ਲਖਵਿੰਦਰ ਜੌਹਲ

ਲਖਵਿੰਦਰ ਜੌਹਲ
ਲਖਵਿੰਦਰ ਜੌਹਲ
ਲਖਵਿੰਦਰ ਜੌਹਲ
ਜਨਮ (1955-02-12) 12 ਫਰਵਰੀ 1955 (ਉਮਰ 70)
ਜੰਡਿਆਲਾ ਸਮਰਾਏ, ਜ਼ਿਲ੍ਹਾ ਜਲੰਧਰ, ਭਾਰਤੀ (ਪੰਜਾਬ)
ਕਿੱਤਾਲੇਖਕ, ਕਵੀ
ਭਾਸ਼ਾਪੰਜਾਬੀ
ਵਿਸ਼ਾਸਮਾਜਕ ਸਰੋਕਾਰ
ਪ੍ਰਮੁੱਖ ਕੰਮਸ਼ਬਦਾਂ ਦੀ ਸੰਸਦ

ਲਖਵਿੰਦਰ ਜੌਹਲ ਪੰਜਾਬੀ ਕਵੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਐਗਜ਼ੀਕਿਊਟਿਵ ਹਨ। ਉਹਨਾ ਨੂੰ ਪੰਜਾਬ ਕਲਾ ਪਰਿਸ਼ਦ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ਹੈ।[1]ਉਹਨਾ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਸਮਰਾਏ ਵਿਖੇ ਹੋਇਆ।ਉਹਨਾ ਦੇ ਪਿਤਾ ਦਾ ਨਾਮ ਸ. ਗੁਰਦੀਪ ਸਿੰਘ ਅਤੇ ਮਾਤਾ ਦਾ ਨਾਮ ਰਾਜਿੰਦਰ ਕੌਰ ਹੈ।

ਪੁਸਤਕਾਂ

  • ਬਹੁਤ ਦੇਰ ਹੋਈ (1990)
  • ਮਨੋਵੇਗ (2000)
  • ਸਾਹਾਂ ਦੀ ਸਰਗਮ (2003)
  • ਇੱਕ ਸੁਪਨਾ ਇੱਕ ਸੰਵਾਦ (2006)
  • ਬਲੈਕ ਹੋਲ (2009)
  • ਅਣਲਿਖੇ ਵਰਕੇ: ਕਾਵਿ ਨਿਬੰਧ (2012)[2]
  • ਸ਼ਬਦਾਂ ਦੀ ਸੰਸਦ (160 ਦੋਹੇ, 20 ਗ਼ਜ਼ਲਾਂ ਅਤੇ15 ਗੀਤ) ਬਹਿਸ ਤੋਂ ਬੇਖ਼ਬਰ (ਕਵਿਤਾਵਾਂ)-2017.ਲਹੂ ਦੇ ਲਫ਼ਜ (ਚੋਣਵੀਆਂ ਕਵਿਤਾਵਾਂ)2019.

ਕਾਵਿ ਨਮੂਨਾ

ਕਾਲਖ਼ ਦੀਆਂ ਸਲਾਈਆਂ ਫੜ ਕੇ
ਦੁਨੀਆ ਸੁਪਨੇ ਬੁਣਦੀ ਵੇਖੀ
ਝੂਠੀ ਸ਼ੋਹਰਤ, ਝੂਠੇ ਰੁਤਬੇ
ਮੱਥੇ ਉੱਤੇ ਖੁਣਦੀ ਵੇਖੀ
ਰਿਸ਼ਤੇ, ਨਾਤੇ, ਪਿਆਰ-ਮੁਹੱਬਤ
ਗ਼ਰਜ਼ਾਂ ਥਾਣੀਂ ਪੁਣਦੀ ਵੇਖੀ
ਝੂਠੀ ਕਾਇਆ, ਝੂਠੀ ਮਾਇਆ
ਕਿੱਦਾਂ ਸਾਥ ਨਿਭਾਵਾਂ-ਜਾਵਾਂ।

ਅਸੀਂ.. ਅਸੀਂ ਰੋਂਦੇ ਗ਼ੁਲਾਬ ਹਾਂ ਜਿਨ੍ਹਾਂ ਨੂੰ ਕੰਡਿਆਂ ਦੀ ਦਹਿਸ਼ਤ ਨੇ ਜੀਣ ਦਾ ਸਲੀਕਾ ਤਾਂ ਦਿੱਤਾ, ਪਰ ਆਪਣੀ ਖ਼ੂਸ਼ਬੂ ਨੂੰ ਸੁੰਘਣ ਦੀ ਸ਼ਕਤੀ ਨਾ ਦਿੱਤੀ ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya