ਲਾਲਟੈਣ

ਲਾਲਟੈਣ ਮਿੱਟੀ ਦੇ ਤੇਲ ਨਾਲ ਚੱਲਣ ਵਾਲਾ ਇੱਕ ਲੈਂਪ ਹੁੰਦਾ ਹੈ ਜਿਸਦਾ ਡਿਜ਼ਾਇਨ ਇਸ ਤਰਾਂ ਦਾ ਹੁੰਦਾ ਹੈ ਕਿ ਇਹ ਹਵਾ ਵਿੱਚ ਬੁਝਦਾ ਨਹੀਂ। ਅਸਲ ਵਿੱਚ ਇਹ ਉਸ ਸਮੇਂ ਦੀ ਕਾਢ ਹੈ ਜਦੋਂ ਅਜੇ ਬਿਜਲੀ ਘਰਾਂ ਤੱਕ ਨਹੀਂ ਸੀ ਪਹੁੰਚੀ। ਪਹਿਲਾਂ ਲਾਲਟੈਣ ਦੇ ਚਾਨਣ ਵਿੱਚ ਹੀ ਰਾਤ ਨੂੰ ਰੋਟੀ ਪਕਾਈ ਜਾਂਦੀ ਸੀ। ਲਾਲਟੈਣ ਦੇ ਚਾਨਣ ਵਿੱਚ ਹੀ ਫੇਰਿਆਂ ਦੀ ਰਸਮ ਕੀਤੀ ਜਾਂਦੀ ਸੀ। ਗੱਡਿਆਂ ਦੇ ਚੱਲਣ ਵੇਲੇ ਵੀ ਗੱਡੇ ਦੇ ਤਵੀਤ ਨਾਲ ਲਾਲਟੈਣ ਬੰਨ ਲਈ ਜਾਂਦੀ ਸੀ। ਪੜ੍ਹਨ ਵਾਲੇ ਵਿਦਿਆਰਥੀ, ਚਰਖਾਂ ਕੱਤਣ ਵਾਲੀਆਂ ਔਰਤਾਂ ਕੀ ਹਰ ਕਿੱਤੇ ਵਾਲੇ ਲੋਕ ਰਾਤ ਬਰਾਤੇ ਕੰਮ ਕਾਜ ਕਰਨ ਲਈ ਲਾਲਟੈਣ ਹੀ ਵਰਤਦੇ ਸਨ।

ਬਣਤਰ

ਲਾਲਟੈਣ ਦੇ ਹੇਠਲੇ ਹਿੱਸੇ ਵਿੱਚ ਮਿੱਟੀ ਦੇ ਤੇਲ ਵਾਲੀ ਛੋਟੀ ਜਿਹੀ ਗੋਲ ਟੈਂਕੀ ਹੁੰਦੀ ਹੈ। ਟੈਂਕੀ ਦੇ ਉੱਪਲਰੇ ਹਿੱਸੇ ਵਿੱਚ ਇੱਕ ਗਲੀ ਹੁੰਦੀ ਹੈ। ਉੱਪਰਲੇ ਹਿੱਸੇ ਵਿੱਚ ਬੱਤੀ ਪਾ ਕੇ ਉਸ ਗਲੀ ਵਿੱਚ ਫਿੱਟ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਤੇਲ ਨਾਲ ਭਿੱਜ ਸਕੇ। ਟੈਂਕੀ ਦੇ ਉੱਪਰ ਫਰੇਮ ਬਣਾ ਕੇ ਲਾਲਟੈਣ ਚੁੱਕਣ ਲਈ ਇੱਕ ਕੁੰਡਾ ਲਗਾਇਆ ਜਾਂਦਾ ਹੈ। ਫਰੇਮ ਦੇ ਅੰਦਰ ਲੋਹੇ ਦੀਆਂ ਤਾਰਾਂ ਦਾ ਜਾਲੀਦਾਰ ਫਰੇਮ ਬਣਾਇਆ ਜਾਂਦਾ ਹੈ, ਜਿਸ ਵਿੱਚ ਚਿਮਨੀ ਪਾਈ ਹੁੰਦੀ ਹੈ।

ਹਵਾਲੇ

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 240-241

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya