ਲਿੰਕਡਇਨ
ਲਿੰਕਡਇਨ ਇਕ ਅਮਰੀਕਨ ਕੰਪਨੀ ਹੈ ਜੋ ਕਿ ਰੋਜ਼ਗਾਰ ਸਬੰਧੀ ਵੈੱਬਸਾਈਟ ਅਤੇ ਮੋਬਾਇਲ ਦੀ ਵਰਤੋਂ ਨਾਲ ਨੌਕਰੀਆਂ ਬਾਰੇ ਜਾਣਕਾਰੀ ਸਾਂਝਾ ਕਰਦੀ ਹੈ[1]। 2002-03 ਵਿਚ ਸ਼ੁਰੂ ਹੋਣ ਵਾਲੀ ਇਸ ਕੰਪਨੀ ਨੂੰ ਹੁਣ ਮਾਈਕ੍ਰੋਸਾਫਟ ਨੇ ਖ਼ਰੀਦ ਲਿਆ ਹੈ[2] । ਲਿੰਕਡਇਨ ਡੀ ਵਰਤੋਂ ਕਰਨ ਵਾਲਿਆਂ ਦੀ ਤਾਦਾਦ 66 ਕਰੋੜ ਹੈ ਜੋ ਇੱਕ 200 ਮੁਲਕਾਂ ਵਿਚ ਰਹਿੰਦੇ ਹਨ| ਇਹ ਫੇਸਬੁੱਕ ਨੁਮਾ ਵੈੱਬਸਾਈਟ ਹੈ, ਪਰ ਇਹ ਇੱਕ ਕਾਰੋਬਾਰੀ ਜਾਂ ਬਿਜ਼ਨੈੱਸ ਨੈੱਟਵਰਕ ਵਜੋਂ ਜਾਣਿਆ ਜਾਂਦਾ ਹੈ। ਤਰੀਕਾ ਕਾਰਲਿੰਕਡਇਨ ਵਿਚ ਨੌਕਰੀ ਦੇ ਚਾਹਵਾਨ ਆਪਣੀ ਸਵੈ-ਜੀਵਨੀ ਪ੍ਰਕਾਸ਼ਿਤ ਕਰਦੇ ਹਨ, ਅਤੇ ਉਸੇ ਤਰ੍ਹਾਂ ਵੱਖ-ਵੱਖ ਅਦਾਰੇ ਤੇ ਕੰਪਨੀਆਂ ਆਪਣਿਆਂ ਅਸਾਮੀਆਂ ਤੇ ਨੌਕਰੀਆਂ ਦੇ ਇਸ਼ਤਿਹਾਰ ਤੇ ਮਸ਼ਹੂਰੀ ਕਰਦੇ ਹਨ[3]| ਲਿੰਕਡਇਨ ਦੋਨੋਂ ਧਿਰਾਂ ਨੂੰ ਜੋੜਨ ਦਾ (ਨੈੱਟਵਰਕ) ਕੰਮ ਕਰਦਾ ਹੈ। ਲਿੰਕਡਇਨ ਵਿਚ ਕੁੱਝ ਸਹੂਲਤਾਂ ਮੁਫ਼ਤ ਹਨ, ਅਤੇ ਕੁੱਝ ਦੀ ਰਕਮ ਅਦਾ ਕਰਨੀ ਪੈਂਦੀ ਹੈ। ਦਫ਼ਤਰਕੰਪਨੀ ਦਾ ਮੁੱਖ ਦਫ਼ਤਰ ਸੰਨ੍ਹੀ ਵੇਲ, ਕੈਲੇਫੋਰਨੀਆ, ਯੂ.ਐੱਸ.ਏ. ਵਿਚ ਹੈ ਅਤੇ ਕੌਮਾਂਤਰੀ ਪੱਧਰ ਤੇ ਇਸ ਦੇ 33 ਦਫ਼ਤਰ ਹਨ। ਭਾਰਤ ਵਿਚ ਲਿੰਕਡਇਨ ਦਾ ਦਫ਼ਤਰ ਬੰਗਲੌਰ[4] ਵਿਚ ਹੈ। ਦੁਨੀਆ ਭਰ ਵਿਚ ਕੰਪਨੀ ਦੇ 15,000 ਤੋਂ ਵੱਧ ਮੁਲਾਜ਼ਮ ਹਨ। ਹਵਾਲੇ
|
Portal di Ensiklopedia Dunia