ਵਿਕਰਮਜੀਤ ਸਿੰਘ (ਕ੍ਰਿਕਟ ਖਿਡਾਰੀ)
ਵਿਕਰਮਜੀਤ ਸਿੰਘ (ਜਨਮ 9 ਜਨਵਰੀ 2003) ਇੱਕ ਡੱਚ ਕ੍ਰਿਕਟਰ ਹੈ।[1] ਉਹ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਵਜੋਂ 2019 ਤੋਂ ਨੀਦਰਲੈਂਡ ਦੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਦਾ ਹੈ। ਸਿੰਘ ਦਾ ਜਨਮ 9 ਜਨਵਰੀ 2003 ਨੂੰ ਚੀਮਾ ਖੁਰਦ,ਪੰਜਾਬ, ਭਾਰਤ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਉਸਦੇ ਦਾਦਾ ਖੁਸ਼ੀ ਚੀਮਾ ਨੀਦਰਲੈਂਡ ਭੱਜ ਗਏ ਸਨ। ਉਸਦੇ ਦਾਦਾ ਨੇ ਅਮਸਤੇਲਵੀਨ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ ਆਪਣੀ ਟਰਾਂਸਪੋਰਟ ਕੰਪਨੀ ਸਥਾਪਤ ਕੀਤੀ | ਸਿੰਘ ਦਾ ਪਰਿਵਾਰ ਅਗਲੇ ਦਹਾਕਿਆਂ ਦੌਰਾਨ ਨੀਦਰਲੈਂਡ ਅਤੇ ਭਾਰਤ ਵਿਚਕਾਰ ਆਉਣ ਜਾਣ ਕਰਦਾ ਰਿਹਾ 'ਤੇ ਜਦੋਂ ਸਿੰਘ ਸੱਤ ਸਾਲ ਦਾ ਸੀ ਤਾਂ ਨੀਦਰਲੈਂਡ ਵਿੱਚ ਪੱਕੇ ਤੌਰ 'ਤੇ ਵਸ ਗਏ।[2] ਖੇਡ ਜੀਵਨਸਿੰਘ ਨੂੰ ਪਹਿਲੀ ਵਾਰ ਗਿਆਰਾਂ ਸਾਲ ਦੀ ਉਮਰ ਵਿੱਚ ਨੀਦਰਲੈਂਡ ਦੇ ਕਪਤਾਨ ਪੀਟਰ ਬੋਰੇਨ ਨੇ ਖੇਡਦੇ ਵੇਖਿਆ ਅਤੇ ਉਸਨੇ ਸਿੰਘ ਨੂੰ VRA ਐਮਸਟਰਡਮ ਲਈ ਕਲੱਬ ਕ੍ਰਿਕਟ ਖੇਡਣ ਲਈ ਮਨਾ ਲਿਆ।ਉਸਨੇ ਬੋਰੇਨ ਅਤੇ ਅਮਿਤ ਉਨਿਆਲ ਤੋਂ ਪ੍ਰਾਈਵੇਟ ਕੋਚਿੰਗ ਪ੍ਰਾਪਤ ਕੀਤੀ ਅਤੇ ਉਹ ਕਈ ਸਾਲਾਂ ਤੱਕ ਚੰਡੀਗੜ੍ਹ ਵਿੱਚ ਉਨਿਆਲ ਦੀ ਅਕੈਡਮੀ ਵਿੱਚ ਪੜ੍ਹਿਆ।[2] ਉਸਨੇ 15 ਸਾਲ ਦੀ ਉਮਰ ਵਿੱਚ ਨੀਦਰਲੈਂਡ ਏ ਲਈ ਆਪਣੀ ਸ਼ੁਰੂਆਤ ਕੀਤੀ ਸਿੰਘ ਨੇ 2019 ਅੰਡਰ-19 ਵਿਸ਼ਵ ਕੱਪ ਯੂਰਪ ਕੁਆਲੀਫਾਇਰ ਵਿੱਚ ਨੀਦਰਲੈਂਡ ਦੀ ਰਾਸ਼ਟਰੀ ਅੰਡਰ-19 ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ। ਉਹ ਟੂਰਨਾਮੈਂਟ ਵਿੱਚ ਦੂਸਰਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ, ਉਸਨੇ ਪੰਜ ਪਾਰੀਆਂ ਵਿੱਚ 304 ਦੌੜਾਂ ਬਣਾਈਆਂ ਜਿਸ ਵਿੱਚ ਫ਼ਰਾਂਸ ਵਿਰੁੱਧ 133 ਦੀ ਪਾਰੀ ਵੀ ਸ਼ਾਮਲ ਹੈ।[3] ਸਤੰਬਰ 2019 ਵਿੱਚ, ਸਿੰਘ ਨੂੰ 2019–20 ਆਇਰਲੈਂਡ ਟ੍ਰਾਈ-ਨੈਸ਼ਨ ਸੀਰੀਜ਼ ਲਈ ਨੀਦਰਲੈਂਡ ਦੀ ਟਵੰਟੀ20 ਇੰਟਰਨੈਸ਼ਨਲ ਟੀਮ ਵਿੱਚ ਸ਼ਾਮਲ ਕੀਤਾ ਗਿਆ। ਉਸਨੇ 19 ਸਤੰਬਰ 2019 ਨੂੰ ਨੀਦਰਲੈਂਡਜ਼ ਲਈ ਸਕਾਟਲੈਂਡ ਦੇ ਖ਼ਿਲਾਫ਼ ਆਪਣਾ ਟਵੰਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ। ਉਸਨੇ 11 ਮਈ 2021 ਨੂੰ ਆਇਰਲੈਂਡ ਦੇ ਦੌਰੇ ਦੌਰਾਨ, ਆਇਰਲੈਂਡ ਵੁਲਵਜ਼ ਦੇ ਖ਼ਿਲਾਫ਼ ਨੀਦਰਲੈਂਡ ਏ ਟੀਮ ਲਈ ਆਪਣਾ ਪਹਿਲਾ ਲਿਸਟ ਏ ਮੈਚ ਖੇਡਿਆ। ਉਸੇ ਮਹੀਨੇ ਵਿੱਚ, ਉਸਨੂੰ ਸਕਾਟਲੈਂਡ ਵਿਰੁੱਧ ਲੜੀ ਲਈ ਨੀਦਰਲੈਂਡ ਦੀ ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਟੀਮ ਵਿੱਚ ਸ਼ਾਮਲ ਕੀਤਾ ਗਿਆ।[4] ਫਰਵਰੀ 2022 ਵਿੱਚ, ਉਸਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਲੜੀ ਲਈ ਨੀਦਰਲੈਂਡ ਓਡੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ। ਉਸਨੇ 29 ਮਾਰਚ 2022 ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਆਪਣਾ ਓਡੀਆਈ ਡੈਬਿਊ ਕੀਤਾ।[5] ਹਵਾਲੇ
|
Portal di Ensiklopedia Dunia