ਵਿਕਾਸ ਗੋਵੜਾ
![]()
ਵਿਕਾਸ ਗੌੜਾ (ਕੰਨੜ: ವಿಕಾಸ್ ಗೌಡ) (ਜਨਮ 5 ਜੁਲਾਈ 1983) ਇੱਕ ਭਾਰਤੀ ਡਿਸਕਸ ਥਰੋਅਰ ਅਤੇ ਸ਼ਾਟ ਪੁਟ ਏਥਲੀਟ ਹੈ। ਵਿਕਾਸ ਦਾ ਜਨਮ ਮੈਸੂਰ ਵਿੱਚ ਹੋਇਆ, ਉਹ ਸੰਯੁਕਤ ਰਾਜ ਅਮਰੀਕਾ ਵਿੱਚ ਫਰੈਡਰਿਕ, ਮੇਰੀਲੈਂਡ ਵਿੱਚ ਵੱਡਾ ਹੋਇਆ। ਉਸ ਦੇ ਪਿਤਾ ਦਾ ਨਾਮ ਸ਼ਿਵੇ ਜਿਨ੍ਹਾਂ ਨੇ 1988 ਦੀਆ ਭਾਰਤੀ ਓਲੰਪਿਕ ਵਿੱਚ ਟਰੈਕ ਟੀਮ ਨੂੰ ਕੋਚਿੰਗ ਦਿੱਤੀ। ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਮੁਨਾਫੇ ਲਈ ਕੰਮ ਨਾ ਕਰਨ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ। ਉਸ ਨੇ ਚੈਪਲ ਹਿਲ ਉੱਤੇ ਉੱਤਰੀ ਕੈਰੋਲੀਨਾ ਦੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ 2006 ਡਿਸਕਸ ਥਰੋਅਰ ਵਿੱਚ ਅਮਰੀਕੀ ਐਨ ਸੀ ਏ ਏ ਦਾ ਨੈਸ਼ਨਲ ਜੇਤੂ ਵੀ ਰਿਹਾ।[1] ਉਸ ਦਾ ਨਿੱਜੀ ਬੇਹਤਰੀਨ ਥਰੋਅ ਰਿਕਾਰਡ 66,28 ਮੀਟਰ ਹੈ। ਉਸਦਾ ਇਹ ਰਿਕਾਰਡ ਭਾਰਤ ਦਾ ਰਾਸ਼ਟਰੀ ਰਿਕਾਰਡ ਹੈ ਜਿਸਨੂੰ ਉਸਨੇ 2012 ਵਿੱਚ ਹਾਸਿਲ ਕੀਤਾ। ਉਸ ਨੇ 2008 ਬੀਜਿੰਗ ਓਲੰਪਿਕ ਵਿੱਚ ਭਾਗ ਲਿਆ, ਪਰ ਫ਼ਾਇਨਲ ਲਈ ਕੁਆਲੀਫਾਇਰ ਨਹੀਂ ਕਰ ਪਾਇਆ ਉਸਨੇ 60,69 ਮੀਟਰ ਦੀ ਥਰੋਅ ਨਾਲ 22ਵਾਂ ਸਥਾਨ ਹਾਸਿਲ ਕੀਤਾ। 2012 ਲੰਡਨ ਓਲੰਪਿਕ ਵਿੱਚ, ਵਿਕਾਸ ਨੇ 65,20 ਮੀਟਰ ਦੀ ਇੱਕ ਥਰੋਅ ਨਾਲ ਪੰਜਵ ਸਥਾਨ ਉੱਤੇ ਰਹਿੰਦੀਆਂ ਫਾਈਨਲ ਲਈ ਕੁਆਲੀਫਾਈ ਕੀਤਾ, ਪਰ ਫ਼ਾਇਨਲ ਵਿੱਚ ਉਸਨੂੰ 8ਵਾਂ ਸਥਾਨ ਪ੍ਰਾਪਤ ਹੋਇਆ। 2013 ਪੂਨੇ ਵਿੱਚ ਏਸ਼ੀਆਈ ਮੁਕਾਬਲੇ ਦੌਰਾਨ ਉਸਨੇ ਪਹਿਲਾ ਸੋਨੇ ਦਾ ਤਮਗਾ ਜਿੱਤਿਆ, ਜਿਥੇ ਉਸਨੇ 64,90 ਮੀਟਰ ਦੀ ਥਰੋਅ ਨਾਲ ਵਾਡੀਆ ਪ੍ਰਦਰਸ਼ਨ ਕੀਤਾ। ਸ਼ਾਟ ਪੁਟ ਵਿੱਚ ਉਸ ਦਾ ਨਿੱਜੀ ਰਿਕਾਰਡ 19,62 ਮੀਟਰ ਹੈ। ਉਸ ਦੀ ਵਧੀਆ ਪਲ ਸੀ ਜਦੋਂ ਉਸਨੇ 63.64 ਮੀਟਰ ਦੀ ਇੱਕ ਥਰੋਅ ਨਾਲ 2014 ਰਾਸ਼ਟਰਮੰਡਲ ਖੇਡ ਵਿੱਚ ਸੋਨੇ ਦਾ ਤਮਗਾ ਜਿੱਤਿਆ, ਉਸਦੀ ਇਸ ਪ੍ਰਦਰਸ਼ਨ ਨੇ ਉਸਨੂੰ ਮਿਲਖਾ ਸਿੰਘ 56 ਸਾਲ ਬਾਅਦ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣਾਇਆ। ਉਸ ਨੇ ਡਿਸਕਸ ਵਿੱਚ 2016 ਓਲੰਪਿਕ ਲਈ ਕੁਆਲੀਫਾਈ ਕੀਤਾ ਹੈ[2] ਹੋਰ ਦੇਖੋ
ਹਵਾਲੇ
|
Portal di Ensiklopedia Dunia