ਲਿੰਗਰਾਜ ਮੰਦਰ
ਲਿੰਗਰਾਜ ਮੰਦਰ ਇੱਕ ਹਿੰਦੂ ਮੰਦਰ ਹੈ, ਜੋ ਕਿ ਹਰੀਹਰ (ਸ਼ਿਵ ਅਤੇ ਵਿਸ਼ਨੂੰ ਦੇ ਇੱਕ ਰੂਪ) ਨੂੰ ਸਮਰਪਿਤ ਹੈ। ਇਹ ਪੂਰਬੀ ਭਾਰਤ ਦੇ ਉਡੀਸਾ ਰਾਜ ਦੀ ਰਾਜਧਾਨੀ ਭੁਬਨੇਸ਼ਵਰ ਵਿੱਚ ਬਣਿਆ ਹੋਇਆ ਹੈ ਅਤੇ ਉਥੋਂ ਦੇ ਪ੍ਰਾਚੀਨ ਮੰਦਰਾਂ ਵਿੱਚੋਂ ਇੱਕ ਹੈ। ਯਾਤਰੀਆਂ ਲਈ ਇਹ ਮੰਦਰ ਹਮੇਸ਼ਾ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਇੱਥੇ ਯਾਤਰੀ ਆਉਂਦੇ ਰਹਿੰਦੇ ਹਨ।[1] ਲਿੰਗਰਾਜ ਮੰਦਰ ਭੁਵਨੇਸ਼ਵਰ ਸ਼ਹਿਰ ਦਾ ਸਭ ਤੋਂ ਵੱਡਾ ਮੰਦਰ ਹੈ। ਇਸਦਾ ਕੇਂਦਰੀ ਧੁਰਾ 180 ft (55 m) ਉੱਚਾ ਹੈ। ਇਹ ਮੰਦਰ ਕਲਿੰਗਾ ਦੀ ਸ਼ਿਲਪਕਲਾ ਨੂੰ ਪੇਸ਼ ਕਰਦਾ ਹੈ। ਮੰਨਿਆਂ ਜਾਂਦਾ ਹੈ ਕਿ ਇਹ ਮੰਦਰ ਸੋਮਵਾਮਸੀ ਵੰਸ਼ ਦੇ ਰਾਜਿਆਂ ਨੇ ਬਣਵਾਇਆ ਸੀ। ਇਹ ਮੰਦਰ "ਦੇਊਲਾ" ਸ਼ੈਲੀ ਵਿੱਚ ਬਣਾਇਆ ਗਿਆ ਹੈ, ਇਸਦੇ ਚਾਰ ਭਾਗ ਹਨ, "ਵਿਮਾਨ" (ਅਸਥਾਨਿਕ ਢਾਂਚੇ ਵਾਲਾ), "ਜਗਮੋਹਨ" (ਸਭਾ ਲਈ ਵਿਸ਼ਾਲ ਕਮਰਾ), "ਨਾਟਮੰਦਿਰ" (ਤਿਉਹਾਰਾਂ ਲਈ ਵਿਸ਼ਾਲ ਕਮਰਾ) ਅਤੇ "ਭੋਗ ਮੰਡਪ" (ਭੇਟਾਵਾਂ ਲਈ ਵਿਸ਼ਾਲ ਕਮਰਾ), ਹਰੇਕ ਭਾਗ ਆਪਣੇ ਪੁਰਾਣੇ ਰਾਜੇ ਦੀ ਸ਼ੋਭਾ ਵਧਾਉਂਦਾ ਹੈ। ਇਸਦੇ 50 ਹੋਰ ਵੀ ਦੁਆਰੇ ਹਨ। ਇਸ ਮੰਦਰ ਵਿੱਚ ਵਿਸ਼ਨੂੰ ਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਦੀਆਂ ਹਨ। ![]() ਲਿੰਗਰਾਜ ਮੰਦਰ ਨੂੰ ਮੰਦਰ ਟਰੱਸਟ ਬੋਰਡ ਅਤੇ ਏ.ਐੱਸ.ਆਈ. (ਅੰਗਰੇਜ਼ੀ:Archaeological Survey of India) ਦੁਆਰਾ ਸੰਭਾਲਿਆ ਜਾ ਰਿਹਾ ਹੈ। ਇਸ ਮੰਦਰ ਵਿੱਚ ਔਸਤਨ 6,000 ਲੋਕ ਪ੍ਰਤੀ ਦਿਨ ਆਉਂਦੇ ਹਨ ਅਤੇ ਤਿਉਹਾਰਾਂ ਸਮੇਂ ਇਹ ਗਿਣਤੀ ਲੱਖਾਂ ਤੱਕ ਵੀ ਪਹੁੰਚ ਜਾਂਦੀ ਹੈ। ਸ਼ਿਵਰਾਤਰੀ ਇਸ ਮੰਦਰ ਵਿੱਚ ਮਨਾਇਆ ਜਾਣ ਵਾਲਾ ਵੱਡਾ ਤਿਉਹਾਰ ਹੈ ਅਤੇ 2012 ਵਿੱਚ ਇਸ ਤਿਉਹਾਰ ਸਮੇਂ 2,00,000 ਲੋਕ ਆਏ ਸਨ। ਮਹੱਤਤਾ![]() ਇਹ ਮੰਦਰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਕਾਫ਼ੀ ਲੰਮਾ ਹੈ ਅਤੇ ਨਾਗ ਦੀ ਤਰ੍ਹਾਂ ਇਸ ਦੇ ਵੱਡੇ ਮੰਡਪ ਵਿੱਚ ਕੇਵਲ ਫਣ ਲਹਿਰਾਉਂਦੇ ਕਾਲੇ ਸੱਪ ਦੀ ਮੂਰਤੀ ਬਣੀ ਹੋਈ ਹੈ। ਇਹ ਲਹਿਰਾਉਂਦਾ ਕਾਲਾ ਸੱਪ ਆਪਣੀ ਪੂਛ ਦੀ ਮਦਦ ਨਾਲ ਖੜਾ ਹੈ ਅਤੇ ਸ਼ਾਇਦ ਜੈਨ ਮੰਦਰਾਂ ਦੇ ਪ੍ਰਤੀਕ 'ਲਿੰਗ' ਦਾ ਮੂਲ ਰੂਪ ਹੈ ਕਿਉਂਕਿ ਕੁਝ ਮੰਦਰਾਂ ਵਿੱਚ ਲਿੰਗ ਸੱਪ ਦੇ ਫਣ ਦੇ ਹੇਠਾਂ ਹੈ ਅਤੇ ਕੁਝ ਵਿੱਚ ਕਾਲਾ ਸੱਪ ਲਿੰਗ ਦੇ ਚਾਰੋਂ ਪਾਸੇ ਲਿਪਟਿਆ ਹੋਇਆ ਹੈ।
ਹਵਾਲੇ
|
Portal di Ensiklopedia Dunia