ਲਿਏਂਡਰ ਪੇਸ
![]() ਲਿਏਂਡਰ ਅਦ੍ਰਿਆਂ ਪੇਸ (ਜਨਮ 17 ਜੂਨ 1973) ਇੱਕ ਭਾਰਤੀ ਟੈਨਿਸ ਖਿਡਾਰੀ ਹੈ। ਲਿਏਂਦਰ ਪੇਸ ਦੁਨੀਆ ਦੇ ਡਬਲਸ (ਟੈਨਿਸ) ਮੈਚਾਂ ਦੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਹੈ। ਉਸਨੇ ਹੁਣ ਤੱਕ ਅੱਠ ਡਬਲਸ ਅਤੇ ਦਸ ਮਿਕਸ-ਡਬਲਸ ਗਰੈਂਡ ਸਲੈਮ ਟਾਈਟਲ ਜਿੱਤੇ ਹਨ। ਉਹ 1999 ਅਤੇ 2010 ਵਿੱਚ ਡਬਲਸ ਅਤੇ ਮਿਕਸ-ਡਬਲਸ ਵਿੱਚ ਵਿੰਬਲਡਨ ਕੱਪ ਵੀ ਜਿੱਤ ਚੁੱਕਾ ਹੈ। 2010 ਵਿੱਚ ਪਿਛਲੇ ਤੀਹ ਸਾਲਾਂ ਵਿੱਚ ਮਿਕਸ-ਡਬਲਸ ਵਿੱਚ ਵਿੰਬਲਡਨ ਕੱਪ ਜਿੱਤਣ ਵਾਲਾ ਉਹ ਦੂਸਰਾ (ਰਾਡ ਲੇਵਰ ਤੋਂ ਬਾਅਦ) ਖਿਡਾਰੀ ਸੀ।[1] ਸਨਮਾਨ ਅਤੇ ਕੈਰੀਅਰ1996–97 ਵਿੱਚ ਉਸਨੂੰ ਭਾਰਤੀ ਖਿਡਾਰੀਆਂ ਨੂੰ ਮਿਲਣ ਵਾਲਾ ਸਰਵੋਤਮ ਐਵਾਰਡ, 'ਰਾਜੀਵ ਗਾਂਧੀ ਖੇਲ ਰਤਨ' ਦਿੱਤਾ ਗਿਆ ਸੀ। ਇਸ ਤੋਂ ਇਲਾਵਾ 1990 ਵਿੱਚ ਉਸਨੂੰ 'ਅਰਜੁਨ ਐਵਾਰਡ' ਵੀ ਮਿਲਿਆ ਸੀ ਅਤੇ 2001 ਵਿੱਚ ਪਦਮ ਸ੍ਰੀ ਐਵਾਰਡ ਨਾਲ ਉਸਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਗੈਰ ਉਸਨੂੰ 2014 ਵਿੱਚ ਕਿਸੇ ਵੀ ਭਾਰਤੀ ਨੂੰ ਮਿਲਣ ਵਾਲਾ ਤੀਸਰਾ ਸਭ ਤੋਂ ਸਰਵੋਤਮ ਐਵਾਰਡ 'ਪਦਮ ਭੂਸ਼ਣ' ਵੀ ਮਿਲਿਆ ਹੈ।[2] 1996 ਵਿੱਚ ਅਟਲਾਂਟਾ ਓਲੰਪਿਕ ਖੇਡਾਂ ਵਿੱਚ ਉਸਨੇ ਸਿੰਗਲਜ਼ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ। 1992 ਤੋਂ ਲੈ ਕੇ 2012 ਤੱਕ ਲਿਏਂਦਰ ਪੇਸ ਓਲੰਪਿਕ ਖੇਡਾਂ ਵਿੱਚ ਲਗਾਤਾਰ ਭਾਗ ਲੈਂਦਾ ਆ ਰਿਹਾ ਹੈ ਅਤੇ ਉਹ 2016 ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲੈ ਰਿਹਾ ਹੈ।[3] ਟੈਨਿਸ ਵਿੱਚ ਇੰਨਾਂ ਲੰਬਾ ਸਮਾਂ ਹਿੱਸਾ ਲੈਣ ਵਾਲਾ ਉਹ ਪਹਿਲਾ ਭਾਰਤੀ ਖਿਡਾਰੀ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਵਾਰ ਡੇਵਿਸ ਕੱਪ ਜਿੱਤਣ ਦਾ ਰਿਕਾਰਡ ਵੀ ਉਸਦੇ ਨਾਂਮ ਹੈ।(ਨਿਕੋਲਾ ਨਾਲ ਬਰਾਬਰ)[4] ਹਵਾਲੇ
|
Portal di Ensiklopedia Dunia