ਵਿਨਾਇਕ ਕ੍ਰਿਸ਼ਣ ਗੋਕਕ
ਵਿਨਾਇਕ ਕ੍ਰਿਸ਼ਣ ਗੋਕਕ (1909–1992) ਕੰਨੜ ਭਾਸ਼ਾ ਦਾ ਲੇਖਕ ਅਤੇ ਅੰਗਰੇਜ਼ੀ ਅਤੇ ਕੰਨੜ ਸਾਹਿਤ ਦੇ ਇੱਕ ਵਿਦਵਾਨ ਸਨ। ਉਹ ਕੰਨੜ ਭਾਸ਼ਾ ਲਈ[1]ਗਿਆਨਪੀਠ ਇਨਾਮ (1990) 8 ਵਾਂ ਲੇਖਕ ਸੀ। ਵਿੱਦਿਅਕ ਜੀਵਨਗੋਕਕ ਦਾ ਜਨਮ 9 ਅਗਸਤ 1909 ਨੂੰ ਸੁੰਦਰਬਾਈ ਅਤੇ ਕ੍ਰਿਸ਼ਨ ਰਾਓ ਦੇ ਘਰ ਹੋਇਆ ਸੀ।[2] ਉਸਨੇ ਮਜੀਦ ਹਾਈ ਸਕੂਲ, ਸਾਵਨੂਰ ਵਿੱਚ ਸਿੱਖਿਆ ਪ੍ਰਾਪਤ ਕੀਤੀ, ਅਤੇ ਕਰਨਾਟਕ ਕਾਲਜ ਧਾਰਵਾੜਾ ਵਿੱਚ ਦਾਖ਼ਲ ਹੋ ਗਿਆ ਜਿੱਥੇ ਉਸਨੇ ਸਾਹਿਤ ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਆਕਸਫੋਰਡ ਯੂਨੀਵਰਸਿਟੀ ਦੁਆਰਾ ਬ੍ਰਿਟਿਸ਼ ਅੰਡਰਗ੍ਰੈਜੁਏਟ ਡਿਗਰੀ ਵਰਗੀਕਰਣ#ਪਹਿਲੀ ਸ਼੍ਰੇਣੀ ਆਨਰਜ਼ ਨਾਲ ਸਨਮਾਨਿਤ ਕੀਤਾ ਗਿਆ। 1938 ਵਿੱਚ ਆਕਸਫੋਰਡ ਤੋਂ ਵਾਪਸ ਆਉਣ ਤੇ, ਉਹ ਵਿਲਿੰਗਡਨ ਕਾਲਜ, ਸੰਗਲੀ ਦਾ ਪ੍ਰਿੰਸੀਪਲ ਬਣਿਆ। ਉਹ 1950 ਤੋਂ 1952 ਤੱਕ, ਰਾਜਾਰਾਮ ਕਾਲਜ, ਕੋਲਹਾਪੁਰ, ਮਹਾਰਾਸ਼ਟਰ ਦਾ ਪ੍ਰਿੰਸੀਪਲ ਰਿਹਾ। 1983 ਅਤੇ 1987 ਦੇ ਵਿੱਚ, ਉਸਨੇ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਉਸਨੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ, ਸ਼ਿਮਲਾ, ਅਤੇ ਸੈਂਟਰਲ ਇੰਸਟੀਚਿਊਟ ਆਫ਼ ਇੰਗਲਿਸ਼, ਹੈਦਰਾਬਾਦ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਅਧਿਆਤਮਿਕ ਗੁਰੂ ਸੱਤਿਆ ਸਾਈਂ ਬਾਬਾ ਦਾ ਇੱਕ ਪ੍ਰਮੁੱਖ ਭਗਤ ਸੀ ਅਤੇ ਬੰਗਲੌਰ ਯੂਨੀਵਰਸਿਟੀ ਨਾਲ ਜੁੜੇ ਹੋਣ ਤੋਂ ਬਾਅਦ 1981 ਅਤੇ 1985 ਦੇ ਵਿੱਚਕਾਰ ਸ੍ਰੀ ਸੱਤਿਆ ਸਾਈ ਇੰਸਟੀਚਿਊਟ ਆਫ਼ ਹਾਇਰ ਲਰਨਿੰਗ, ਪੁਤੱਪਾਰਥੀ ਦੇ ਪਹਿਲੇ ਵਾਈਸ-ਚਾਂਸਲਰ ਵਜੋਂ ਸੇਵਾ ਨਿਭਾਈ।[3] ਉਸਦਾ ਨਾਵਲ ਸਮਰਸਵੇ ਜੀਵਨ ਨੂੰ ਕੰਨੜ ਦੇ ਨਵੋਦਿਆ ਸਾਹਿਤ ਦੀ ਇੱਕ ਖਾਸ ਰਚਨਾ ਮੰਨਿਆ ਜਾਂਦਾ ਹੈ। ਸਾਹਿਤਕ ਕੈਰੀਅਰ ਅਤੇ ਸਫਲਤਾਗੋੱਕਕ ਕੰਨੜ ਅਤੇ ਅੰਗਰੇਜ਼ੀ ਦੋਵਾਂ ਵਿੱਚ ਇੱਕ ਖ਼ੂਬ ਲਿਖਣ ਵਾਲਾ ਲੇਖਕ ਸੀ। ਉਹ ਕੰਨੜ ਦੇ ਕਵੀ ਡੀ.ਆਰ. ਬੇਂਦਰੇ ਤੋਂ ਬਹੁਤ ਪ੍ਰਭਾਵਿਤ ਸੀ ਜਿਸਨੇ ਕੰਨੜ ਸਾਹਿਤ ਵਿੱਚ ਉਸ ਦੀ ਸ਼ੁਰੂਆਤ ਦੌਰਾਨ ਉਸ ਨੂੰ ਅਗਵਾਈ ਦਿੱਤੀ। ਬੇਂਦਰੇ ਦਾ ਇਹ ਕਥਨ ਖ਼ੂਬ ਮਸ਼ਹੂਰ ਹੈ ਕਿ ਜੇ ਗੋਕਕ ਕੰਨੜ ਵਿੱਚ ਆਪਣੀ ਪ੍ਰਤਿਭਾ ਨੂੰ ਖਿੜਣ ਦਿੰਦਾ ਹੈ, ਤਾਂ ਗੋਕਕ ਅਤੇ ਕੰਨੜ ਸਾਹਿਤ ਦੀ ਉਡੀਕ ਸੁਨਹਿਰਾ ਭਵਿੱਖ ਕਰ ਰਿਹਾ ਹੈ। ਉਸਦਾ ਕਾਵਿਨਾਮ (ਕਲਮੀ ਨਾਮ) "ਵਿਨਾਯਕ" ਹੈ। ਉਸ ਦਾ ਮਹਾਂਕਾਵਿ 'ਭਾਰਤ ਸਿੰਧੂਰਾਸ਼ਮੀ', ਜੋ ਕਿ 35000 ਲਾਈਨਾਂ ਦਾ ਹੈ, ਇਸ ਸਦੀ ਵਿੱਚ ਲਿਖਿਆ ਸਭ ਤੋਂ ਲੰਬਾ ਮਹਾਂਕਾਵਿ ਹੈ, ਜਿਸ ਲਈ ਉਸਨੂੰ ਗਿਆਨਪੀਠ ਪੁਰਸਕਾਰ ਮਿਲਿਆ ਅਤੇ ਕਰਨਾਟਕ ਯੂਨੀਵਰਸਿਟੀ ਅਤੇ ਪ੍ਰਸ਼ਾਂਤ ਯੂਨੀਵਰਸਿਟੀ, ਯੂਐਸਏ ਤੋਂ ਆਨਰੇਰੀ ਡਾਕਟਰੇਟ ਵੀ। ਉਸ ਦੇ ਨਾਵਲ 'ਸਮਰਸਾਵੇ ਜੀਵਨ' ਦਾ ਅਨੁਵਾਦ ਉਸ ਦੀ ਧੀ ਯਸ਼ੋਧਰਾ ਭੱਟ ਨੇ 'ਦ ਐਗਨੀ ਐਂਡ ਦ ਐਕਸਟੇਸੀ' ਸਿਰਲੇਖ ਹੇਠ ਅੰਗਰੇਜ਼ੀ ਵਿੱਚ ਕੀਤਾ ਸੀ ਅਤੇ ਵਿਸ਼ਵਵਿਆਪੀ ਪ੍ਰਸਿੱਧੀ ਲਈ ਰਿਲੀਜ ਕੀਤਾ ਸੀ। 1980 ਵਿਆਂ ਵਿੱਚ, ਕਰਨਾਟਕ ਇੱਕ ਅੰਦੋਲਨ ਦੇ ਚੱਲ ਰਿਹਾ ਸੀ ਜਿਸ ਨੇ ਸਕੂਲੀ ਸਿੱਖਿਆ ਦੇ ਮਾਧਿਅਮ ਵਜੋਂ ਸੰਸਕ੍ਰਿਤ ਨੂੰ ਕਨੜ ਨਾਲ ਬਦਲਣ ਦੀ ਮੰਗ ਕੀਤੀ। ਵੀ.ਕੇ. ਗੋਕਕ ਨੇ 'ਗੋਕਕ ਕਮੇਟੀ' ਦੀ ਅਗਵਾਈ ਵੀ ਕੀਤੀ ਜਿਸਨੇ ਰਾਜ ਦੇ ਸਕੂਲਾਂ ਵਿੱਚ ਕੰਨੜ ਨੂੰ ਪਹਿਲੀ ਭਾਸ਼ਾ ਐਲਾਨਣ ਦੀ ਸਿਫਾਰਸ਼ ਕੀਤੀ ਸੀ। ਗੋਕਕ ਦੀ ਲਿਖਤ ਧਰਮ, ਦਰਸ਼ਨ, ਸਿੱਖਿਆ ਅਤੇ ਸਭਿਆਚਾਰਾਂ ਵਿੱਚ ਉਸਦੀ ਰੁਚੀ ਨੂੰ ਦਰਸਾਉਂਦੀ ਹੈ। ਵਿਦੇਸ਼ ਦੀ ਉਸਦੀ ਸਿੱਖਿਆ ਨੇ ਉਸਨੂੰ ਦੋ ਸਫ਼ਰਨਾਮੇ ਲਿਖਣ ਲਈ ਪ੍ਰੇਰਿਆ। ਨਵੋਦਿਆ ਲਹਿਰ ਆਪਣੇ ਸਿਖਰ ਤੇ ਸੀ ਅਤੇ ਗੋਕਕ ਆਪਣੀ ਆਤਮਾ ਪ੍ਰਤੀ ਸੱਚਾ ਰਿਹਾ - ਉਸ ਦੀਆਂ ਕਵਿਤਾਵਾਂ ਵਿੱਚ ਵਿਕਟੋਰੀਅਨ ਕਵਿਤਾ ਦੀ ਰੰਗਤ, ਕੰਨੜ ਕਹਾਣੀ ਦੀਆਂ ਮੌਖਿਕ ਪਰੰਪਰਾਵਾਂ ਅਤੇ ਸੰਸਕ੍ਰਿਤ ਅਤੇ ਕੰਨੜ ਵਿੱਚ ਮਹਾਂਕਾਵਾਂ ਦੇ ਪ੍ਰਭਾਵ ਦਰਸਾਉਂਦੀਆਂ ਹਨ। ਵੀ.ਕੇ. ਗੋਕਕ ਨੇ ਵਿਨਾਇਕ ਦੇ ਕਲਮੀ ਨਾਮ ਹੇਠ ਕਵਿਤਾ ਦੇ ਕਈ ਸੰਗ੍ਰਹਿ ਲਿਖੇ ਸਨ। ਇਨ੍ਹਾਂ ਸੰਗ੍ਰਹਿਆਂ ਵਿੱਚ 'ਸਮੁਦਰ ਗੀਥੇਗਲੁ', 'ਬਾਲਦੇਗੁਲਾਦੱਲੀ', 'ਅਭਯੁਦਯਾ', 'ਧਿਆਵਾ ਪ੍ਰਿਥਵੀ' ਅਤੇ 'ਉਰਨਾਭਾ' ਸ਼ਾਮਲ ਹਨ। ਹਵਾਲੇ
|
Portal di Ensiklopedia Dunia