ਵਿਕੀਪੀਡੀਆ:ਨਿਰਪੱਖ ਨਜ਼ਰੀਆ![]() ਨਿਰਪੱਖ ਨਜ਼ਰੀਏ ਜਾਂ ਉਦਾਸੀਨ ਨਜ਼ਰੀਏ ਦਾ ਮਤਲਬ ਹੈ ਕਿਸੇ ਇੱਕ ਦਾ ਪੱਖ ਨਾ ਲੈਣਾ, ਹਿਮਾਇਤ ਨਾ ਕਰਨੀ। ਨਿਰਪੱਖ ਨਜ਼ਰੀਏ ਤੋਂ ਲਿਖਣ ਦਾ ਮਤਲਬ ਹੈ ਕਿ ਲਿਖਤ ਜਾਂ ਸਫ਼ਾ ਕਿਸੇ ਦੀ ਹਿਮਾਇਤ ਨਾ ਕਰਦਾ ਹੋਵੇ। ਸਾਰੇ ਵਿਕੀਪੀਡੀਆ ਲੇਖ ਇੱਕ ਨਿਰਪੱਖ ਨਜ਼ਰੀਏ ਤੋਂ ਲਿਖੇ ਜਾਂਦੇ ਹਨ। ਇਹ ਨਿਰਪੱਖ ਨਜ਼ਰੀਆ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਹੈ। ਸਾਰੇ ਲੇਖਾਂ ਅਤੇ ਵਰਤੋਂਕਾਰਾਂ ਲਈ ਇਸ ’ਤੇ ਅਮਲ ਕਰਨਾ ਲਾਜ਼ਮੀ ਹੈ। ਨਿਰਪੱਖ ਨਜ਼ਰੀਆ ਵਿਕੀਪੀਡੀਆ ਦੀਆਂ ਤਿੰਨ ਬੁਨਿਆਦੀ ਨੀਤੀਆਂ ਵਿਚੋਂ ਇੱਕ ਹੈ; ਦੂਜੀਆਂ ਦੋ ਹਨ: "ਤਸਦੀਕ ਯੋਗਤਾ" ਅਤੇ "ਕੋਈ ਨਿੱਜੀ ਖੋਜ ਨਹੀਂ"। ਇਹ ਤਿੰਨੇ ਬੁਨਿਆਦੀ ਨੀਤੀਆਂ ਤੈਅ ਕਰਦੀਆਂ ਹਨ ਕਿ ਵਿਕੀਪੀਡੀਆ ’ਤੇ ਕਿਸ ਕਿਸਮ ਦੇ ਲੇਖ ਮਨਜ਼ੂਰ ਹਨ। ਲੇਖਕ/ਵਰਤੋਂਕਾਰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣੇ ਚਾਹੀਦੇ ਹਨ। ਖ਼ੁਲਾਸਾਲੇਖਕਾਂ ਨੂੰ ਚਾਹੀਦਾ ਹੈ ਕਿ ਆਪਣਾ ਇੱਕ ਖ਼ਾਸ ਨਜ਼ਰੀਆ ਹੁੰਦੇ ਹੋਏ ਵੀ ਉਹ ਦੂਜੇ ਨਜ਼ਰੀਏ ਨੂੰ ਠੇਸ ਨਾ ਲਾਉਣ। ਇੱਕ ਉਦਾਸੀਨ ਨਜ਼ਰੀਏ ਲਈ ਇਹਨਾਂ ਅਸੂਲਾਂ ’ਤੇ ਅਮਲ ਕਰੋ।
ਲੇਖਾਂ ਵਿੱਚ ਆਮ ਤੌਰ ਤੇ ਉਸ ਲੇਖ ਦੇ ਵਿਸ਼ੇ ਬਾਰੇ ਅਰਥਪੂਰਨ ਵਿਚਾਰਾਂ ਵਾਲ਼ੀ ਜਾਣਕਾਰੀ ਲਫ਼ਜ਼ਾਂ ਵਿੱਚ ਪੇਸ਼ ਕੀਤੀ ਗਈ ਹੁੰਦੀ ਹੈ। ਫਿਰ ਵੀ ਇਹ ਵਿਚਾਰ ਵਿਕੀਪੀਡੀਆ ਦੀ ਅਵਾਜ਼ ਵਿੱਚ ਨਹੀਂ ਕਹੇ ਹੋਣੇ ਚਾਹੀਦੇ। ਮਿਸਾਲ ਦੇ ਤੌਰ ਤੇ ਕਿਸੇ ਲੇਖ ਵਿੱਚ ਇਹ ਨਹੀਂ ਲਿਖਿਆ ਜਾਣਾ ਚਾਹੀਦਾ, “ਨਸਲੀ ਕਤਲੇਆਮ ਇੱਕ ਪਾਪ ਹੈ।” ਬਲਕਿ ਇਸਨੂੰ ਇੰਝ ਲਿਖਣਾ ਚਾਹੀਦਾ ਹੈ, “ਜੌਨ X ਨੇ ਨਸਲੀ ਕਤਲੇਆਮ ਨੂੰ ਇਨਸਾਨੀ ਬੁਰਾਈਆਂ ਦਾ ਨਿਚੋੜ ਦੱਸਿਆ ਹੈ।”
ਜੇ ਵੱਖ-ਵੱਖ ਭਰੋਸੇਯੋਗ ਸਰੋਤ ਕਿਸੇ ਬਾਰੇ ਟਕਰਾਅ ਵਾਲ਼ੇ ਦਾਅਵੇ ਪੇਸ਼ ਕਰਦੇ ਹਨ ਜਾਂ ਇਸ ਨੂੰ ਸਿਰਫ਼ ਵਿਚਾਰਾਂ ਵਾਂਗ ਲੈਂਦੇ ਹਨ ਤਾਂ ਸਿੱਧੀ ਬਿਆਨਬਾਜ਼ੀ ਨਾ ਕਰੋ। ਹਿਮਾਇਤੀ ਲਫ਼ਜ਼ਆਪਣਾ ..ਮੇਰ ਕਰਨ ਵਾਲਾ..ਹੱਕ ਵਿੱਚ ਖੜਨ ਵਾਲਾ..ਹੱਕ ਦੀ ਗੱਲ ਕਰਨ ਵਾਲਾ ..ਸੱਚਾਈ ਲਈ ਅੱਗੇ ਆਉਣ ਵਾਲਾ.. ਤਾਰੀਫ਼ਸਤਿਕਾਰਯੋਗ..ਆਦਰ..ਵਧੀਆ ਕੰਮ ਕਰਨ ਵਾਲਾ ..ਸਮਾਜ ਨੂ ਸੇਧ ਦੇਣ ਵਾਲਾ .. ਮਿਸਾਲ ਦੇ ਤੌਰ ਤੇ: ਮਹਾਨ, ਮਕਬੂਲ (ਮਸ਼ਹੂਰ, ਪ੍ਰਸਿੱਧ), ਬਹੁਤ ਚੰਗਾ, ਬਹੁਤ ਸੋਹਣਾ, ਬਹੁਤ ਹੁਸ਼ਿਆਰ, ਆਦਰਯੋਗ, ਵੇਖਣ ਲਾਇਕ ਆਦਿ। ਅਜਿਹੇ ਲਫ਼ਜ਼ਾਂ ਨੂੰ ਵਿਕੀਪੀਡੀਆ ਵਿੱਚ ਮੋਰ ਕਹਾਵਤਾਂ ਕਿਹਾ ਗਿਆ ਹੈ। ਤਨਜ਼ਪੂਰਨ ਲੇਬਲਮਿਸਾਲ ਦੇ ਤੌਰ ਤੇ: ਦਹਿਸ਼ਤਗਰਦ, ਅੱਤਵਾਦੀ, ਉਗਰਵਾਦੀ, ਨਸਲਪ੍ਰਸਤ, ਮੰਦਾ, ਨਫ਼ਰਤ ਲਾਇਕ, ਕੁਰਾਹੀਆ, ਭਟਕਿਆ ਹੋਇਆ, ਪਖੰਡੀ ਆਦਿ। ਨਾ-ਮਨਜ਼ੂਰ ਕਹਾਵਤਾਂਇੱਥੇ ਕਹਾਵਤਾਂ' ਦਾ ਮਤਲਬ ਹੈ ਕਹੀਆਂ ਗੱਲਾਂ। ਮਸਲੱਨ: ਕੁਝ ਲੋਕ ਆਖਦੇ ਹਨ, ਕਈ ਵਿਦਵਾਨਾਂ ਦਾ ਕਹਿਣਾ ਹੈ ਕਿ, ਮਾਹਿਰਾਂ ਦੇ ਮੁਤਾਬਿਕ, ਮੰਨਿਆ ਜਾਂਦਾ ਹੈ ਕਿ, ਅਕਸਰ ਕਿਹਾ ਜਾਂਦਾ ਹੈ ਕਿ, ਕਈਆਂ ਦਾ ਵਿਚਾਰ ਹੈ ਕਿ, ਖੋਜ ਕਹਿੰਦੀ ਹੈ ਕਿ, ਵਿਗਿਆਨ ਕਹਿੰਦਾ ਹੈ ਕਿ ਆਦਿ। ਸ਼ੱਕ/ਭੁਲੇਖ਼ੇ ਦਾ ਇਜ਼ਹਾਰਮਸਲੱਨ: ਮੰਨ ਲਓ, ਇੰਝ ਆਖਦੇ ਹਨ ਕਿ, ਬਹਿਸਪੂਰਨ, ਦਾਅਵਾ ਕਰਨਾ ਅਤੇ ਕਿਸੇ ਤੇ ਇਲਜ਼ਾਮ ਲਾਉਣਾ ਆਦਿ। ਇਹ ਵੀ ਵੇਖੋ |
Portal di Ensiklopedia Dunia