ਲੌਜਿਕ ਗੇਟਲੌਜਿਕ ਗੇਟ(ਅੰਗਰੇਜ਼ੀ:Logic gate) ਇੱਕ ਅਜਿਹਾ ਯੰਤਰ ਹੈ ਜਿਸ ਦੀ ਸਿਰਫ਼ ਇੱਕ ਆਊਟਪੁਟ ਹੁੰਦੀ ਹੈ ਇੰਨਪੁਟ ਇੱਕ ਜਾ ਫਿਰ ਇੱਕ ਤੋ ਵੱਧ ਹੁੰਦੀ ਹੈ।[1] ਲੌਜਿਕ ਗੇਟ ਵਿੱਚ ਸਿਰਫ਼ ਦੋ ਨੰਬਰ ਵਰਤੇ ਜਾਂਦੇ ਹਨ ਜੋ ਕਿ ਜ਼ੀਰੋ (0) ਤੇ ਇੱਕ (1) ਹਨ।ਇਹ ਹਰ ਕੰਪਿਊਟਰ ਦੇ ਸਰਕਟ ਵਿੱਚ ਲੱਗੇ ਹੁੰਦੇ ਹਨ।ਜ਼ਰੂਰੀ ਕੰਮ ਕਰਵਾਉਣ ਲਈ ਕੰਪਿਊਟਰ ਦਾ ਸਰਕਟ ਵੱਖ-ਵੱਖ ਲੌਜਿਕ ਗੇਟ ਤੋ ਤਿਆਰ ਕੀਤਾ ਜਾਂਦਾ ਹੈ।ਲੌਜਿਕ ਗੇਟ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ ਜਿੰਨਾ ਵਿਚੋ ਤਿੰਨ ਮੁੱਖ ਥੱਲੇ ਦਿੱਤੀਆਂ ਗਈਆਂ ਹਨ:- ਲੌਜਿਕ ਗੇਟ ਦੀਆਂ ਮੁੱਖ ਤਿੰਨ ਕਿਸਮਾਂ(AND) ਗੇਟਇਹ ਲੌਜਿਕਲ ਗੁਣਾ ਕਰਵਾਉਣ ਲਈ ਵਰਤਿਆ ਜਾਂਦਾ ਹੈ।ਇਹ ਇੱਕ ਲੌਜਿਕਲ ਸਰਕਟ ਹੈ।ਇਸ ਦੀ ਆਊਟਪੁਟ ਇੱਕ ਉਦੋਂ ਹੀ ਇੱਕ (1) ਹੁੰਦੀ ਹੈ ਜਦੋਂ ਸਾਰੀਆਂ ਇੰਨਪੁਟਾਂ ਦੀ ਕੀਮਤ ਇੱਕ (1) ਹੋਵੇ। ਔਰ(OR) ਗੇਟਇਹ ਲੌਜਿਕਲ ਜੋੜ ਕਰਵਾਉਣ ਲਈ ਵਰਤਿਆ ਜਾਂਦਾ ਹੈ।ਇਹ ਇੱਕ ਲੌਜਿਕਲ ਸਰਕਟ ਹੈ।ਇਸ ਦੀ ਆਊਟਪੁਟ ਇੱਕ ਉਦੋਂ ਹੀ ਇੱਕ (1) ਹੁੰਦੀ ਹੈ ਜਦੋਂ ਕੋਈ ਇੱਕ (1) ਇੰਨਪੁਟ ਦੀ ਕੀਮਤ ਇੱਕ ਹੋਵੇ। ਨਾਟ(NOT) ਗੇਟਇਹ ਇੰਨਪੁਟ ਨੂੰ ਉਲਟਾ ਕਰਨ ਲਈ ਵਰਤਿਆ ਜਾਂਦਾ ਹੈ।ਇਹ ਇੱਕ ਲੌਜਿਕਲ ਸਰਕਟ ਹੈ।ਇਹ ਇੰਨਪੁਟ ਨਾਲੋਂ ਉਲਟ ਆਊਟਪੁਟ ਪੈਦਾ ਕਰਦਾ ਹੈ।ਇਸਨੂੰ ਇਨਵਰਟਰ ਵੀ ਕਿਹਾ ਜਾਂਦਾ ਹੈ ਕਿਓਂਕਿ ਇਹ ਇੰਨਪੁਟ ਨਾਲੋਂ ਉਲਟਾ ਆਊਟਪੁਟ ਦਿੰਦਾ ਹੈ। ਟਰੁੱਥ ਟੇਬਲਟਰੁੱਥ ਟੇਬਲ ਇੱਕ ਗਣਿਤਕ ਟੇਬਲ ਹੁੰਦਾ ਹੈ।ਇਸ ਵਿੱਚ ਬੁਲੀਅਨ ਅਲਜਬਰਾ ਵਰਤਿਆ ਜਾਂਦਾ ਹੈ।ਇਸ ਵਿੱਚ ਜ਼ੀਰੋ ਅਤੇ ਇੱਕ ਵਰਤੇ ਜਾਂਦੇ ਹਨ।ਇਹ ਵੱਖ-ਵੱਖ ਗੇਟਸ ਦੇ ਲੌਜਿਕ ਕੰਮਾਂ ਬਾਰੇ ਜਾਣਕਾਰੀ ਦਿੰਦਾ ਹੈ।ਥੱਲੇ ਦਿੱਤੇ ਹੋਏ ਤੋਂ ਸਾਨੂੰ ਹੇਠ ਲਿਖਿਆਂ ਚੀਜਾਂ ਦਾ ਪਤਾਂ ਲਗਦਾ ਹੈ:-
ਲੌਜਿਕ ਗੇਟ ਦੀਆਂ ਤਿੰਨ ਕਿਸਮਾਂ (AND,OR,NOT) ਦਾ ਟਰੁੱਥ ਟੇਬਲ
ਲੌਜਿਕ ਗੇਟ ਦੀਆਂ ਹੋਰ ਕਿਸਮਾਂ ਦਾ ਟਰੁੱਥ ਟੇਬਲ
ਅੱਗੇ ਪੜੋ
ਹਵਾਲੇ
|
Portal di Ensiklopedia Dunia