੱਚ ਆਈ ਫ਼ਿਲਮ ਜਲਸਾਘਰ ਵਿੱਚ ਵੀ ਉਸਨੇ ਪੇਸ਼ਕਾਰੀ ਦਿੱਤੀ। 1970 ਵਿਚ ਭਾਰਤ ਸਰਕਾਰ ਦੀ ਫਿਲਮਜ਼ ਡਵੀਜ਼ਨ ਨੇ ਕਥਕ ਦੇ ਇਤਿਹਾਸ ਅਤੇ ਅਭਿਆਸ ਬਾਰੇ ਇਕ ਡਾਕੂਮੈਂਟਰੀ ਜਾਰੀ ਕੀਤੀ, ਜਿਸ ਵਿਚ ਰੋਸ਼ਨ ਕੁਮਾਰੀ ਤੋਂ ਇਲਾਵਾ ਦਮਯੰਤੀ ਜੋਸ਼ੀ, ਉਮਾ ਸ਼ਰਮਾ, ਸੁਦਰਸ਼ਨ ਧੀਰ ਅਤੇ ਸ਼ੰਭੂ ਮਹਾਰਾਜ ਵਰਗੇ ਮੰਨੇ ਪ੍ਰਮੰਨੇ ਕਥਕ ਸ਼ਖਸੀਅਤਾਂ ਦੁਆਰਾ ਪੇਸ਼ਕਾਰੀ ਦਿੱਤੀ ਗਈ। [12] ਬਾਅਦ ਵਿਚ ਉਸਨੇ ਹਿੰਦੀ ਫ਼ੀਚਰ ਫ਼ਿਲਮਾਂ ਜਿਵੇਂ ਕਿ ਗੋਪੀ, ਲੇਕਿਨ ... (1990), ਚੈਤਲੀ (1975) ਅਤੇ ਸਰਦਾਰੀ ਬੇਗਮ (1996) ਵਿਚ ਕੋਰੀਓਗ੍ਰਾਫਰ ਵਜੋਂ ਕੰਮ ਵੀ ਕੀਤਾ। ਅਵਾਰਡ ਅਤੇ ਸਨਮਾਨਕੁਮਾਰੀ ਨੂੰ 1963 [2] ਦੀ ਬਾਰ੍ਹਵੀਂ ਆਲ ਇੰਡੀਆ ਸੰਗੀਤ ਕਾਨਫ਼ਰੰਸ ਵਿੱਚ ਪ੍ਰਯਾਗ ਸੰਗੀਤ ਸੰਮਤੀ ਤੋਂ ਨ੍ਰਿਤ ਸ਼ਰੋਮਣੀ ਦਾ ਖਿਤਾਬ ਅਤੇ 1976 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। [4] ਉਸ ਤੋਂ ਇਕ ਸਾਲ ਬਾਅਦ ਹੀ ਸੁਰ ਸਿੰਗਰ ਸਮਸਦ ਨੇ ਉਸ ਨੂੰ ਨ੍ਰਿਤਿਆ ਵਿਲਾਸ ਸਨਮਾਨ ਨਾਲ ਨਵਾਜਿਆ। [6] ਭਾਰਤ ਸਰਕਾਰ ਨੇ ਉਸ ਨੂੰ 1984 ਵਿਚ ਪਦਮ ਸ਼੍ਰੀ ਪੁਰਸਕਾਰ ਨਾਲ [5] ਅਤੇ ਬੰਗਾਲ ਸਰਕਾਰ ਨੇ ਉਸ ਨੂੰ 1989 ਵਿੱਚ 'ਵਿਸ਼ਵ ਉਨਯੰਸਾ ਸੰਵਾਦ' ਨਾਲ ਸਨਮਾਨਿਤ ਕੀਤਾ । ਉਸਨੇ 1990 ਵਿੱਚ ਮਹਾਰਾਸ਼ਟਰ ਸਰਕਾਰ ਤੋਂ ਮਹਾਰਾਸ਼ਟਰ ਗੌਰਵ ਪੁਰਸਕਾਰ ਅਤੇ 1993 ਵਿੱਚ ਜੈਪੁਰ ਦੇ ਕਥਕ ਕੇਂਦਰ ਤੋਂ ਮਾਨ ਪੱਤਰ ਦਾ ਸਨਮਾਨ ਹਾਸਿਲ ਕੀਤਾ। ਕੁਮਾਰੀ, ਜੋ ਕਿ ਭਾਰਤ ਸਰਕਾਰ ਦੀ ਇਕ ਇਮੇਰਿਟਸ ਸਾਥੀ ਹੈ, ਆਲ ਇੰਡੀਆ ਭੁਵਾਲਕਾ ਅਵਾਰਡ (2005) ਅਤੇ ਹਨੂਮਾਨ ਐਵਾਰਡ (2008) ਵੀ ਪ੍ਰਾਪਤ ਕਰ ਚੁੱਕੀ ਹੈ। ਫ਼ਿਲਮੋਗ੍ਰਾਫੀ
ਇਹ ਵੀ ਵੇਖੋਹਵਾਲੇ
|
Portal di Ensiklopedia Dunia