ਲੰਬਾੜੀ
ਲੰਬਾੜੀ ਜਾਂ ਗੋਆਰ-ਬੋਆਲੀ ਜਿਸ ਨੂੰ ਬੰਜਾਰੀ ਵੀ ਕਹਿੰਦੇ ਹਨ ਇੱਕ ਭਾਸ਼ਾ ਹੈ ਜੋ ਕਦੇ ਹਿੰਦ-ਉਪਮਹਾਦੀਪ ਵਿੱਚ ਟੱਪਰੀਵਾਸੀ ਬੰਜਾਰਾ ਰਹੇ ਲੋਕ ਬੋਲਦੇ ਹਨ ਅਤੇ ਇਹ ਇੰਡੋ-ਆਰੀਅਨ ਗਰੁੱਪ ਦੀ ਭਾਸ਼ਾ ਹੈ। ਇਸ ਭਾਸ਼ਾ ਦੀ ਲਿਖਣ ਲਈ ਕੋਈ ਮੂਲ ਸਕਰਿਪਟ ਨਹੀਂ ਹੈ। ਇਸ ਭਾਸ਼ਾ ਨੂੰ ਹੋਰ ਕੀ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿੱਚ ਲੰਮਾਨੀ, ਲੰਮਾੜੀ, ਲੰਬਾਨੀ, ਲਭਾਨੀ, ਲੰਬਾਰਾ, ਲਾਵਾਨੀ , ਲੇਮਾੜੀ, ਲੁੰਮਾਡਾਲੇ, ਲਬਾਨੀ ਮੁਕਾ ਅਤੇ ਬੰਜਾਰਾ ਦੇ ਹੋਰ ਰੂਪ, ਬੰਜਾਰੀ, ਬੰਗਾਲਾ, ਬੰਜੋਰੀ, ਬੰਜੂਰੀ, ਬ੍ਰਿੰਜਾਰੀ, ਅਤੇ ਗੋਆਰ ਦੇ ਰੂਪ, ਗੋਹਾਰ-, ਹੇਰਕੇਰੀ, ਗੂੱਲਾ, ਗੁਰਮਾਰਤੀ, ਗੋਰਮਤੀ, ਕੋਰਾ, ਸਿੰਗਾਲੀ, ਸੁਗਾਲੀ, ਸੁਕਾਲੀ, ਟਾਂਡਾ। ਬੰਜਾਰਾ ਬੋਲੀ ਬੋਲਣ ਵਾਲੇ ਸਾਰੇ ਭਾਰਤ ਵਿਚ ਹਨ। ਮਹਾਰਾਸ਼ਟਰ ਰਾਜ ਦੇ ਜਲਗਾਂਵ ਜ਼ਿਲ੍ਹੇ ਦੇ ਗੋਰਖਪੁਰ ਟਾਂਡਾ ਵਿਚ ਬਹੁਤ ਸਾਰੇ ਲੋਕ ਬੜੀ ਮਿੱਠੀ ਬੰਜਾਰਾ ਬੋਲੀ ਬੋਲਦੇ ਹਨ। ਖੇਤਰੀ ਉਪਭਾਸ਼ਾਵਾਂ ਮਹਾਰਾਸ਼ਟਰ ਦੀ (ਦੇਵਨਾਗਰੀ ਵਿਚ ਲਿਖੀ), ਕਰਨਾਟਕ ਦੀ (ਕੰਨੜ ਲਿਪੀ ਵਿਚ ਲਿਖੀ) ਅਤੇ ਤੇਲੰਗਾਨਾ ਦੀ (ਤੇਲਗੂ ਲਿਪੀ ਵਿਚ ਲਿਖੀ) ਬੰਜਾਰਾ ਵਿਚ ਵੰਡੀਆਂ ਗਈਆਂ ਹਨ। ਸਪੀਕਰ ਤੇਲਗੂ, ਕੰਨੜ, ਜਾਂ ਮਰਾਠੀ ਵਿੱਚ ਦੋਭਾਸ਼ੀ ਹਨ। ਹਵਾਲੇ
|
Portal di Ensiklopedia Dunia