ਲਕਸ਼ਮੀਕਾਂਤ-ਪਿਆਰੇ ਲਾਲ![]() ਲਕਸ਼ਮੀਕਾਂਤ-ਪਿਆਰੇਲਾਲ ਭਾਰਤੀ ਸੰਗੀਤ ਦੀ ਹਰਮਨ ਪਿਆਰੀ ਜੋੜੀ ਹੈ, ਜੋ ਲਕਸ਼ਮੀਕਾਂਤ ਸ਼ਾਂਤਾਰਾਮ ਕੁਦਲਕਰ (1937-1998) ਅਤੇ ਪਿਆਰੇਲਾਲ ਰਾਮਪ੍ਰਸਾਦ (ਜਨਮ 1940) ਨੇ ਮਿਲ ਕੇ ਬਣਾਈ। ਉਨ੍ਹਾਂ ਨੇ 1963 ਤੋਂ 1998 ਤੱਕ 635 ਹਿੰਦੀ ਫ਼ਿਲਮਾਂ ਲਈ ਸੰਗੀਤ ਬਣਾਇਆ ਅਤੇ ਇਸ ਸਮੇਂ ਦੇ ਸਾਰੇ ਨਾਮਵਰ ਫ਼ਿਲਮ ਨਿਰਮਾਤਾ ਨਾਲ ਕੰਮ ਕੀਤਾ ਜਿਨ੍ਹਾਂ ਵਿੱਚ ਰਾਜ ਕਪੂਰ, ਦੇਵ ਅਨੰਦ, ਬੀ ਆਰ ਚੋਪੜਾ, ਸ਼ਕਤੀ ਸਾਮੰਤ, ਮਨਮੋਹਨ ਦੇਸਾਈ, ਯਸ਼ ਚੋਪੜਾ, ਸੁਭਾਸ਼ ਘਈ, ਮਨੋਜ ਕੁਮਾਰ ਪ੍ਰਮੁੱਖ ਹਨ। ਸ਼ੁਰੂਆਤੀ ਜੀਵਨਲਕਸ਼ਮੀਕਾਂਤਲਕਸ਼ਮੀਕਾਂਤ ਸ਼ਾਂਤਾਰਾਮ ਕੁਦਲਕਰ ਦਾ ਜਨਮ 3 ਨਵੰਬਰ 1937 ਵਿੱਚ ਲਕਸ਼ਮੀ ਪੂਜਾ ਦੇ ਦਿਨ ਹੋਇਆ, ਜਿਸ ਕਰਕੇ ਇਨ੍ਹਾਂ ਦਾ ਨਾਮ ਲਕਸ਼ਮੀ ਰੱਖ ਦਿੱਤਾ। ਇਨ੍ਹਾਂ ਨੇ ਆਪਣੇ ਬਚਪਨ ਦੇ ਮੁੰਬਈ ਦੇ ਵਿਲੇ ਪੂਰਵ ਦੀ ਮਲਿਨ ਬਸਤੀਆਂ 'ਚ ਅੰਤਾਂ ਦੀ ਗਰੀਬੀ ਵਿੱਚ ਗੁਜਾਰੇ।[1] ਇਨ੍ਹਾਂ ਦੇ ਪਿਤਾ ਦੀ ਮੌਤ ਇਨ੍ਹਾਂ ਦੇ ਬਚਪਨ ਵਿੱਚ ਹੀ ਹੋ ਗਈ ਸੀ। ਆਪਣੇ ਪਰਿਵਾਰ ਦੀ ਖਰਾਬ ਹਾਲਤ ਕਾਰਣ ਆਪਣੀ ਪੜ੍ਹਾਈ ਪੂਰੀ ਨਾ ਕਰ ਸਕੇ। ਲਕਸ਼ਮੀਕਾਂਤ ਦੇ ਪਿਤਾ ਦੇ ਦੋਸਤ ਜੋ ਖੁੱਦ ਸੰਗੀਤਕਾਰ ਸਨ, ਨੇ ਲਕਸ਼ਮੀਕਾਂਤ ਅਤੇ ਇਨ੍ਹਾਂ ਦੇ ਵੱਡੇ ਭਰਾ ਨੂੰ ਸੰਗੀਤ ਸਿਖਣ ਦੀ ਸਲਾਹ ਦਿਤੀ ਤੇ ਲਕਸ਼ਮੀਕਾਂਤ ਨੇ ਸਾਰੰਗੀ ਵਜਾਉਣਾ ਸਿੱਖਿਆ ਅਤੇ ਵੱਡੇ ਭਰਾ ਨੇ ਤਬਲਾ ਵਜਾਉਣਾ ਸਿੱਖਿਆ। ਲਕਸ਼ਮੀਕਾਂਤ ਨੂੰ ਮੰਨੇ ਪਰਮੰਨੇ ਸਾਰੰਗੀ ਵਾਦਕਹੁਸੈਨ ਅਲੀ ਦੇ ਨਾਲ ਦੋ ਸਾਲ ਰਹਿਣ ਦੀ ਸੋਭਤ ਮਿਲੀ। ਲਕਸ਼ਮੀਕਾਂਤ ਨੇ ਆਪਣੇ ਫ਼ਿਲਮ ਕੈਰੀਅਰ ਦੀ ਸ਼ੁਰੂਆਤ ਇੱਕ ਬਾਲ ਅਭਿਨੇਤਾ ਦੇ ਰੂਪ ਵਿੱਚ ਹਿੰਦੀ ਫ਼ਿਲਮ ਭਗਤ ਪੁੰਡਲਿਕ(1949) ਅਤੇ ਆਖੇਂ (1950) ਫ਼ਿਲਮਾਂ ਤੋਂ ਕੀਤੀ। ਉਨ੍ਹਾਂ ਨੇ ਕੁਝ ਗੁਜਰਾਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।[2] ਪਿਆਰੇਲਾਲਪਿਆਰੇਲਾਲ ਰਾਮਪ੍ਰਸਾਦ ਸ਼ਰਮਾ (ਜਨਮ: 3ਸਤੰਬਰ 1940) ਪ੍ਰਸਿਧ ਬਿਗੁਲ ਵਾਦਕ ਪੰਡਿਤ ਰਾਮਪ੍ਰਸਾਦ ਸ਼ਰਮਾ ਦੇ ਪੁੱਤ ਸਨ। ਪਿਆਰੇਲਾਲ ਨੂੰ ਸੰਗੀਤ ਦੀ ਮੂਲ ਸਿੱਖਿਆ ਪਿਤਾ ਤੋਂ ਹੀ ਮਿਲੀ।[3] ਇਨ੍ਹਾਂ ਨੇ 8 ਸਾਲ ਦੀ ਉਮਰ ਤੋਂ ਹੀ ਵਾਇਲਨ ਵਜਾਉਣਾ ਸਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ 8 ਤੋਂ 12 ਘੰਟੇ ਅਭਿਆਸ ਕਰਦੇ ਸਨ। ਇਨ੍ਹਾਂ ਨੇ ਏਂਥਨੀ ਗੋਂਜਾਲਵਿਸ ਨਾਮ ਦੇ ਇੱਕ ਸੰਗੀਤਕਾਰ ਤੋਂ ਵਾਇਲਨ ਵਜਾਉਣੀ ਸਿਖੀ। ਫ਼ਿਲਮ ਅਮਰ ਅਕਬਰ ਏਂਥਨੀ ਵਿੱਚ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਦਾ ਹੀ ਸੀ। ਸੰਗੀਤਕਾਰ ਜੋੜੀ ਦਾ ਗਠਨਜਦ ਲਕਸ਼ਮੀਕਾਂਤ 10 ਸਾਲ ਦੇ ਸਨ ਉਦੋਂ ਲਤਾ ਮੰਗੇਸ਼ਕਰ ਨੇ ਕਿਸੇ ਸੰਗੀਤ ਸਮਾਰੋਹ ਵਿੱਚ ਗਾਇਆ ਸੀ ਉਸ ਦੌਰਾਨ ਲਕਸ਼ਮੀਕਾਂਤ ਨੇ ਸਰੰਗੀ ਵਜਾਉਣ ਦਾ ਕੰਮ ਕੀਤਾ। ਲਤਾ ਮੰਗੇਸ਼ਕਰ ਲਕਸ਼ਮੀਕਾਂਤ ਤੋਂ ਇਨ੍ਹਾਂ ਪ੍ਰਭਾਵਿਤ ਹੋਈ ਕਿ ਸੰਗੀਤ ਸਮਾਹੋਹ ਤੋਂ ਬਾਅਦ ਉਸ ਨੂੰ ਮਿਲ ਕੇ ਗੱਲਾਂ ਕੀਤੀਆਂ। ਲਕਸ਼ਮੀਕਾਂਤ ਅਤੇ ਪਿਆਰੇ ਲਾਲ ਸਰੀਲ ਕਲਾ ਕੇਂਦਰ ਨਾਮ ਦੀ ਬੱਚਿਆਂ ਦੀ ਸੰਗੀਤ ਅਕਾਦਮੀ ਵਿੱਚ ਮਿਲੇ, ਜੋ ਲਤਾਮੰਗੇਸ਼ਕਰ ਪਰਿਵਾਰ ਚਲਾ ਰਿਹਾ ਸੀ। ਲਤਾਮੰਗੇਸ਼ਕਰ ਨੇ ਇਨ੍ਹਾਂ ਦੋਵਾਂ ਦੇ ਨਾਂ ਮੰਨੇ ਪ੍ਰਮੰਨੇ ਸੰਗੀਤ ਨਿਰਮਾਤਾਵਾਂ ਜਿਵੇਂ ਨਾਉਸ਼ਦ, ਸਚਿਨ ਦੇਵ ਬਰਮਨ, ਸੀ ਰਾਮਚੰਦਰਾ ਸਿਖਾਉਣ ਲਈ ਭੇਜੇ। ਬਰਾਬਰ ਦਾ ਪਿਛੋਕੜ ਅਤੇ ਬਰਾਬਰ ਦੀ ਆਰਥਿਕ ਹਾਲਤ ਅਤੇ ਉਮਰ ਦੇ ਹਾਣੀ ਹੋਣ ਕਾਰਣ ਦੋਵਾਂ ਵਿੱਚ ਗੂੜ੍ਹੀ ਦੋਸਤੀ ਹੋ ਗਈ ਹੋ ਅੱਗੇ ਜਾ ਕੇ ਸੰਗੀਤ ਜੋੜੀ ਦਾ ਰੂਪ ਬਣ ਗਈ[4] ਹਰਮਨ ਪਿਆਰੇ ਗੀਤ
ਲਕਸ਼ਮੀਕਾਂਤ-ਪਿਆਰੇਲਾਲ ਹਿੰਦੀ ਦੇ ਇੱਕ ਪ੍ਰਸਿੱਧ ਸੰਗੀਤਕਾਰ ਹਨ, ਇਨ੍ਹਾਂ ਨੇ ਹੇਠਾਂ ਦਿਤੀਆਂ ਫ਼ਿਲਮਾਂ ਵਿੱਚ ਸੰਗੀਤ ਦਿੱਤਾ:
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia