ਲੋਕ ਆਖਦੇ ਹਨ

ਲੋਕ ਆਖਦੇ ਹਨ
ਲੇਖਕਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਲੋਕਧਾਰਾ
ਪ੍ਰਕਾਸ਼ਨ1959
ਪ੍ਰਕਾਸ਼ਕਪੰਜਾਬੀ ਸਹਿਤ ਅਕਾਦਮੀ ਲੁਧਿਆਣਾ
ਸਫ਼ੇ430

ਲੋਕ ਆਖਦੇ ਹਨ ਲੋਕਧਾਰਾ ਸਾਸ਼ਤ੍ਰੀ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਪੁਸਤਕ ਹੈ। ਡਾ. ਬੇਦੀ ਨੇ ਇਸ ਪੁਸਤਕ ਦਾ ਵਿਸ਼ਾ ਲੋਕਧਾਰਾ ਦੇ ਮਹੱਤਵਪੂਰਨ ਭਾਗ ਆਖਾਣਾਂਂ ਨੂੰ ਬਣਾਇਆ ਹੈ।

ਅਧਿਆਇ ਵੰਡ

ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।

ਪਹਿਲਾ ਭਾਗ

ਪਹਿਲੇ ਭਾਗ ਨੂੰ ਅੱਗੇ ਗਿਆਰਾਂ ਭਾਗਾਂ ਵਿਚ ਵੰਡਿਆ ਗਿਆ ਹੈ । ਇਸ ਭਾਗ ਵਿੱਚ ਅਖਾਣ ਦੀ ਪਰਿਭਾਸ਼ਾ, ਉੱਤਪਤੀ , ਵਿਕਾਸ ਰੂਪ ਅਤੇ ਵਿਚਾਰਧਾਰਾ ਉੱਪਰ ਚਰਚਾ ਕੀਤੀ ਗਈ ਹੈ।

ਦੂਜਾ ਭਾਗ

ਦੂਜੇ ਭਾਗ ਦੇ ਬਾਰਾਂ ਕਾਂਡ ਹਨ। ਇਸ ਭਾਗ ਵਿੱਚ ਅਖਾਣ ਦੇ ਵਿਹਾਰਿਕ ਜੀਵਨ ਨਾਲ ਸੰਬੰਧ ਨੂੰ ਪੇਸ਼ ਕੀਤਾ ਹੈ।

ਤੀਜਾ ਭਾਗ

ਤੀਜੇ ਭਾਗ ਅਧੀਨ 49 ਲੋਕ ਵਾਰਤਾਵਾਂ ਦਿੱਤੀਆਂ ਗਈਆਂ ਹਨ।ਡਾ ਵਣਜਾਰਾ ਬੇਦੀ ਅਨੁਸਾਰ, ਇਹ ਵਾਰਤਾਵਾਂ ਕੁਝ ਕੁ ਅਖਾਣਾਂ ਦੀ ਉੱੱਤਪਤੀ ਉੱਤੇ ਚਾਨਣਾ ਪਾਉਂਦੀਆਂ ਹਨ। ਇਨ੍ਹਾਂ ਦਾ ਸਾਹਿਤਕ ਮੁੱਲ ਵੀ ਕਿਸੇ ਗੱਲੋਂ ਘਟ ਨਹੀਂ।[1]

ਹਵਾਲੇ

  1. ਵਣਜਾਰਾ ਬੇਦੀ, ਲੋਕ ਆਖਦੇ ਹਨ, ਆਰਸੀ ਪਬਲਿਸ਼ਰਜ਼, ਦਿੱਲੀ,2006, ਪੰਨਾ -13
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya