ਲੈਨਿਨ ਦੀ ਸ਼ੁਰੂਆਤੀ ਇਨਕਲਾਬੀ ਸਰਗਰਮੀ
ਰੂਸੀ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਵਲਾਦੀਮੀਰ ਲੈਨਿਨ ਨੇ 1892 ਵਿੱਚ ਹੀ ਸਰਗਰਮ ਇਨਕਲਾਬੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ, ਅਤੇ 1917 ਦੇ ਰੂਸੀ ਇਨਕਲਾਬ ਨਾਲ ਵਿੱਚ ਸੱਤਾ ਵਿੱਚ ਆਉਣ ਤੱਕ ਇਹ ਜਾਰੀ ਰਹੀਆਂ। ਆਪਣੀ ਮੁਢਲੀ ਜ਼ਿੰਦਗੀ ਤੋਂ ਬਾਅਦ, ਲੈਨਿਨ ਨੇ ਕੁਛ ਸਾਲਾਂ ਤੱਕ ਸਮਾਰਾ (ਵੋਲਗਾ ਦਰਿਆ ਦੀ ਇੱਕ ਬੰਦਰਗਾਹ) ਵਿੱਚ ਵਕਾਲਤ ਕੀਤੀ, ਫਿਰ 1893 ਵਿੱਚ ਸੇਂਟ ਪੀਟਰਜ਼ਬਰਗ ਆ ਗਿਆ ਜਿਹੜਾ ਉਸ ਵੇਲੇ ਰੂਸੀ ਸਲਤਨਤ ਦੀ ਰਾਜਧਾਨੀ ਸੀ ਤੇ ਤੇਜ਼ੀ ਨਾਲ਼ ਕਾਰਖ਼ਾਨਿਆਂ ਦਾ ਸ਼ਹਿਰ ਬਣਦਾ ਜਾ ਰਿਹਾ ਸੀ। ਇਥੇ ਉਹ ਇਕ ਵਕੀਲ ਵਲਕਨਸ਼ਟਾਇਨ ਦੇ ਨਾਲ਼ ਕੰਮ ਕਰਨ ਲੱਗ ਪਿਆ। ਉਹ ਰੇਡਚਿੰਕੂ ਦੀ ਗੁਪਤ ਸਿਆਸੀ ਟੋਲੀ ਦਾ ਮੈਂਬਰ ਬਣ ਗਿਆ ਜਿਸ ਵਿੱਚ ਵਿਚ ਸਾਰੇ ਮਾਰਕਸਵਾਦੀ ਸਨ ਪਰ ਉਹ ਆਪਣੇ ਆਪ ਨੂੰ ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਰੀਸ ਸੋਸ਼ਲ ਡੈਮੋਕਰੇਟ ਕਹਿੰਦੇ ਸਨ। ਲੈਨਿਨ ਦੇ ਉਤਲੀ ਪੱਧਰ ਦਾ ਪੜ੍ਹਾਕੂ ਹੋਣ ਸਦਕਾ ਜਲਦ ਉਸਨੂੰ ਟੋਲੀ ਵਿਚ ਆਗੂ ਹੋਣ ਦੀ ਮਾਨਤਾ ਮਿਲ ਗਈ। ਉਹ ਆਪਣੇ ਹਮਖਿਆਲ ਲੋਕਾਂ ਨੂੰ ਮਿਲਣ ਲਈ ਸਵਿਟਜ਼ਰਲੈਂਡ, ਜਰਮਨੀ ਤੇ ਫ਼ਰਾਂਸ ਗਿਆ। ਇਸੇ ਵੇਲੇ ਹੀ ਉਹਦੀ ਮਿਲਣੀ ਨਾਦੇਜ਼ਦਾ ਕਰੁਪਸਕਾਇਆ ਨਾਲ਼ ਹੁੰਦੀ ਏ ਜਿਹੜੀ ਕਿ ਇਕ ਮਾਰਕਸਵਾਦੀ ਸੀ ਤੇ ਸਕੂਲ ਉਸਤਾਨੀ ਸੀ। ਉਸਨੇ ਲੈਨਿਨ ਨੂੰ ਮਾਰਕਸੀ ਸੋਚ ਵਾਲੇ ਹੋਰ ਲੋਕਾਂ ਨਾਲ਼ ਮਿਲਾਇਆ। ਉਹਦੀਆਂ ਤਿੱਖੀਆਂ ਗੱਲਾਂ ਤੇ ਇਨਕਲਾਬ ਵੱਲ ਅੱਗੇ ਵਧਦੇ ਪੈਰਾਂ ਨੂੰ ਪੁਲਸ ਨੇ ਸੁੰਘ ਲਿਆ ਅਤੇ ਉਹਨੂੰ ਫੜ ਕੇ ਜੇਲ੍ਹ ਵਿਚ ਡੱਕ ਦਿਤਾ। ਉਹਨੂੰ ਸ਼ੋਸ਼ਨਸਕੋਈ, ਸਾਈਬੇਰੀਆ ਵਿਖੇ ਦੇਸ ਨਿਕਾਲਾ ਦੇ ਦਿੱਤਾ ਗਿਆ। ਮਈ 1898 ਵਿਚ ਉਹਨੂੰ ਨਾਦੀਆ ਵੀ ਆ ਮਿਲੀ ਜਿਸਨੂੰ ਅਗਸਤ 1896 ਵਿਚ ਇਕ ਹੜਤਾਲ਼ ਕਰਾਉਣ ਤੇ ਦੇਸ ਨਿਕਾਲਾ ਦਿੱਤਾ ਗਿਆ। ਉਹਨੂੰ ਪਹਿਲੇ ਔਫ਼ਾ ਭੇਜਿਆ ਗਿਆ ਪਰ ਉਹਦੇ ਸਰਕਾਰ ਨੂੰ ਕਹਿਣ ਅਤੇ ਲੈਨਿਨ ਦੀ ਮੰਗ ਤੇ ਉਹਨੂੰ ਲੈਨਿਨ ਕੋਲ਼ ਭੇਜ ਦਿੱਤਾ ਗਿਆ ਤੇ ਦੋਨਾਂ ਨੇ 10 ਜੁਲਾਈ 1898 ਨੂੰ ਵਿਆਹ ਕਰਵਾ ਲਿਆ। ਤੇ ਦੋਨਾਂ ਨੇ ਰਲ਼ ਕੇ The History of Trade Unionism ਨੂੰ ਰੂਸੀ ਬੋਲੀ ਵਿਚ ਅਨੁਵਾਦ ਕੀਤਾ। ਉਹ ਜਰਮਨੀ ਵਿਚ ਹੋਣ ਵਾਲੀ ਸਿਆਸਤ ਤੇ ਵੀ ਅੱਖ ਰੱਖਦੇ ਹਨ। ਜਰਮਨ ਇਨਕਲਾਬੀ ਬਰਨਸਟਾਇਨ ਚੋਣਾਂ ਤੇ ਅਮਨ ਦੀ ਰਾਹ ਤੇ ਚੱਲਣਾ ਚਾਹੁੰਦਾ ਸੀ। ਪਰ ਇਹ ਗਲ ਪੁਰਾਣੀ ਮਾਰਕਸੀ ਸੋਚ ਤੋਂ ਉਲਟੀ ਸੀ ਜਿਹੜੀ ਮੱਲੋਜ਼ੋਰੀ ਇਨਕਲਾਬ ਲਿਆਣਾ ਚਾਹੁੰਦੀ ਸੀ ਤੇ ਲੈਨਿਨ ਵੀ ਇਸੇ ਸੋਚ ਤੇ ਚੱਲ ਰਿਹਾ ਸੀ। 1899 ਵਿਚ ਲੈਨਿਨ ਨੇ ਰੂਸ ਵਿਚ ਸਰਮਾਏਦਾਰੀ ਦਾ ਵਿਕਾਸ ਲਿਖੀ। |
Portal di Ensiklopedia Dunia