ਵਾਕਭਾਸ਼ਾ ਵਿਗਿਆਨ ਅਤੇ ਵਿਆਕਰਣ ਵਿੱਚ ਵਾਕ ਇੱਕ ਭਾਸ਼ਾਈ ਪ੍ਰਗਟਾ ਹੁੰਦਾ ਹੈ। ਕੋਈ ਸ਼ਬਦ ਲੜੀ ਵਾਕ ਤਦ ਹੀ ਬਣਦੀ ਹੈ ਜਦ ਉਹ ਕਿਸੇ ਕੜੀਦਾਰ ਸੰਬੰਧਾਂ ਵਿੱਚ ਬੱਝ ਕੇ ਕਿਸੇ ਕਾਰਜ ਦਾ ਪ੍ਰਗਟਾਵਾ ਕਾਲ ਵਿੱਚ ਕਰੇ। ਰਵਾਇਤੀ ਵਿਆਕਰਨ ਅਨੁਸਾਰ ਵਾਕ ਉਦੇਸ਼ ਤੇ ਵਿਧੇ ਦੀ ਰਚਨਾ ਵਾਲ਼ਾ ਪ੍ਰਬੰਧ ਹੈ। ਉਦੇਸ਼ ਅਤੇ ਵਿਧੇ ਦੋਵੇਂ ਵਾਕ ਦੇ ਕਾਰਜੀ ਅੰਗ ਹਨ। ਵਾਕ ਵਿੱਚ ਜਿਸ ਬਾਰੇ ਕੁੱਝ ਕਿਹਾ ਗਿਆ ਹੁੰਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ ਅਤੇ ਜੋ ਕੁੱਝ ਉਦੇਸ਼ ਬਾਰੇ ਕਿਹਾ ਜਾਂਦਾ ਹੈ ਉਸਨੂੰ ਵਿਧੇ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ: ਕੁੜੀ ਖੇਡ ਰਹੀ ਹੈ। 1. ਬਲੂਮਫੀਲਡ ਅਨੁਸਾਰ, “ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ, ਜੋ ਕਿਸੇ ਵਾਕ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ।” 2. ਬਲਦੇਵ ਸਿੰਘ ਚੀਮਾ ਅਨੁਸਾਰ, “ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ। ਵਾਕ ਆਪਣੀ ਸੰਰਚਨਾਤਮਕ ਬਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ।” 3. ਜੋਗਿੰਦਰ ਸਿੰਘ ਪੁਆਰ ਅਨੁਸਾਰ, “ਵਾਕ ਸ਼ਬਦਾਂ/ ਵਾਕੰਸ਼ਾਂ/ ਉਪਵਾਕਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਸ਼ਬਦ/ ਵਾਕੰਸ਼/ ਉਪਵਾਕ ਕਿਸੇ ਖਾਸ ਤਰਤੀਬ ਵਿੱਚ ਵਿਚਰਦੇ ਹਨ।”
ਉਦੇਸ਼ ਵਿਧੇ![]() ਆਧੁਨਿਕ ਭਾਸ਼ਾ ਵਿਗਿਆਨੀ ਉਦੇਸ਼ ਅਤੇ ਵਿਧੇ ਦੀ ਥਾਂ ਉੱਪਰ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਦੀ ਵਰਤੋਂ ਕਰਦੇ ਹਨ। ਅਜੋਕੇ ਵਿਆਕਰਨ ਅਨੁਸਾਰ ਵਾਕ ਦੇ ਵਰਗੀਕਰਨ ਦੇ ਦੋ ਮੁੱਖ ਆਧਾਰ ਸਥਾਪਿਤ ਕੀਤੇ ਗਏ ਹਨ।
ਬਣਤਰ ਦੇ ਆਧਾਰ ਤੇ ਵਰਗੀਕਰਨ![]() ਬਣਤਰ ਦੇ ਪੱਖ ਤੋਂ ਵਾਕਾਂ ਦਾ ਵਿਸ਼ਲੇਸ਼ਣ ਇਹਨਾਂ ਦੀ ਅੰਦਰੂਨੀ ਬਣਤਰ ਦੇ ਆਧਾਰ ਤੇ ਕੀਤਾ ਜਾਂਦਾ ਹੈ। ਵਾਕ ਦੀ ਬਾਹਰੀ, ਅੰਦਰੂਨੀ ਬਣਤਰ ਦੇ ਅੰਤਰਗਤ ਵਾਕ ਵਿੱਚ ਵਿਚਰਨ ਵਾਲ਼ੇ ਤੱਤਾਂ ਦੀ ਆਪਸ ਵਿੱਚ ਜੁੜਨ ਪ੍ਰਕਿਰਿਆ ਅਤੇ ਵਿਚਰਨ ਸਥਾਨ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਉਹਨਾਂ ਆਪਸ ਵਿੱਚਲੀ ਜੜ੍ਹਤ ਦੇ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਆਧਾਰ ਤੇ ਵਾਕਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ:-
ਇੱਕ ਕਿਰਿਆਵੀ ਵਾਕਇੱਕ ਕਿਰਿਆਵੀ ਵਾਕ ਇਕਹਿਰੀ ਬਣਤਰ ਵਾਲ਼ਾ ਹੁੰਦਾ ਹੈ। ਇਸ ਵਿੱਚ ਕੇਵਲ ਇੱਕ ਉਦੇਸ਼ ਤੇ ਇੱਕ ਵਿਧੇ ਹੁੰਦਾ ਹੈ ਜਾਂ ਆਧੁਨਿਕ ਭਾਸ਼ਾ ਵਿਗਿਆਨ ਅਨੁਸਾਰ ਇੱਕ ਵਾਕੰਸ਼ ਅਤੇ ਇੱਕ ਕਿਰਿਆ ਵਾਕੰਸ਼ ਹੁੰਦਾ ਹੈ। ਇੱਕ ਕਿਰਿਆਵੀ ਵਾਕ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ। ਬਹੁ-ਕਿਰਿਆਵੀ ਵਾਕਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ, ਉਸ ਨੂੰ ਬਹੁ-ਕਿਰਆਵੀ ਵਾਕ ਕਿਹਾ ਜਾਂਦਾ ਹੈ। ਬਹੁ-ਕਿਰਿਆਵੀ ਵਾਕ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਦੇ ਸੁਮੇਲ ਤੋਂ ਬਣੀ ਵਾਕ ਸੰਰਚਨਾ ਹੁੰਦੀ ਹੈ। ਬਹੁ- ਕਿਰਿਆਵੀ ਵਾਕਾਂ ਵਿੱਚ ਸੰਯੁਕਤ ਤੇ ਮਿਸ਼ਰਤ ਵਾਕਾਂ ਨੂੰ ਰੱਖਿਆ ਜਾਂਦਾ ਹੈ।
ਸਧਾਰਨ ਵਾਕ ਦੀ ਬਣਤਰ ਦੇ ਪੈਟਰਨਸਧਾਰਨ ਵਾਕ ਵਿੱਚ ਸਿਰਫ ਇੱਕ ਸਵਾਧੀਨ ਉਪਵਾਕ ਹੁੰਦਾ ਹੈ। ਇਸ ਸਵਾਧੀਨ ਉਪਵਾਕ ਵਿੱਚ ਸਿਰਫ ਇੱਕ ਕਿਰਿਆ ਵਾਕੰਸ਼ ਆ ਸਕਦਾ ਹੈ,ਜਿਸਦਾ ਰੂਪ ਕਾਲਕੀ ਹੁੰਦਾ ਹੈ। ਇਸ ਕਿਰਿਆ ਵਾਕੰਸ਼ ਨਾਲ਼ ਹੋਰ ਬਾਕੀ ਕਿਰਿਆ ਵਾਕੰਸ਼ ਆ ਜਾਂਦੇ ਹਨ ਜਿਵੇਂ:- ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼ ਆਦਿ ਜੁੜ ਕੇ ਉਪਵਾਕ ਦਾ ਵਿਸਥਾਰ ਕਰ ਸਕਦੇ ਹਨ। ਸਧਾਰਨ ਵਾਕਾਂ ਨੂੰ ਸਮਝਣ ਲਈ ਇਹਨਾਂ ਵਾਕੰਸ਼ਾਂ ਦੇ ਆਪਸ ਵਿੱਚ ਜੁੜਨ ਦੀ ਪ੍ਰਕਿਰਿਆ ਨੂੰ ਸਮਝਣਾ ਜਰੂਰੀ ਹੁੰਦਾ ਹੈ। ਇਹਨਾਂ ਵਾਕੰਸ਼ਾਂ ਦੇ ਆਪਸੀ ਸੰਬੰਧਾਂ ਦੇ ਆਧਾਰ ਤੇ ਸਧਾਰਨ ਵਾਕਾਂ ਦੇ ਕੁੱਝ ਨਿਸ਼ਚਿਤ ਪੈਟਰਨ ਵੇਖੇ ਜਾ ਸਕਦੇ ਹਨ, ਜੋ ਇਸ ਪ੍ਰਕਾਰ ਹਨ:-
ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਇੱਕ ਨਾਂਵ ਵਾਕੰਸ਼ ਹੁੰਦਾ ਹੈ, ਜਿਹੜਾ ਕਿ ਵਾਕ ਦਾ ਕਰਤਾ ਹੁੰਦਾ ਹੈ। ਇਹਨਾਂ ਵਾਕਾਂ ਦੀ ਕਿਰਿਆ ਅਕਰਮਕ ਹੰਦੀ ਹੈ ਕੁੜੀ (ਕਰਤਾ ਨਾਂਵ ਵਾਕੰਸ਼) ਹੱਸਦੀ ਹੈ (ਕਿਰਿਆ ਵਾਕੰਸ਼)।
ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਦੋ ਨਾਂਵ ਵਾਕੰਸ਼ ਹੁੰਦੇ ਹਨ। ਪਹਿਲਾ ਨਾਂਵ ਵਾਕੰਸ਼ ਵਾਕ ਦਾ ਉਦੇਸ਼ ਹੁੰਦਾ ਹੈ ਅਤੇ ਦੂਜਾ ਨਾਂਵ ਵਾਕੰਸ਼ ਪਹਿਲੇ ਵਾਕ ਦਾ ਹੀ ਪੂਰਕ ਹੁੰਦਾ ਹੈ। ਇਹਨਾਂ ਦੋਹਾਂ ਨਾਂਵ ਵਾਕੰਸ਼ਾਂ ਨੂੰ ਸਹਾਇਕ ਕਿਰਿਆ ਜੋੜਦੀ ਹੈ। ਪ੍ਰੋਫੈਸਰ ਦਾ ਮੁੰਡਾ (ਕਰਤਾ ਨਾਂਵ ਵਾਕੰਸ਼) ਡਾਕਟਰ (ਪੂਰਕ ਨਾਂਵ ਵਾਕੰਸ਼) ਬਣ ਗਿਆ (ਕਿਰਿਆ ਵਾਕੰਸ਼)।
ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਵੀ ਦੋ ਨਾਂਵ ਵਾਕੰਸ਼ ਹੁੰਦੇ ਹਨ। ਪਹਿਲਾ ਨਾਂਵ ਵਾਕੰਸ਼ ਵਾਕ ਦਾ ਕਰਤਾ ਹੁੰਦਾ ਹੈ ਅਤੇ ਦੂਜਾ ਨਾਂਵ ਵਾਕੰਸ਼ ਵਾਕ ਦਾ ਕਰਮ ਹੁੰਦਾ ਹੈ। ਅਜਿਹੇ ਵਾਕਾਂ ਦੀ ਕਿਰਿਆ ਸਕਰਮਕ ਹੁੰਦੀ ਹੈ। ਕੁੜੀ (ਕਰਤਾ ਨਾਂਵ ਵਾਕੰਸ਼) ਰੋਟੀ (ਕਰਮ ਨਾਂਵ ਵਾਕੰਸ਼) ਖਾਂਦੀ ਹੈ (ਕਿਰਿਆ ਵਾਕੰਸ਼)।
ਇਸ ਪੈਟਰਨ ਦੇ ਵਾਕਾਂ ਦੀ ਬਣਤਰ ਵਿੱਚ ਤਿੰਨ ਨਾਂਵ ਵਾਕੰਸ਼ ਹੁੰਦੇ ਹਨ। ਪਹਿਲਾ ਨਾਂਵ ਵਾਕੰਸ਼ ਕਰਤਾ ਨਾਂਵ ਵਾਕੰਸ਼ ਹੁੰਦਾ ਹੈ। ਦੂਜੇ ਦੋਵੇਂ ਕਰਮ ਨਾਂਵ ਵਾਕੰਸ਼ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਪ੍ਰਧਾਨ ਕਰਮ ਨਾਂਵ ਵਾਕੰਸ਼ ਹੁੰਦਾ ਹੈ ਅਤੇ ਇੱਕ ਅਪ੍ਰਧਾਨ ਕਰਮ ਨਾਂਵ ਵਾਕੰਸ਼ ਹੁੰਦਾ ਹੈ। ਆਮ ਤੌਰ ਤੇ ਅਪ੍ਰਧਾਨ ਕਰਮ ਨਾਂਵ ਵਾਕੰਸ਼, ਪ੍ਰਧਾਨ ਕਰਮ ਨਾਂਵ ਵਾਕੰਸ਼ ਤੋਂ ਪਹਿਲਾਂ ਆਉਂਦਾ ਹੈ। ਅਪ੍ਰਧਾਨ ਕਰਮ ਨਾਂਵ ਵਾਕੰਸ਼ ਨਾਲ਼ /ਨੂੰ/ ਸੰਬੰਧਕ ਲਗਦਾ ਹੈ। ਪਿਤਾ ਨੇ (ਕਰਤਾ ਨਾਂਵ ਵਾਕੰਸ਼) ਧੀ ਨੂੰ (ਅਪ੍ਰਧਾਨ ਕਰਮ ਨਾਂਵ ਵਾਕੰਸ਼) ਪ੍ਰੋਫੈਸਰ (ਪ੍ਰਧਾਨ ਕਰਮ ਨਆਂਵ ਵਾਕੰਸ਼) ਬਣਾਇਆ (ਕਿਰਿਆ ਨਾਂਵ ਵਾਕੰਸ਼)।
ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਇੱਕ ਨਾਂਵ ਵਾਕੰਸ਼ ਅਤੇ ਇੱਕ ਵਿਸ਼ੇਸ਼ਣ ਵਾਕੰਸ਼ ਹੁੰਦਾ ਹੈ। ਜੋ ਕਿ ਨਾਂਵ ਦੀ ਹੀ ਵਿਸ਼ੇਸ਼ਤਾ ਦਸਦਾ ਹੈ। ਇਹਨਾਂ ਵਾਕੰਸ਼ਾਂ ਨੂੰ ਸਹਾਇਕ ਕਿਰਿਆ ਜੋੜਦੀ ਹੈ। ਕੁੜੀ (ਨਾਂਵ ਵਾਕੰਸ਼) ਗੋਰੀ (ਵਿਸ਼ੇਸ਼ਣ ਵਾਕੰਸ਼) ਹੈ (ਕਿਰਿਆ ਵਾਕੰਸ਼)।
ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਨਾਂਵ ਵਾਕੰਸ਼ ਦੇ ਨਾਲ਼ ਵਿਸ਼ੇਸ਼ਣ ਵਾਕੰਸ਼ ਦੀ ਥਾਂ ਕਿਰਿਆ ਵਿਸ਼ੇਸ਼ਣ ਵਾਕੰਸ਼ ਵਿਚਰਦਾ ਹੈ। ਇਸ ਤਰਾਂ ਦੇ ਵਾਕਾਂ ਦੀ ਕਿਰਿਆ ਅਕਾਲਕੀ ਹੁੰਦੀ ਹੈ। ਨਾਂਵ ਵਾਕੰਸ਼ ਵਾਕ ਦਾ ਕਰਤਾ ਜਾਂ ਉਦੇਸ਼ ਹੁੰਦਾ ਹੈ। ਮੁੰਡਾ (ਨਾਂਵ ਵਾਕੰਸ਼) ਗੱਡੀਓਂ (ਕਿਰਿਆ ਵਿਸ਼ੇਸ਼ਣ ਵਾਕੰਸ਼) ਉੱਤਰਿਆ (ਕਿਰਿਆ ਵਾਕੰਸ਼)।
ਇਸ ਤਰ੍ਹਾਂ ਦੇ ਵਾਕਾਂ ਦੀ ਬਣਤਰ ਵਿੱਚ ਸਿਰਫ ਕਰਮ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਹੀ ਹੁੰਦੇ ਹਨ। ਇਹਨਾਂ ਵਾਕਾਂ ਦਾ ਰੂਪ ਕਰਮਣੀਵਾਚੀ ਹੁੰਦਾ ਹੈ। ਅਰਦਾਸ (ਕਰਮ ਨਾਂਵ ਵਾਕੰਸ਼) ਕੀਤੀ ਗਈ (ਕਿਰਿਆ ਵਾਕੰਸ਼)। ਸੰਯੁਕਤ ਵਾਕਾਂ ਦੀ ਬਣਤਰ ਦੇ ਪੈਟਰਨਜਿਹਨਾਂ ਵਾਕਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਆਉਣ ਉਹਨਾਂ ਵਾਕਾਂ ਨੂੰ ਸੰਯੁਕਤ ਵਾਕਾਂ ਦਾ ਨਾਂ ਦਿੱਤਾ ਜਾਂਦਾ ਹੈ। ਇਹ ਉਪਵਾਕ ਇਕੱਲੇ ਤੌਰ ਤੇ ਵਿਚਰ ਸਕਣ ਦੀ ਸਮਰੱਥਾ ਵੀ ਰੱਖਦੇ ਹਨ। ਇਹਨਾਂ ਦੋ ਜਾਂ ਦੋ ਵਧੇਰੇ ਸਵਾਧੀਨ ਉਪਵਾਕਾਂ ਨੂੰ ਕਈ ਵਾਰ ਕਾਮੇ, ਤੇ, ਅਤੇ, ਪਰ ਆਦਿ ਯੋਜਕਾਂ ਨਾਲ਼ ਜੋੜਿਆ ਜਾਂਦਾ ਹੈ।
ਕੁੜੀ ਖੜੀ ਹੈ(ਸਵਾਧੀਨ ਉਪਵਾਕ),(ਯੋਜਕ) ਮੁੰਡਾ ਬੈਠਾ ਹੈ(ਸਵਾਧੀਨ ਉਪਵਾਕ)।
ਮੁੰਡਾ ਲਿਖਦਾ ਹੈ(ਸਵਾਧੀਨ ਉਪਵਾਕ) ਤੇ(ਯੋਜਕ) ਕੁੜੀ ਪੜਦੀ ਹੈ(ਸਵਾਧੀਨ ਉਪਵਾਕ)।
ਮਿਸ਼ਰਤ ਵਾਕਾਂ ਦੀ ਬਣਤਰ ਦੇ ਪੈਟਰਨਮਿਸ਼ਰਤ ਵਾਕਾਂ ਦੀ ਬਣਤਰ ਵਿੱਚ ਘੱਟੋ-ਘੱਟ ਇੱਕ ਸਵਾਧੀਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਪਰਾਧੀਨ ਉਪਵਾਕ ਆ ਜਾਂਦੇ ਹਨ। ਸਵਾਧੀਨ ਉਪਵਾਕ ਵਿੱਚ ਵਿਚਰਨ ਵਾਲ਼ਾ ਕਿਰਿਆ ਵਾਕੰਸ਼ ਕਾਲਕੀ ਹੁੰਦਾ ਹੈ। ਜਦੋਂ ਕਿ ਪਰਾਧੀਨ ਉਪਵਾਕਾਂ ਦੀ ਸਿਰਜਣਾ ਅਕਾਲਕੀ ਕਿਰਿਆ ਵਾਕੰਸ਼ ਦੁਆਰਾ ਵੀ ਹੋ ਸਕਦੀ ਹੈ। ਸਵਾਧੀਨ ਇਕੱਲੇ ਤੌਰ ਤੇ ਵਾਕ ਵਜੋਂ ਵਿਚਰ ਸਕਣ ਦੀ ਸਮਰੱਥਾ ਰੱਖਦਾ ਹੈ। ਜਿੱਥੇ ਪਰਾਧੀਨ ਉਪਵਾਕ ਇਕੱਲੇ ਤੌਰ ਤੇ ਨਹੀਂ ਵਿਚਰ ਸਕਦਾ ਕਿਸੇ ਮੁੱਖ ਉਪਵਾਕ ਨਾਲ਼ ਵਿਚਰ ਕੇ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦਾ ਹੈ। ਪੰਜਾਬੀ ਭਾਸ਼ਾ ਦੇ ਪਰਾਧੀਨ ਉਪਵਾਕਾਂ ਦੀ ਪਛਾਣ ਇਹਨਾਂ ਦੇ ਆਰੰਭ ਵਿੱਚ ਵਿਚਰਨ ਵਾਲ਼ੇ ਅਧੀਨ ਯੋਜਕਾਂ ਰਾਹੀਂ ਕੀਤੀ ਜਾਂਦੀ ਹੈ। ਪਰਾਧੀਨ ਉਪਵਾਕਾਂ ਦੀ ਸ਼ੁਰੂਆਤ ਕਿ, ਜੋ, ਜਿਵੇਂ, ਜਦੋਂ, ਜੇ, ਜਿਹੜੇ, ਜਿਹਨਾਂ ਆਦਿ ਨਾਲ ਹੁੰਦੀ ਹੈ।
ਉਦਾਹਰਣ:- ਭਾਵੇਂ ਉਸਦੇ ਦੋਸਤ ਮੂਰਖ ਹਨ, ਫਿਰ ਵੀ(ਪਰਾਧੀਨ ਉਪਵਾਕ) ਉਹ ਸਿਆਣਾ ਹੈ(ਸਵਾਧੀਨ ਉਪਵਾਕ)। ਕਾਰਜ ਦੇ ਆਧਾਰ ਤੇ ਵਰਗੀਕਰਨ![]()
ਪ੍ਰਸ਼ਨਵਾਚੀ ਵਾਕਪ੍ਰਸ਼ਨਵਾਚੀ ਵਾਕ ਦੁਆਰਾ ਕੋਈ ਪ੍ਰਸ਼ਨ ਪੁੱਛਿਆ ਗਿਆ ਹੁੰਦਾ ਹੈ। ਇਹਨਾਂ ਦੀ ਸਿਰਜਣਾ ਦੋ ਪ੍ਰਕਾਰ ਹੁੰਦੀ ਹੈ। ਪਹਿਲੇ ਪ੍ਰਕਾਰ ਦੇ ਪ੍ਰਸ਼ਨਵਾਚਕ ਵਾਕਾਂ ਵਿੱਚ ਕਿਸੇ ਪ੍ਰਸ਼ਨ ਸੂਚਕ ਸ਼ਬਦ ਦੀ ਵਰਤੋਂ ਹੁੰਦੀ ਹੈ। ਜਦੋਂ ਕਿ ਦੂਜੀ ਪ੍ਰਕਾਰ ਦੇ ਪ੍ਰਸ਼ਨਵਾਚਕ ਵਿੱਚ ਇਸ ਪ੍ਰਕਾਰ ਦੀ ਵਰਤੋਂ ਲਾਜਮੀ ਨਹੀਂ ਹੁੰਦੀ। ਦੂਜੀ ਪ੍ਰਕਾਰ ਦੇ ਵਾਕਾਂ ਵਿੱਚ ਵਕਤੇ ਦੇ ਲਹਿਜੇ ਦੇ ਆਧਾਰ ਤੇ ਹੀ ਪ੍ਰਸਨਵਾਚਕ ਵਾਕਾਂ ਦੀ ਸਿਰਜਣਾ ਹੁੰਜੀ ਹੈ।
ਆਗਿਆਵਾਚੀ ਵਾਕਆਗਿਆਵਾਚੀ ਵਾਕ ਉਹ ਹੁੰਦੇ ਹਨ ਜਿਹਨਾਂ ਦਾ ਪ੍ਰਤੀਕਰਮ ਕਿਸੇ ਕਾਰਜ ਵਿੱਚ ਹੁੰਦਾ ਹੈ। ਇਹਨਾਂ ਵਾਕਾਂ ਵਿੱਚ ਕਰਤਾ ਦੀ ਆਮ ਤੌਰ ਤੇ ਅਣਹੋਂਦ ਹੁੰਦੀ ਹੈ। ਇਹਨਾਂ ਵਾਕਾਂ ਵਿੱਚ ਕੇਵਲ ਆਗਿਆਬੋਧਕ ਤੇ ਇੱਛਾਬੋਧਕ ਕਿਰਿਆਵਾਂ ਆਉਂਦੀਆਂ ਹਨ। ਕਾਰਜੀ ਪੱਖੋਂ ਇਹਨਾਂ ਵਾਕਾਂ ਦੀ ਸੁਰ ਹੁਕਮੀਆਂ ਜਾਂ ਬੇਨਤੀਵਾਚਕ ਹੁੰਦੀ ਹੈ। ਬੇਨਤੀ ਜਾਂ ਹੁਕਮ ਦਾ ਵਕਤਾ ਦੇ ਉਚਾਰਨ ਲਹਿਜੇ ਜਾਂ ਵਕਤਾ / ਸਰੋਤਾ ਦੇ ਰਿਸ਼ਤੇ ਤੋਂ ਪਤਾ ਚਲਦਾ ਹੈ। ਆਮ ਤੌਰ ਤੇ ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਤੋਂ ਹੁਕਮ ਜਾਂ ਬੇਨਤੀ ਦਾ ਪਤਾ ਨਹੀਂ ਲਗਦਾ, ਪਰ ਕਿਸੇ ਵਾਕ ਵਿੱਚ ਆਦਰਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਆਦਰਬੋਧਕ ਆਗਿਆਵਾਚੀ ਕਿਰਿਆ ਰੂਪਾਂ ਦੀ ਵਰਤੋਂ ਕੀਤੀ ਜਾਵੇ ਤਾਂ ਵਾਕਾਂ ਦਾ ਬੇਨਤੀਵਾਚਕ ਸਰੂਪ ਨਿਸ਼ਚਿਤ ਹੋ ਜਾਂਦਾ ਹੈ।
ਬਿਆਨੀਆ ਵਾਕਬਿਆਨੀਆ ਵਾਕਾਂ ਵਿੱਚ ਕਿਸੇ ਪ੍ਰਕਾਰ ਦੀ ਹਾਂ ਵਾਚਕ ਜਾਂ ਨਾਂਹ ਵਾਚਕ ਸੂਚਨਾ ਦਿੱਤੀ ਜਾਂਦੀ ਹੈ। ਇਹ ਵਾਕ ਵਰਣਨਮੁੱਖ ਹੁੰਦੇ ਹਨ। ਇਹਨਾਂ ਵਾਕਾਂ ਵਿੱਚ ਕਿਸੇ ਤੱਥ ਜਾਂ ਸੱਚਾਈ ਨੂੰ ਬਿਆਨ ਕੀਤਾ ਜਾਂਦਾ ਹੈ ਜਾਂ ਕਿਸੇ ਘਟਨਾ ਵਸਤ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਜਿਵੇਂ:-
|
Portal di Ensiklopedia Dunia