ਰੌਸ਼ਨਾਈ ਦਰਵਾਜ਼ਾ
ਰੌਸ਼ਨਾਈ ਦਰਵਾਜ਼ਾ, ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਲਹੌਰ ਵਿੱਚ ਸਥਿਤ ਹੈ। ਇਹ ਦਰਵਾਜ਼ਾ ਪੁਰਾਣੇ ਲਾਹੌਰ ਦੇ ਤੇਰਾਂ ਦਰਵਾਜ਼ਿਆਂ ਵਿੱਚੋਂ ਇਕ ਹੈ। ਇਹ ਮੁਗ਼ਲ ਰਾਜ ਵੇਲੇ ਉਸਾਰਿਆ ਗਿਆ। ਦਰਵਾਜ਼ੇ ਦੇ ਉੱਤਰ ਵੱਲ ਇਤਿਹਾਸਕ ਸਥਾਨ ਹਨ, ਜਦੋਂ ਕਿ ਦੱਖਣ ਵੱਲ ਫੂਡ ਸਟ੍ਰੀਟ ਅਤੇ ਲਾਹੌਰ ਦਾ ਪੁਰਾਣਾ ਲਾਲ ਬੱਤੀ ਖੇਤਰ ਹੈ। ਇਹ ਦਰਵਾਜ਼ਾ ਦੂਜੇ ਮੁਗ਼ਲ ਰਾਜ ਵੇਲੇ ਚ ਤਾਮੀਰ ਸ਼ੁਦਾ ਦਰਵਾਜ਼ਿਆਂ ਤੋਂ ਉੱਚਾ ਤੇ ਚੌੜਾ ਹੈ। ਆਲਮਗੀਰੀ ਦਰਵਾਜ਼ੇ ਦੇ ਬਾਅਦ ਮੁਗ਼ਲੀਆ ਫ਼ੌਜ ਚ ਸ਼ਾਮਿਲ ਹਾਥੀਆਂ ਦਾ ਦਸਤਾ ਇਸੇ ਦਰਵਾਜ਼ੇ ਤੋਂ ਸ਼ਹਿਰ ਵਿੱਚ ਦਾਖ਼ਲ ਹੋਇਆ ਕਰਦਾ ਸੀ। ਇਸੇ ਦਰਵਾਜ਼ੇ ਨੇੜੇ ਹਜ਼ੂਰੀ ਬਾਗ਼ ਵੀ ਤਾਮੀਰ ਕੀਤਾ ਗਿਆ ਸੀ। ਇਸ ਦਰਵਾਜ਼ੇ ਨੂੰ ਰੌਸ਼ਨਾਈ ਦਰਵਾਜ਼ਾ ਕਿਹਾ ਜਾਂਦਾ ਹੈ ਕਿਉਂਕਿ ਇਥੇ ਸ਼ਾਮ ਨੂੰ ਦੀਵੇ ਜਗਾਏ ਜਾਂਦੇ ਸੀ। ਰਾਤ ਸਮੇਂ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਕਾਫ਼ਲੇ ਦਰਵਾਜ਼ੇ ਦੇ ਚਾਨਣ ਤੋਂ ਅਗਵਾਈ ਹਾਸਲ ਕਰਦੇ ਸਨ ਅਤੇ ਉਹ ਇਸਦੇ ਨਾਲ ਸਥਿਤ ਹਜ਼ੂਰੀ ਬਾਗ ਵਿੱਚ ਠਹਿਰਦੇ ਸਨ। ਕਿਲ੍ਹੇ ਅਤੇ ਮਸਜਿਦ ਵਿਚ ਆਉਣ ਵਾਲੇ ਲੋਕਾਂ ਲਈ ਦਰਵਾਜ਼ੇ ਨੂੰ ਪ੍ਰਕਾਸ਼ਮਾਨ ਕੀਤਾ ਗਿਆ ਸੀ।
ਗੈਲਰੀਹੋਰ ਵੇਖੋਹਵਾਲੇਬਾਹਰੀ ਲਿੰਕ
|
Portal di Ensiklopedia Dunia