ਵਿਕੀਮੀਡੀਆ ਕਾਮਨਜ਼
ਵਿਕੀਮੀਡੀਆ ਕਾਮਨਜ਼ (ਕਾਮਨਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਮੁਫ਼ਤ ਵਰਤੋਂ ਲਈ ਚਿਤਰਾਂ, ਧੁਨੀਆਂ ਅਤੇ ਹੋਰ ਮੀਡੀਆ ਫਾਈਲਾਂ ਦਾ ਇੱਕ ਆਨਲਾਈਨ ਭੰਡਾਰ ਹੈ।[2] ਇਹ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਵਿਕੀਮੀਡੀਆ ਕਾਮਨਜ਼ ਤੇ ਅਪਲੋਡ ਕੀਤੀਆਂ ਗਈਆਂ ਫਾਇਲਾਂ ਸਾਰੇ ਵਿਕੀਮੀਡੀਆ ਪ੍ਰੋਜੈਕਟਾਂ ਜਿਵੇਂ ਵਿਕੀਪੀਡੀਆ, ਵਿਕੀਸੋਰਸ, ਵਿਕੀਨਿਊਜ, ਵਿਕੀਵਰਸਿਟੀ, ਆਦਿ ਦੇ ਵੱਖ ਵੱਖ ਰੂਪਾਂ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਹ ਫਾਈਲਾਂ ਆਫਲਾਈਨ ਪ੍ਰਯੋਗ ਲਈ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਵਰਤਮਾਨ ਸਮੇਂ (2118) ਵਿੱਚ ਕਾਮਨਜ਼ ਤੇ 44 ਮਿਲੀਅਨ ਤੋਂ ਵੀ ਜਿਆਦਾ ਮੀਡਿਆ ਫਾਈਲਾਂ ਉਪਲਬਧ ਹਨ। ਇਤਿਹਾਸਪ੍ਰੋਜੈਕਟ ਐਰਿਕ ਮੋਲਰ ਦੁਆਰਾ ਮਾਰਚ 2004 ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ।[3] ਅਤੇ 7 ਸਤੰਬਰ 2004 ਨੂੰ ਇਸਦੀ ਸ਼ੁਰੂਆਤ ਹੋਈ।[4][5] ਇੱਕ ਕੇਂਦਰੀ ਭੰਡਾਰ ਦੀ ਸਥਾਪਨਾ ਦੇ ਪਿੱਛੇ ਪ੍ਰਮੁੱਖ ਪ੍ਰੇਰਨਾ ਵਿਕਿਮੀਡਿਆ ਪ੍ਰੋਜੈਕਟਾਂ ਅਤੇ ਸਭਨਾਂ ਭਾਸ਼ਾਵਾਂ ਵਿੱਚ ਕੋਸ਼ਿਸ਼ਾਂ ਦੇ ਦੋਹਰਾਓ ਨੂੰ ਘੱਟ ਕਰਨ ਦੀ ਇੱਛਾ ਸੀ। ਕਾਮਨਜ਼ ਦੇ ਨਿਰਮਾਣ ਤੋਂ ਪਹਿਲਾਂ ਇੱਕ ਹੀ ਫਾਇਲ ਵੱਖ ਵੱਖ ਵਿਕੀਆਂ ਉੱਤੇ ਅਲੱਗ ਅਲੱਗ ਅਪਲੋਡ ਕੀਤੀ ਜਾਂਦੀ ਸੀ। ਗੈਲਰੀਹਵਾਲੇ
|
Portal di Ensiklopedia Dunia