ਵਾਮਨ ਦੇ ਕਾਵਿ ਗੁਣਆਚਾਰੀਆ ਵਾਮਨ ਦੁਆਰਾ ਦਰਸਾਏ ਕਾਵਿ-ਗੁਣ ਆਚਾਰੀਆ ਵਾਮਨ ਨੇ ਕਾਵਿ-ਗੁਣਾਂ ਦਾ ਵਿਵੇਚਨ ਕਰਦੇ ਹੋਏ ਕਿਹਾ ਹੈ ਕਿ ਕਾਵਿ ਵਿੱਚ ਸ਼ੋਭਾ ਅਰਥਾਤ ਚਮਤਕਾਰ ਉਤਪੰਨ ਕਰਨ ਵਾਲੇ ਧਰਮ ਕਾਵਿ-ਗੁਣ ਹਨ। ਭਾਵੇਂ ਕਿ ਆਚਾਰੀਆ ਭਰਤ ਮੁਨੀ, ਦੰਡੀ, ਭੋਜ ਰਾਜ, ਕੁੰਤਕ ਆਦਿ ਵੱਖ-ਵੱਖ ਸਮੀਖਿਆਕਾਰਾਂ ਨੇ ਕਾਵਿ-ਗੁਣਾਂ ਦਾ ਵਿਵਚੇਨ ਕਰਦੇ ਹੋਏ ਇਨ੍ਹਾਂ ਦੇ ਵੱਖ-ਵੱਖ ਭੇਦ ਕੀਤੇ ਹਨ। ਪਰ ਮੁੱਖ ਰੂਪ ਵਿੱਚ ਆਚਾਰੀਆ ਮੰਮਟ ਤੋਂ ਵਾਮਨ ਦੁਆਰਾ ਦਰਸਾਏ ਗਏ ਵੀਹ (20) ਗੁਣਾਂ- ਸ਼ੇਲਸ਼, ਪ੍ਰਸਾਦ, ਸਮਤਾ, ਮਾਧੁਰਯ, ਸੁਕੁਮਾਰਤਾ, ਅਰਥ-ਵਿਅਕਤੀ, ਉਦਾਰਤਾ, ਓਜ, ਕਾਂਤੀ ਅਤੇ ਸਮਾਧੀ, ਜਿਨ੍ਹਾਂ ਦੇ ਅੱਗੋਂ ਅਰਥ ਗੁਣ ਅਤੇ ਸ਼ਬਦ ਗੁਣ ਦੋ-ਦੋ ਭੇਦ ਹਨ, ਨੂੰ ਮਾਨਤਾ ਮਿਲਦੀ ਰਹੀ ਹੈ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ— 1. ਸ਼ਬਦ ਗੁਣ1.1 ਸ਼ਲੇਸ਼ਜਿਸ ਰਚਨਾ ਵਿੱਚ ਸ਼ਬਦ ਇੱਕੋ ਜਿਹੇ ਲੱਗਣ, ਉਥੇ ਸ਼ਲੇਸ਼ ਸ਼ਬਦ ਗੁਣ ਹੁੰਦਾ ਹੈ। ਉਦਾਹਰਣ-
ਇਨ੍ਹਾਂ ਸਤਰਾਂ ਵਿੱਚ 'ਮਿਲਿਐ' ਅਤੇ 'ਮਿਲੈ' ਸ਼ਬਦ ਵਾਰ-ਵਾਰ ਆਉਣ ਨਾਲ ਇਥੇ ਸ਼ਲੇਸ਼ ਸ਼ਬਦ ਗੁਣ ਹੈ। 1.2 ਪ੍ਰਸਾਦਪ੍ਰਸਾਦ ਤੋਂ ਭਾਵ ਹੈ ਢਿੱਲਾਪਣ ਅਰਥਾਤ ਜਿਸ ਦੀ ਪ੍ਰਾਪਤੀ ਬਗ਼ੈਰ ਕਿਸੇ ਖਾਸ ਕੋਸ਼ਿਸ਼ ਤੋਂ ਹੋ ਜਾਵੇ। ਆਚਾਰੀਆ ਭਰਤ ਮੁਨੀ ਅਨੁਸਾਰ ਜੋ ਰਚਨਾ ਸੁਣਨ ਨਾਲ ਹੀ ਸਮਝ ਆ ਜਾਵੇ ਉਹ ਪ੍ਰਸਾਦ ਸ਼ਬਦ ਗੁਣ ਵਾਲੀ ਰਚਨਾ ਹੁੰਦੀ ਹੈ। ਉਦਾਹਰਣ-
ਇਨ੍ਹਾਂ ਸਤਰਾਂ ਵਿੱਚ ਪਾਣੀ ਦੇ ਚਲਦੇ ਜਾਂ ਵਗਦੇ ਰਹਿਣ ਦਾ ਭਾਵ ਸ਼ਬਦਾਂ ਦੇ ਸੁਣਨ ਮਾਤ੍ਰ ਨਾਲ ਹੀ ਸਮਝ ਆ ਰਿਹਾ ਹੈ, ਜਿਸ ਕਰਕੇ ਇਥੇ ਪ੍ਰਸਾਦ ਸ਼ਬਦ ਗੁਣ ਹੈ। 1.3 ਸਮਤਾਜਿਸ ਰਚਨਾ ਵਿੱਚ ਲਿਖਣ ਸ਼ੈਲੀ ਆਦਿ ਤੋਂ ਅੰਤ ਤੱਕ ਇੱਕ ਸਮਾਨ ਚਲਦੀ ਰਹੇ ਉਥੇ ਸਮਤਾ ਸ਼ਬਦ ਗੁਣ ਹੁੰਦਾ ਹੈ।[1] 1.4 ਮਾਧੁਰਯਜਿਸ ਰਚਨਾ ਵਿੱਚ ਸੰਧੀ-ਸਮਾਸ ਪਦਾਂ ਦੀ ਵਰਤੋਂ ਨਾ ਹੋਵੇ ਉਸ ਰਚਨਾ ਵਿੱਚ ਮਾਧੁਰਯ ਸ਼ਬਦ ਗੁਣ ਹੁੰਦਾ ਹੈ। ਉਦਾਹਰਣ-
ਓਪਰੋਕਤ ਸਤਰਾਂ ਵਿੱਚ ਵਰਤੇ ਗਏ ਸ਼ਬਦ ਸੰਧੀ ਰਹਿਤ ਅਤੇ ਸਮਾਸ ਰਹਿਤ ਹਨ ਇਸ ਕਰਕੇ ਇਥੇ ਮਾਧੁਰਯ ਸ਼ਬਦ ਗੁਣ ਹੈ। 1.5 ਸੁਕੁਮਾਰਤਾਸੁਕੁਮਾਰਤਾ ਦਾ ਅਰਥ ਹੈ ਕੋਮਲਤਾ। ਜਿਸ ਰਚਨਾ ਵਿੱਚ ਕਠੋਰ ਵਰਣਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ ਉਥੇ ਸੁਕੁਮਾਰਤਾ ਸ਼ਬਦ ਗੁਣ ਹੁੰਦਾ ਹੈ। ਉਦਾਹਰਣ-
1.6 ਅਰਥ-ਵਿਅਕਤੀਜਿਸ ਰਚਨਾ ਵਿੱਚ ਪਦਾਂ ਦਾ ਤੁਰੰਤ ਤੇ ਸਪਸ਼ਟ ਅਰਥ ਬੋਧ ਹੋ ਜਾਏ, ਅਰਥ-ਵਿਅਕਤੀ ਅਰਥ ਗੁਣ ਹੁੰਦਾ ਹੈ।[2] ਉਦਾਹਰਣ-
ਬਾਵਾ ਬੁੱਧ ਸਿੰਘ ਦੀਆਂ ਇਨ੍ਹਾਂ ਸਤਰਾਂ ਤੋਂ ਸਪਸ਼ਟ ਰੂਪ ਵਿੱਚ ਨਾਇਕਾ ਵੱਲੋਂ ਮਾਹੀ ਦਾ ਸੁਪਨੇ ਵਿੱਚ ਦੀਦਾਰ ਹੋਣ ਦਾ ਭਾਵ ਪ੍ਰਗਟ ਹੋ ਰਿਹਾ ਹੈ। 1.7 ਉਦਾਰਤਾਜਿਸ ਰਚਨਾ ਵਿੱਚ ਵਿਕਟਤਾ ਪੈਦਾ ਹੋਵੇ, ਭਾਵ ਜਿਸ ਵਿੱਚ ਟਵਰਗ ਆਦਿ ਕਠੋਰ ਵਰਣਾਂ ਦੀ ਵਰਤੋਂ ਹੋਵੇ ਅਤੇ ਸ਼ਬਦਾਂ ਵਿੱਚ ਧ੍ਵਨੀ ਪੈਦਾ ਹੋਵੇ, ਉਥੇ ਉਦਾਰਤਾ ਸ਼ਬਦ ਗੁਣ ਹੁੰਦਾ ਹੈ। ਉਦਾਹਰਣ-
ਓਪਰੋਕਤ ਸਤਰ ਦੇ ਸ਼ਬਦਾਂ ‘ਦੇਖਣ’, ‘ਰਣ’ ਵਿੱਚ ‘ਣ’ ਵਰਣ ਅਤੇ ‘ਚੰਡ’ ਤੇ ‘ਪ੍ਰਚੰਡ’ ਵਿੱਚ ‘ਡ’ ਵਰਣ ਦੀ ਵਰਤੋਂ ਉਦਾਰਤਾ ਸ਼ਬਦ ਗੁਣ ਨੂੰ ਦਰਸਾਉਂਦੀ ਹੈ। 1.8 ਓਜ ਗੁਣਜਿਸ ਰਚਨਾ ਵਿੱਚ ਸੰਯੁਕਤ ਅੱਖਰਾਂ ਨਾਲ ਯੁਕਤ ਸਮਾਸ ਪ੍ਰਧਾਨ ਤੇ ਕੰਨਾਂ ਨੂੰ ਚੁਭਣ ਵਾਲੀ ਸ਼ਬਦਾਵਲੀ ਦੀ ਵਰਤੋਂ ਹੋਵੇ, ਉਥੇ ਓਜ ਸ਼ਬਦ ਗੁਣ ਹੁੰਦਾ ਹੈ। ਉਦਾਹਰਣ-
ਇਨ੍ਹਾਂ ਸਤਰਾਂ ਵਿੱਚ ‘ਬਰਫ਼-ਦੁੱਧ’, ‘ਹਿੱਕ-ਉਭਾਰਾਂ’, ‘ਪਿਆਰ-ਵਿਗੁੱਤੇ’ ਸ਼ਬਦ ਸਮਾਸੀ ਸ਼ਬਦ ਹਨ। 1.9 ਕਾਂਤੀਜਿਸ ਰਚਨਾ ਦੀ ਸ਼ਬਦਾਵਲੀ ਵਿੱਚ ਅਲੌਕਿਕ ਸ਼ੋਭਾ ਜਾਂ ਉਜਵਲਤਾ ਹੁੰਦੀ ਹੈ ਉਥੇ ਕਾਂਤੀ ਸ਼ਬਦ ਗੁਣ ਹੁੰਦਾ ਹੈ। ਉਦਾਹਰਣ-
ਇਨ੍ਹਾਂ ਸਤਰਾਂ ਵਿੱਚ ਮੋਹਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਕੀਤੀ ਹੈ ਜਿਸ ਨਾਲ ਇਥੇ ਕਾਂਤੀ ਗੁਣ ਪੈਦਾ ਹੋ ਗਿਆ ਹੈ। 1.10 ਸਮਾਧੀਜਿਸ ਰਚਨਾ ਵਿੱਚ ਗਾੜ੍ਹਤਾ ਅਤੇ ਸ਼ਿਥਲਤਾ (ਢਿੱਲਾਪਣ) ਇੱਕ ਨਿਸ਼ਚਿਤ ਕ੍ਰਮ ਵਿੱਚ ਹੁੰਦੀਆਂ ਹਨ, ਉਥੇ ਸਮਾਧੀ ਸ਼ਬਦ ਗੁਣ ਹੁੰਦਾ ਹੈ। 2 ਅਰਥ ਗੁਣ2.1 ਸ਼ਲੇਸ਼ਸ਼ਲੇਸ਼ ਦਾ ਅਰਥ ਹੈ ਚਤੁਰਾਈ ਨਾਲ ਕੰਮ ਕਰਨਾ ਅਤੇ ਉਸ ਨੂੰ ਪ੍ਰਗਟ ਨਾ ਹੋਣ ਦੇਣਾ ਅਰਥਾਤ ਅਸੰਭਵ ਅਰਥ ਦਾ ਸੰਭਵ ਹੋ ਜਾਣਾ ਅਤੇ ਸਮਾਨ ਸ਼ਬਦਾਂ ਦੀ ਆਨੰਦਜਨਕ ਰਚਨਾ ਹੀ ਸ਼ਲੇਸ਼ ਅਰਥ ਗੁਣ ਹੈ। 2.2 ਪ੍ਰਸਾਦ ਗੁਣਜਿਸ ਰਚਨਾ ਵਿੱਚ ਜਿਤਨੇ ਸ਼ਬਦ ਅਰਥ ਵਿਸ਼ੇਸ਼ ਲਈ ਜ਼ਰੂਰੀ ਹੋਣ, ਉਤਨੇ ਹੀ ਸ਼ਬਦਾਂ ਦੀ ਵਰਚੋਂ ਕੀਤੀ ਜਾਵੇ, ਉਤੇ ਪ੍ਰਸਾਦ ਅਰਥ ਗੁਣ ਹੁੰਦਾ ਹੈ। ਉਦਾਹਰਣ-
ਓਪਰੋਕਤ ਸਤਰ ਵਿੱਚ ਹਰ ਸ਼ਬਦ ਦਾ ਆਪਣਾ ਕਾਰਜ ਹੈ ਜੋ ਸਹੀ ਅਰਥ ਦੀ ਪ੍ਰਤੀਤੀ ਕਰਵਾਉਂਦਾ ਹੈ ਅਤੇ ਕੋਈ ਵੀ ਵਾਧੂ ਸ਼ਬਦ ਨਹੀਂ ਵਰਤਿਆ ਗਿਆ। ਇਸ ਤਰ੍ਹਾਂ ਇਸ ਉਦਾਹਰਣ ਵਿੱਚ ਪ੍ਰਸਾਦ ਅਰਥ ਗੁਣ ਮੌਜੂਦ ਹੈ। 2.3 ਸਮਤਾਜਿਸ ਰਚਨਾ ਵਿੱਚ ਵਿਸ਼ਮਤਾ ਨਾ ਹੋਵੇ, ਉਥੇ ਸਮਤਾਅਰਥ ਗੁਣ ਹੁੰਦਾ ਹੈ। ਇਸਦੇ ਦੋ ਰੂਪ ਹਨ- ਆਦਿ ਤੋਂ ਅੰਤ ਤੱਕ ਇੱਕ ਗੀ ਕ੍ਰਮ ਦਾ ਨਿਭਾ ਅਤੇ ਸਰਲਤਾ ਨਾਲ ਅਰਥ ਦੀ ਪ੍ਰਤੀਤੀ। ਚੰਦ੍ਰਾਲੋਕ’ ਵਿੱਚ ਸਮਤਾ ਅਰਥ ਗੁਣ ਬਾਰੇ ਕਿਹਾ ਗਿਆ ਹੈ ਕਿ ਜਿਸ ਰਚਨਾ ਵਿੱਚ ਘੱਟ ਸਮਾਸ ਸ਼ਬਦਾਂ ਦੀ ਵਰਤੋਂ ਅਤੇ ਵਰਣਾਂ ਦੀ ਸਮਾਨਤਾ ਹੋਵੇ ਉਥੇ ਸਮਤਾ ਅਰਥ ਗੁਣ ਹੁੰਦਾ ਹੈ। ਉਦਾਹਰਣ- ਸ਼ਯਾਮਲਾ ਕੋਮਲਾ ਬਾਲਾ ਸ਼ਰਣੰ ਗਤਾ। ਇਸ ਸਤਰ ਵਿੱਚ ਸਮਾਸ ਦਾ ਪ੍ਰਯੋਗ ਬਿਲਕੁਲ ਨਹੀਂ ਹੈ ਅਤੇ ‘ਸ਼ਯਾਮਲਾ’, ‘ਕੋਮਲਾ’, ‘ਬਾਲਾ’ ਸ਼ਬਦਾਂ ਵਿੱਚ ‘ਆ’ ਦੀ ਸਮਾਨਤਾ ਹੀ ਇਸਨੂੰ ਸਮਤਾ ਅਰਥ ਗੁਣ ਬਣਾ ਰਹੀ ਹੈ। 2.4 ਮਾਧੁਰਯਕਥਨ ਦੇ ਅਣੋਖੇਪਣ ਅਰਥਾਤ ਇੱਕ ਅਰਥ ਨੂੰ ਭਿੰਨ ਢੰਗ ਨਾਲ ਕਹਿਣ ਨੂੰ ਮਾਧੁਰਯ ਅਰਥ ਗੁਣ ਕਹਿੰਦੇ ਹਨ। ਉਦਾਹਰਣ-
ਓਪਰੋਕਤ ਦੋਹਾਂ ਸਤਰਾਂ ਵਿੱਚ ਨਾਇਕਾ ਵੱਲੋਂ ਪੰਜਾਬਣ ਹੋਣ ਦੇ ਅਰਥ ਦੀ ਪ੍ਰਤੀਤੀ ਹੋ ਰਹੀ ਹੈ। 2.5 ਸੁਕੁਮਾਰਤਾਸਖ਼ਤ ਗਲ ਨੂੰ ਨਿਰਮਾਈ ਨਾਲ ਕਹਿਣਾ ਹੀ ਸੁਕੁਮਾਰਤਾ ਅਰਥ ਗੁਣ ਹੁੰਦਾ ਹੈ ਭਾਵ ਜਿਸ ਰਚਨਾ ਵਿੱਚ ਕਠੋਰ, ਚੁਭਵੇਂ ਜਾਂ ਮਾੜੇ ਸ਼ਬਦਾਂ ਦੀ ਵਰਤੋਂ ਨਾ ਹੋਵੇ, ਉਥੇ ਸੁਕੁਮਾਰਤਾ ਅਰਥ ਗੁਣ ਹੁੰਦਾ ਹੈ। ਉਦਾਹਰਣ- ਅੱਗ ਨੂੰ ਗਲੇ ਲਗਾ ਕੇ ਉਹ ਸਿਰਫ਼ ਕਹਾਣੀ ਮਾਤ੍ਰ ਹੀ ਕਹਿ ਗਿਆ। ਕਿਸੇ ਲਈ ‘ਮਰ ਗਿਆ’ ਕਹਿਣਾ ਬੁਰਾ ਲਗਦਾ ਹੈ। ਇਸ ਲਈ ਇਸ ਵਾਕ ਵਿੱਚ ‘ਅੱਗ ਨੂੰ ਗਲੇ ਲਗਾਉਣਾ’ ਕਹਿਣਾ ਸੁਕੁਮਾਰਤਾ ਅਰਥ ਗੁਣ ਹੈ। 2.6 ਅਰਥ-ਵਿਅਕਤੀਜਿਸ ਰਚਨਾ ਵਿੱਚ ਵਸਤੂਆਂ ਦਾ ਸੁਭਾਵਿਕ ਵਰਣਨ ਹੋਵੇ ਉਥੇ ਅਰਥ-ਵਿਅਕਤੀ ਅਰਥ ਗੁਣ ਹੁੰਦਾ ਹੈ। ਉਦਾਹਰਣ-
ਇਥੇ ਨੀਚ ਪਾਤਰ ਮਨਮੁਖ ਦੇ ਸੁਭਾ ਦਾ ਬੜਾ ਯਥਾਰਥ ਸਰੂਪ ਪੇਸ਼ ਕੀਤਾ ਗਿਆ ਹੈ। 2.7 ਉਦਾਰਤਾਗ੍ਰਾਮਿਅਤਾ ਦੇ ਪ੍ਰਸੰਗ ਵਿੱਚ ਚਲਾਕੀ ਨਾਲ ਕਿਸੇ ਅਰਥ ਦੇ ਪ੍ਰਗਟ ਕਰਨ ਨੂੰ ਉਦਾਰਤਾ ਅਰਥ ਗੁਣ ਕਹਿੰਦੇ ਹਨ ਭਾਵ ਜਿਸ ਰਚਨਾ ਵਿੱਚ ਪੇਂਡੂਪੁਣੇ ਜਾਂ ਅਸ਼ਲੀਲਤਾ ਦਾ ਅਭਾਵ ਹੋਵੇ, ਉਥੇ ਉਦਾਰਤਾ ਅਰਥ ਗੁਣ ਹੁੰਦਾ ਹੈ। ਉਦਾਹਰਣ- ਹੇ ਪਿਆਰੀ! ਗੁੱਸਾ ਛੱਡ ਅਤੇ ਅੱਖਾਂ ਦੇ ਕਿਨਾਰੇ ਖੋਲ੍ਹ। ਇਥੇ ‘ਮੇਰੇ ਵੱਲ ਵੇਖ’ ਦੀ ਜਗ੍ਹਾ ‘ਅੱਖਾਂ ਖੋਲ੍ਹ’ ਸ਼ਬਦ ਵਾਕ ਵਿੱਚ ਚਤੁਰਤਾ ਲਿਆ ਰਹੇ ਹਨ, ਇਸ ਲਈ ਇਥੇ ਉਦਾਰਤਾ ਅਰਥ ਗੁਣ ਮੌਜੂਦ ਹੈ। 2.8 ਓਜਜਿਸ ਰਚਨਾ ਵਿੱਚ ਇਰਥ ਦੀ ਪ੍ਰੋੜ੍ਹਤਾ ਹੋਵੇ, ਉਥੇ ਓਜ ਅਰਥ ਗੁਣ ਮੌਜੂਦ ਹੁੰਦਾ ਹੈ। ਉਦਾਹਰਣ- ਤੁਹਾਡੀ ਤਲਵਾਰ ਦੁਸ਼ਮਣ ਨੂੰ ਮਾਰ ਕੇ ਅਤੇ ਜੱਸ ਉਤਪੰਨ ਕਰਕੇ ਮਿਆਨ ਵਿੱਚ ਆ ਗਈ। ਇਸ ਵਾਕ ਵਿੱਚ ‘ਤਲਵਾਰ’ ਨੂੰ ਕਰਤਾ ਬਣਾ ਕੇ ਅਰਥ ਵਿੱਚ ਪ੍ਰੜ੍ਹਤਾ ਦੀ ਸਥਾਪਨਾ ਕੀਤੀ ਗਈ ਹੈ ਅਤੇ ‘ਦੁਸ਼ਮਣ ਨੂੰ ਮਾਰ ਕੇ ਤਲਵਾਰ ਦਾ ਮਿਆਨ ਵਿੱਚ ਆਉਣਾ’ ਇਹ ਵਰਣਨ ਹੋਰ ਕਵੀਆਂ ਵਾਂਗ ਵਧਾ ਚੜ੍ਹਾ ਕੇ ਨਾ ਕਰਦੇ ਹੋਏ ਸੰਖੇਪ ਰੂਪ ਵਿੱਚ ਕਰ ਦਿੱਤਾ ਗਿਆ ਹੈ, ਇਸ ਲਈ ਇਹ ਓਜ ਅਰਥ ਗੁਣ ਹੈ। 2.9 ਕਾਂਤੀਜਿਸ ਰਚਨਾ ਵਿੱਚ ਰਸ ਸਪਸ਼ਟਤਾ ਪੂਰਵਕ ਅਤੇ ਜਲਦੀ ਪ੍ਰਤੀਤ ਹੋਵੇ, ਉਥੇ ਕਾਂਤੀ ਅਰਥ ਗੁਣ ਹੁੰਦਾ ਹੈ। ਉਦਾਹਰਣ-
ਓਪਰੋਕਤ ਸਤਰਾਂ ਵਿੱਚ ‘ਰਤੀ’ ਸਥਾਈ ਭਾਵ ਰਾਹੀਂ ਸ਼ਿੰਗਾਰ ਰਸ ਦੀ ਪ੍ਰਤੀਤੀ ਹੋਣ ਕਾਰਨ ਇਥੇ ਕਾਂਤੀ ਅਰਥ ਗੁਣ ਮੌਜੂਦ ਹੈ। 2.10 ਸਮਾਧੀਕਿਸੇ ਕਵੀ ਰਾਹੀਂ ਅਣਲਿਖੇ, ਬਿਲਕੁਲ ਨਵੇਂ ਅਤੇ ਪੁਰਾਣੇ ਕਵੀਆਂ ਰਾਹੀਂ ਲਿਖੇ ਅਰਥ ਦੇ ਆਧਾਰ ’ਤੇ ਘੜੇ ਨਵੇਂ ਅਰਥ ਦੇ ਕਾਵਿ ਵਿੱਚ ਦਰਸ਼ਨ ਹੋਣ ਨੂੰ ਸਮਾਧੀ ਅਰਥ ਗੁਣ ਕਹਿੰਦੇ ਹਨ। ਉਦਾਹਰਣ-
ਇਨ੍ਹਾਂ ਸਤਰਾਂ ਵਿੱਚ ਕਵੀ ਨੇ ਕਲਾ ਬਿਰਤੀ ਨੂੰ ਚੰਬੇ ਦੀ ਦੁਧੀਆ ਅਰਥਾਤ ਸਫ਼ੈਦ ਕਲੀ ਦਾ ਰੂਪ ਦਿੱਤਾ ਹੈ ਪਰ ਝਟ ਹੀ ਇਸ ਨਾਲ ‘ਜੋਤੀ’ ਸ਼ਬਦ ਜੋੜ ਕੇ ਇਸਨੂੰ ਲਾਟ ਦੇ ਰੂਪ ਵਿੱਚ ਬਦਲ ਦਿੱਤਾ ਹੈ। ਆਚਾਰੀਆ ਮੰਮਟ, ਜਗਨਨਾਥ ਅਤੇ ਵਿਸ਼ਵਨਾਥ ਨੇ ਵਾਮਨ ਦੇ ਦਸ ਸ਼ਬਦ-ਗੁਣਾਂ ਦਾ ਮਾਧੁਰਯ, ਓਜ ਅਤੇ ਪ੍ਰਸਾਦ- ਤਿੰਨ ਗੁਣਾਂ ਵਿੱਚ ਹੀ ਅੰਤਰਭਾਵ ਕਰਕੇ ਦਸ ਅਰਥ-ਗੁਣਾਂ ਨੂੰ ਅਸਵੀਕਾਰ ਕਰ ਦਿੱਤਾ। ਮੰਮਟ ਦਾ ਮੰਨਣਾ ਹੈ ਕਿ ਵਾਮਨ ਦੁਆਰਾ ਦਰਸਾਏ ਕੁੱਝ ਗੁਣ ਦੋਸ਼ਭਾਵ ਹਨ ਅਤੇ ਕੁੱਝ ਕਿਤੇ ਗੁਣ ਨਾ ਹੋ ਕੇ ਦੋਸ਼ਰੂਪ ਹੋ ਜਾਂਦੇ ਹਨ। ਆਚਾਰੀਆ ਵਿਸ਼ਵਨਾਥ ਦਾ ਵਿਚਾਰ ਹੈ ਕਿ ਵਾਮਨ ਦੁਆਰਾ ਕਹੇ ਸ਼ਬਦ ਗੁਣਾਂ ਵਿੱਚੋਂ- ਸ਼ਲੇਸ਼, ਸਮਾਧੀ, ਉਦਾਰਤਾ ਅਤੇ ਪ੍ਰਸਾਦ ਗੁਣਾਂ ਦਾ ਓਜ ਗੁਣ ਵਿੱਚ ਹੀ ਅੰਤਰਭਾਵ ਹੋ ਜਾਂਦਾ ਹੈ। ਅਰਥ-ਵਿਅਕਤੀ ਸ਼ਬਦ ਗੁਣ ਦਾ ਪ੍ਰਸਾਦ ਗੁਣ ਦੁਆਰਾ ਹੀ ਬੋਧ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਂਤੀ ਅਤੇ ਸੁਕੁਮਾਰਤਾ ਸ਼ਬਦ ਗੁਣਾਂ ਨੂੰ ਵਿਸ਼ਵਨਾਥ ਨੇ ਗ੍ਰਾਮਯਤਵ ਦੋਸ਼ ਕਿਹਾ ਹੈ। ਸਮਤਾ ਨਾਮਕ ਸ਼ਬਦ ਗਣ ਕਿਤੇ ਦੋਸ਼ ਅਤੇ ਕਿਤੇ ਗੁਣ ਪ੍ਰਤੀਤ ਹੁੰਦਾ ਹੈ। ਪੁਸਤਕ ਸੂਚੀ
|
Portal di Ensiklopedia Dunia