ਵਿਕੀਪੀਡੀਆ:ਫੈਮੀਨਿਜ਼ਮ ਐਂਡ ਫੋਕਲੋਰ 2021ਫੈਮੀਨਿਜ਼ਮ ਐਂਡ ਫੋਕਲੋਰ 2021 ਇੱਕ ਅੰਤਰਰਾਸ਼ਟਰੀ ਲੇਖ ਲਿਖਣ ਮੁਕਾਬਲਾ ਹੈ ਜੋ ਹਰ ਸਾਲ ਫਰਵਰੀ ਅਤੇ ਮਾਰਚ ਦੇ ਮਹੀਨੇ ਦੌਰਾਨ ਵਿਸ਼ਵ ਦੇ ਵਿਭਿੰਨ ਖੇਤਰਾਂ ਵਿੱਚ ਲੋਕ-ਸਭਿਆਚਾਰਾਂ ਅਤੇ ਲੋਕਧਾਰਾਂ ਵਿੱਚ ਔਰਤਾਂ ਬਾਰੇ ਜਾਣਕਾਰੀ ਨੂੰ ਵਿਕੀਪੀਡੀਆ 'ਤੇ ਸਾਂਝੀ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ। ਇਹ ਪ੍ਰੋਜੈਕਟ ਫੋਟੋਗ੍ਰਾਫੀ ਮੁਹਿੰਮ ਵਿਕੀ ਲਵਜ਼ ਫੋਕਲੋਰੀ (ਡਬਲਿਉ.ਐਲ.ਐਫ.) ਦਾ ਵਿਕੀਪੀਡੀਆ ਸੰਸਕਰਣ ਹੈ ਜੋ ਵਿਕੀਮੀਡੀਆ ਕਾਮਨਜ਼ 'ਤੇ ਵਿਸ਼ਵ ਭਰ ਦੀਆਂ ਲੋਕਧਾਰਾ ਦੀਆਂ ਪਰੰਪਰਾਵਾਂ ਨੂੰ ਦਸਤਾਵੇਜ਼ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਮੁਕਾਬਲੇ ਦਾ ਮੁੱਢਲਾ ਉਦੇਸ਼ ਵਿਸ਼ਵ-ਵਿਆਪੀ ਮੁਫਤ ਵਿਸ਼ਵਕੋਸ਼ ਵਿਕੀਪੀਡੀਆ ਅਤੇ ਹੋਰ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਮਨੁੱਖੀ ਸਭਿਆਚਾਰਕ ਵਿਭਿੰਨਤਾ ਬਾਰੇ ਲੇਖ ਜਾਂ ਸਮੱਗਰੀ ਇਕੱਤਰ ਕਰਨਾ ਹੈ। ਇਸ ਸਾਲ ਦੁਨੀਆਂ ਭਰ ਦੇ ਲੋਕ-ਸਭਿਆਚਾਰ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ ਹੈ, ਲਿੰਗ ਪਾੜੇ ਨੂੰ ਖਤਮ ਕਰਨ ਵੱਲ ਖਾਸ ਧਿਆਨ ਦਿੱਤਾ ਗਿਆ ਹੈ, ਕਿਉਂਕਿ ਇਸ ਲਈ ਵਿਸ਼ਵ-ਭਰ ਦੇ ਹੋਰ ਸਹਿਯੋਗੀ ਸੰਗਠਨਾਂ ਅਤੇ ਸਮੂਹਾਂ ਨਾਲ ਭਾਈਵਾਲ ਕੀਤੀ ਗਈ ਹੈ। 2019 ਤੋਂ, ਹਰ ਸਾਲ ਇੱਕ ਬਹੁ-ਭਾਸ਼ਾਈ ਵਿਕੀਪੀਡੀਆ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਜੈਕਟ ਨੂੰ ਮੈਟਾ ਉੱਤੇ ਲਗਾਉਣ ਦੀ ਚੋਣ ਕੀਤੀ, ਜਿਸ ਨਾਲ ਇੰਟਰ-ਵਿਕੀ, ਅੰਤਰ-ਭਾਸ਼ਾਈ ਅਤੇ ਇੰਟਰ-ਪ੍ਰੋਜੈਕਟ ਸਹਿਯੋਗ ਵਿਸ਼ਵਵਿਆਪੀ ਵਿਕੀਵਲ ਮੂਵਮੈਂਟ ਦੇ ਅਸਲ ਪਹਿਲੂ ਨੂੰ ਉਤਸ਼ਾਹਤ ਕਰ ਸਕਦਾ ਹੈ। ਮੁਹੱਈਆ ਕਰਵਾਏ ਗਏ ਲੇਖ ਥੀਮ ਨਾਲ ਮੇਲ ਖਾਣੇ ਚਾਹੀਦੇ ਹਨ, ਜਿਸ ਦਾ ਅਰਥ ਹੈ ਕਿ ਜ਼ਿਆਦਾਤਰ ਉਪਭੋਗਤਾ ਥੀਮ ਦੇ ਨੇੜੇ ਬਹੁਤ ਸਾਰੇ ਸੰਬੰਧਿਤ ਵਿਸ਼ਿਆਂ ਨੂੰ ਲੱਭਣ ਦੇ ਯੋਗ ਹੋਣਗੇ, ਚਾਹੇ ਉਹ ਲੇਖ ਤਿਉਹਾਰ, ਨ੍ਰਿਤ/ਨਾਚ, ਪਕਵਾਨ, ਪਹਿਰਾਵਾ ਜਾਂ ਰੋਜ਼ਾਨਾ ਜ਼ਿੰਦਗੀ ਦੇ ਕਾਰਜ ਨਾਲ ਹੀ ਸੰਬੰਧਿਤ ਹੋਣ ਜੋ ਲੋਕ-ਸਭਿਆਚਾਰ 'ਤੇ ਜ਼ੋਰ ਦੇਣ। ਸੰਪਾਦਕ ਕਾਰਜਕਾਰੀ ਸੂਚੀ ਵਿਚੋਂ ਕੋਈ ਵੀ ਲੇਖ ਦੀ ਚੋਣ ਕਰ ਸਕਦੇ ਹਨ, ਜਾਂ ਤਸੀਂ ਆਪਣਾ ਖੁਦ ਦਾ ਵਿਸ਼ਾ ਚੁਣ ਸਕਦੇ ਹੋ ਬਸ਼ਰਤੇ ਇਹ ਮੁੱਖ ਥੀਮ ਨਾਲ ਹੀ ਸੰਬੰਧਿਤ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਮੱਗਰੀ ਲਿੰਗ ਪਾੜੇ ਨੂੰ ਖਤਮ ਕਰਨ 'ਤੇ ਵੀ ਕੇਂਦ੍ਰਤ ਹੋਣੀ ਚਾਹੀਦੀ ਹੈ। ਥੀਮ
ਸਮਾਂ1 ਫਰਵਰੀ 2021 00:01 UTC – 31 ਮਾਰਚ 2021 11:59 UTC ਨਿਯਮ
ਭਾਗ ਲੈਣ ਵਾਲੇ
ਲੇਖਾਂ ਦੀ ਸੂਚੀਲੇਖ ਜਮਾਂ ਕਰਵਾਓ
ਇਨਾਮਅੰਤਰਰਾਸ਼ਟਰੀ ਇਨਾਮਪਹਿਲੇ ਸੰਪਾਦਕਾਂ ਲਈ ਇਨਾਮ (ਜ਼ਿਆਦਾਤਰ ਲੇਖ ਲਿਖਣ ਵਾਲੇ):
ਭਾਈਚਾਰਕ ਇਨਾਮ
|
Portal di Ensiklopedia Dunia