ਲੋਨ ਸਰਵਾਈਵਰ
ਲੋਨ ਸਰਵਾਇਵਰ 2013 ਦੀ ਇੱਕ ਅਮਰੀਕਾ ਜੰਗੀ ਫ਼ਿਲਮ ਹੈ ਜੋ ਪੀਟਰ ਬਰਗ ਨੇ ਲਿਖੀ ਹੈ। ਇਸ ਦੇ ਮੁੱਖ ਸਿਤਾਰੇ ਮਾਰਕ ਵਾਲਬਰਗ Wahlberg, Taylor Kitsch, Emile Hirsch, ਬੈਨ ਫ਼ੋਸਟਰ ਅਤੇ Eric Bana ਹਨ। ਇਹ ਫ਼ਿਲਮ 2007 ਦੀ ਮਾਰਕਸ ਲੂਟਰਿਲ ਅਤੇ ਪੈਟਰਿਕ ਰੌਬਿਨਸਨ ਦੀ ਲਿਖੀ ਇਸੇ ਨਾਂ ਦੀ ਗ਼ੈਰ-ਗਲਪ ਕਿਤਾਬ ਤੇ ਅਧਾਰਤ ਹੈ। ਅਫ਼ਗ਼ਾਨਿਸਤਾਨ ਵਿਚਲੀ ਜੰਗ ਦੀ ਗੱਲ ਕਰਦੀ ਇਹ ਫ਼ਿਲਮ ਅਮਰੀਕੀ ਨੇਵੀ ਸੀਲਸ ਦੇ ਨਾਕਾਮ ਮਿਸ਼ਨ ਓਪਰੇਸ਼ਨ ਰੈੱਡ ਵਿੰਗਸ ਦੀ ਕਹਾਣੀ ਬਿਆਨ ਕਰਦੀ ਹੈ ਜਿਸ ਵਿੱਚ ਚਾਰ ਆਦਮੀਆਂ ਦੀ ਸੀਲ ਟੀਮ ਤਾਲਿਬਾਨ ਲੀਡਰ ਅਹਿਮਦ ਸ਼ਾਹ ਦਾ ਪਤਾ ਲਾਉਣ ਲਈ ਭੇਜੀ। ਪੀਟਰ ਬਰਗ ਨੂੰ ਕਿਤਾਬ ਲੋਨ ਸਰਵਾਇਵਰ ਬਾਰੇ 2007 ਵਿੱਚ ਪਤਾ ਲੱਗਿਆ ਜਦ ਓਹ ਫ਼ਿਲਮ ਹੈਨਕੌਕ ਦੀ ਸ਼ੂਟਿੰਗ ਕਰ ਰਿਹਾ ਸੀ। ਓਹਨੇ ਕਿਤਾਬ ਉੱਪਰ ਫ਼ਿਲਮ ਬਣਾਉਣ ਲਈ ਲੂਟਰਿਲ ਨਾਲ ਕਈ ਮੁਲਾਕਾਤਾਂ ਕੀਤੀਆਂ। ਬਰਗ ਨੇ ਕਾਫ਼ੀ ਸਕਰੀਨਪਲੇ ਕਿਤਾਬ ਵਿੱਚੋਂ ਲੂਟਰਿਲ ਦੀਆਂ ਅੱਖੀਂ ਵੇਖੀਆਂ ਘਟਨਾਵਾਂ ਅਤੇ ਮਿਸ਼ਨ ਸੰਬੰਧੀ ਰਿਪੋਟਾਂ ਤੋਂ ਲਏ। 2012 ਵਿੱਚ ਯੂਨੀਵਰਸਲ ਸਟੂਡੀਓਜ਼ ਲਈ ਬੈਟਲਸ਼ਿਪ ਡਾਇਰੈਕਟ ਕਰਨ ਤੋਂ ਬਾਅਦ ਲੋਨ ਸਰਵਾਇਵਰ ਤੇ ਕੰਮ ਕਰਨ ਲਈ ਵਾਪਸ ਆਏ। ਮੁੱਖ ਸ਼ੂਟਿੰਗ ਅਕਤੂਬਰ 2012 ਵਿੱਚ ਸ਼ੁਰੂ ਹੋਈ ਅਤੇ 42 ਹਫ਼ਤਿਆਂ ਬਾਅਦ ਨਵੰਬਰ ਵਿੱਖ ਖ਼ਤਮ ਹੋਈ। ਫ਼ਿਲਮ ਦੀ ਸ਼ੂਟਿੰਗ ਨਿਊ ਮੈਕਸੀਕੋ ਵਿੱਚ ਡਿਜੀਟਲ ਕੈਮਰਿਆਂ ਨਾਲ਼ ਹੋਈ। ਲੂਟਰਿਲ ਅਤੇ ਹੋਰ ਨੇਵੀ ਸੀਲ ਮਾਹਿਰਾਂ ਨੇ ਤਕਨੀਕੀ ਸਹਾਇਕਾਂ ਵਜੋਂ ਸਾਥ ਦਿੱਤਾ। ਹਵਾਲੇ
|
Portal di Ensiklopedia Dunia