ਵਿਕਰਮਾਦਿੱਤਵਿਕਰਮਾਦਿੱਤ (ਸੰਸਕ੍ਰਿਤ:विक्रमादित्य (102 ਈ ਪੂ ਤੋਂ 15 ਈਸਵੀ ਤੱਕ) ਉੱਜੈਨ, ਭਾਰਤ, ਦੇ ਇੱਕ ਮਹਾਨ ਸਮਰਾਟ ਹੋਏ ਹਨ। ਉਹ ਬੁੱਧੀ, ਬਹਾਦਰੀ ਅਤੇ ਉਦਾਰਤਾ ਲਈ ਪ੍ਰਸਿੱਧ ਸਨ। ਭਵਿਸ਼੍ਯ ਪੁਰਾਣ ਦੇ ਪ੍ਰਤੀਸ੍ਰਗ ਪਰਵ ਦੇ ਅਨੁਸਾਰ, ਉਹ ਪਰਮਾਰ ਖ਼ਾਨਦਾਨ ਉੱਜੈਨ ਦੇ ਰਾਜੇ ਗੰਧਰਵਸੈਨ ਦੇ ਦੂਜੇ ਪੁੱਤਰ ਸਨ। ਵਿਕਰਮਾਦਿੱਤ ਦੀ ਉਪਾਧੀ ਭਾਰਤੀ ਇਤਹਾਸ ਵਿੱਚ ਬਾਅਦ ਦੇ ਕਈ ਹੋਰ ਰਾਜਿਆਂ ਨੇ ਪ੍ਰਾਪਤ ਕੀਤੀ ਸੀ, ਜਿਹਨਾਂ ਵਿੱਚ ਉਲੇਖਣੀ ਹਨ ਗੁਪਤ ਸਮਰਾਟ ਚੰਦਰਗੁਪਤ ਦੂਜਾ ਅਤੇ ਸਮਰਾਟ ਹੇਮਚੰਦਰ ਵਿਕਰਮਾਦਿੱਤ (ਜੋ ਹੇਮੂ ਦੇ ਨਾਮ ਨਾਲ ਪ੍ਰਸਿੱਧ ਸਨ)। ਰਾਜਾ ਵਿਕਰਮਾਦਿੱਤ ਨਾਮ, ਵਿਕਰਮ ਯਾਨੀ ਸੂਰਮਗਤੀ ਅਤੇ ਆਦਿਤਿਆ, ਯਾਨੀ ਅਦਿਤੀ ਦੇ ਪੁੱਤਰ ਦੇ ਅਰਥਾਂ ਸਹਿਤ ਸੰਸਕ੍ਰਿਤ ਦਾ ਤਤਪੁਰੁਸ਼ ਹੈ। ਅਦਿਤੀ ਅਤੇ ਆਦਿਤਿਆ ਦੇ ਸਭ ਤੋਂ ਪ੍ਰਸਿੱਧ ਪੁੱਤਰਾਂ ਵਿੱਚੋਂ ਇੱਕ ਹਨ ਦੇਵਤਾ ਸੂਰਜ। ਇਸ ਤਰਾਂ ਵਿਕਰਮਾਦਿੱਤ ਦਾ ਅਰਥ ਹੈ ਸੂਰਜ, ਯਾਨੀ ਸੂਰਜ ਦੇ ਬਰਾਬਰ ਬਹਾਦਰ। ਉਨ੍ਹਾਂ ਨੂੰ ਵਿਕਰਮ ਜਾਂ ਵਿਕਰਮਾਰਕ ਵੀ ਕਿਹਾ ਜਾਂਦਾ ਹੈ (ਸੰਸਕ੍ਰਿਤ ਵਿੱਚ ਅਰਕ ਦਾ ਅਰਥ ਸੂਰਜ ਹੈ)। ਵਿਕਰਮਾਦਿੱਤ ਈਸਾ ਪੂਰਵ ਪਹਿਲੀ ਸਦੀ ਦੌਰਾਨ ਹੋਏ ਹਨ। ਕਥਾ ਸਰਿਤਸਾਗਰ ਦੇ ਅਨੁਸਾਰ ਉਹ ਉੱਜੈਨ ਪਰਮਾਰ ਖ਼ਾਨਦਾਨ ਦੇ ਰਾਜੇ ਮਹੇਂਦਰਾਦਿੱਤ ਦੇ ਪੁੱਤਰ ਸਨ। ਹਾਲਾਂਕਿ ਇਸ ਦੀ ਚਰਚਾ ਲੱਗਭਗ 12 ਸਦੀਆਂ ਬਾਅਦ ਕੀਤੀ ਗਈ ਸੀ। ਇਸ ਦੇ ਇਲਾਵਾ, ਹੋਰ ਸਰੋਤਾਂ ਦੇ ਅਨੁਸਾਰ ਵਿਕਰਮਾਦਿੱਤ ਨੂੰ ਦਿੱਲੀ ਦੇ ਤੁਅਰ ਰਾਜਵੰਸ਼ ਦਾ ਪੂਰਵਜ ਮੰਨਿਆ ਜਾਂਦਾ ਹੈ।[1][2][3][4][5] ਹਵਾਲੇ
ˌˈ
|
Portal di Ensiklopedia Dunia