ਲਿਨਅਕਸ
ਲਿਨਅਕਸ (/ˈlɪnəks/ ( ਇਤਿਹਾਸ1970ਵਿਆਂ ਵਿੱਚ ਡੈਨਿਸ ਰਿਚੀ, ਕੇਨ ਥਾਮਪਸਨ ਅਤੇ ਹੋਰਨਾਂ ਨੇ ਯੂਨਿਕਸ ਦੀ ਖੋਜ ਕਰ ਲਈ ਸੀ ਜੋ ਪਹਿਲਾਂ-ਪਹਿਲ ਅਸੈਂਬਲੀ ਭਾਸ਼ਾ ਅਤੇ ਛੇਤੀ ਹੀ ਸੀ ਵਿੱਚ ਲਿਖਿਆ ਗਿਆ। 1991 ਵਿੱਚ ਮਾਈਕ੍ਰੋਸਾਫ਼ਟ ਦੇ ਬਿਲ ਗੇਟਸ ਵਲੋਂ ਖਰੀਦਿਆ ਗਿਆ ਡੋਸ (DOS) ਆਪਰੇਟਿੰਗ ਸਿਸਟਮ ਮਾਰਕਿਟ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਸੀ। ਐਪਲ ਦੇ ਮੈਕ (Mac) ਕੰਪਿਊਟਰ ਚੰਗੇ ਸਨ ਪਰ ਮਹਿੰਗੇ ਹੋਣ ਕਾਰਨ ਉਹ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਸਨ। ਯੂਨਿਕਸ ਵੇਚਣ ਵਾਲਿਆਂ ਦਾ ਤਬਕਾ ਹੁਣ ਆਪਣੇ ਕੋਡ ਨੂੰ ਸਾਂਭ-ਸਾਂਭ ਰੱਖਦਾ ਸੀ। ਇਨ੍ਹਾਂ ਹਾਲਾਤਾਂ ਵਿੱਚ ਹੈਲਸਿੰਕੀ ਯੂਨੀਵਰਸਿਟੀ ਦੇ ਦੂਜੇ ਸਾਲ ਦੇ ਵਿਦਿਆਰਥੀ ਲੀਨਸ ਤੂਰਵਲਦਸ ਦੇ ਹੱਥ ਡੱਚ ਪ੍ਰੋਫ਼ੈਸਰ ਐਨਡ੍ਰਿਊ ਐੱਸ. ਤਾਨੇਨਬੌਮ ਦੀ ਇੱਕ ਕਿਤਾਬ ਲੱਗੀ। ਕਿਤਾਬ ਦਾ ਨਾਂ ਸੀ: Operating Systems: Design and Implementations (ਆਪਰੇਟਿੰਗ ਸਿਸਟਮ: ਖ਼ਾਕਾ ਅਤੇ ਅਮਲ)। ਕਿਤਾਬ ਵਿੱਚ 12,000 ਲਾਇਨਾਂ ਦਾ ਮਿਨਿਕਸ (MINIX) ਆਪਰੇਟਿੰਗ ਸਿਸਟਮ ਦਾ ਕੋਡ ਸੀ। ਭਾਵੇਂ ਮਿਨਿਕਸ ਕੋਈ ਬਹੁਤ ਜ਼ਿਆਦਾ ਚੰਗਾ ਆਪਰੇਟਿੰਗ ਸਿਸਟਮ ਨਹੀਂ ਸੀ ਪਰ ਕਿਤਾਬ ਦਾ ਮੁੱਖ ਫ਼ਾਇਦਾ ਇਹ ਸੀ ਕਿ ਕੋਈ ਵੀ ਇਸ ਕਿਤਾਬ ਦੇ ਜ਼ਰੀਏ ਇਹ ਸਿੱਖ ਸਕਦਾ ਸੀ ਕਿ ਆਪਰੇਟਿੰਗ ਸਿਸਟਮ ਕਿਸ ਤਰ੍ਹਾਂ ਕੰਮ ਕਰਦੇ ਹਨ। ਲੀਨਸ ਇੱਕ ਜੋਸ਼ੀਲਾ ਗੱਭਰੂ ਸੀ। ਕਿਤਾਬ ਪੜ੍ਹਨ ਤੋਂ ਬਾਅਦ ਉਸ ਨੇ ਅਗਸਤ 1991 ਵਿੱਚ ਮਿਨਿਕਸ ਨਿਊਜ਼ ਗਰੁੱਪ ’ਤੇ ਇੱਕ ਸੁਨੇਹਾ ਲਿਖਿਆ ਜਿਸ ਵਿੱਚ ਉਸ ਨੇ ਕਿਹਾ: "ਮੈਂ AT 386(486) ਕਲੋਨਾਂ ਲਈ ਇੱਕ ਆਪਰੇਟਿੰਗ ਸਿਸਟਮ ਬਣਾ ਰਿਹਾ ਹਾਂ।" ਇੱਕ ਮਹੀਨੇ ਬਾਅਦ ਲਿਨਅਕਸ ਦਾ ਵਰਜਨ 0.01 ਤਿਆਰ ਸੀ। ਇਹ ਕਾਫ਼ੀ ਸਾਦਾ ਕੋਡ ਸੀ ਪਰ ਇਸ ਨੇ ਬਹੁਤੇ ਪ੍ਰੋਗਰਾਮਰਾਂ ਦੀ ਦਿਲਚਸਪੀ ਜਗਾਈ ਅਤੇ ਹੌਲੀ-ਹੌਲੀ ਦਸ, ਸੌ, ਹਜ਼ਾਰ ਅਤੇ ਫਿਰ ਲੱਖਾਂ ਪ੍ਰੋਗਰਾਮਰ ਇਸ ਉੱਤੇ ਕੰਮ ਕਰਨ ਲੱਗ ਪਏ। ਹਵਾਲੇ
|
Portal di Ensiklopedia Dunia